ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਵਕੀਲਾਂ ਨੇ ਕੜਕੜਡੂਮਾ–ਦਿੱਲੀ ਕੋਰਟ ’ਚ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਮੁਲਾਜ਼ਮ

ਹੁਣ ਵਕੀਲਾਂ ਨੇ ਕੜਕੜਡੂਮਾ–ਦਿੱਲੀ ਕੋਰਟ ’ਚ ਬੁਰੀ ਤਰ੍ਹਾਂ ਕੁੱਟਿਆ ਪੁਲਿਸ ਮੁਲਾਜ਼ਮ

ਅੱਜ ਦਿੱਲੀ ਦੇ ਵਕੀਲ ਹੜਤਾਲ ’ਤੇ ਹਨ। ਦਰਅਸਲ, ਸਨਿੱਚਰਵਾਰ ਨੂੰ ਤੀਸ ਹਜ਼ਾਰੀ ਕੋਰਟ ਕੰਪਲੈਕਸ ਅੰਦਰ ਹੋਈ ਹਿੰਸਾ ਦੇ ਵਿਰੋਧ ’ਚ ਉਹ ਹੜਤਾਲ ਕਰ ਰਹੇ ਹਨ। ਅੱਜ ਰੋਸ ਮੁਜ਼ਾਹਰੇ ਕਰ ਰਹੇ ਵਕੀਲਾਂ ਨੇ ਕੜਕੜਡੂਮਾ ਅਦਾਲਤ ’ਚ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਕਰ ਦਿੱਤੀ ਹੈ। ਮੌਕੇ ’ਤੇ ਸੀਨੀਅਰ ਪੁਲਿਸ ਅਧਿਕਾਰੀ ਪੁੱਜ ਗਏ ਹਨ।

 

 

ਪ੍ਰਾਪਤ ਜਾਣਕਾਰੀ ਮੁਤਾਬਕ ਮਾਮੂਲੀ ਜਿਹੀ ਗੱਲ ਕਾਰਨ ਅੱਜ ਫਿਰ ਵਿਵਾਦ ਵਧ ਗਿਆ; ਜਿਸ ਕਾਰਨ ਵਕੀਲਾਂ ਨੇ ਕਥਿਤ ਤੌਰ ’ਤੇ ਉਸ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਉਸ ਪੁਲਿਸ ਮੁਲਾਜ਼ਮ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਕੁਝ ਲੋਕਾਂ ਨੇ ਵਿੱਚ ਪੈ ਕੇ ਪੁਲਿਸ ਮੁਲਾਜ਼ਮ ਨੂੰ ਭੀੜ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਹੈ। ਦਰਅਸਲ, ਤੀਸ ਹਜ਼ਾਰੀ ਅਦਾਲਤ ਦੀਆਂ ਹਿੰਸਕ ਝੜਪਾਂ ਤੋਂ ਬਾਅਦ ਦਿੱਲੀ ਦੀਆਂ ਅਦਾਲਤਾਂ ਵਿੱਚ ਪੁਲਿਸ ਮੁਲਾਜ਼ਮਾਂ ਤੇ ਵਕੀਲਾਂ ਵਿਚਾਲੇ ਤਣਾਅ ਕਾਫ਼ੀ ਵਧ ਗਿਆ ਹੈ।

 

 

ਤੀਸ ਹਜ਼ਾਰੀ ਅਦਾਲਤ ਦੇ ਵਿਵਾਦ ਤੋਂ ਬਾਅਦ ਅੱਜ ਕੰਮ ਸ਼ੁਰੂ ਹੋਇਆ ਸੀ ਪਰ ਵਕੀਲਾਂ ਨੇ ਅੱਜ ਦੀ ਹੜਤਾਲ ਦਾ ਐਲਾਨ ਸਨਿੱਚਰਵਾਰ ਨੂੰ ਹੀ ਕਰ ਦਿੱਤਾ ਸੀ। ਇਸੇ ਲਈ ਪੁਲਿਸ ਨੇ ਸੁਰੱਖਿਆ ਚੌਕਸੀ ਬਹੁਤ ਸਖ਼ਤ ਕੀਤੀ ਹੋਈ ਹੈ।

 

 

ਸਨਿੱਚਰਵਾਰ ਨੂੰ ਤੀਸ ਹਜ਼ਾਰੀ ਅਦਾਲਤ ਦੇ ਕੈਂਪਸ ਅੰਦਰ ਪਾਰਕਿੰਗ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ ਸੀ; ਜਿਹਡਾ ਬਾਅਦ ’ਚ ਹਿੰਸਕ ਰੂਪ ਅਖ਼ਤਿਆਰ ਕਰ ਗਿਆ ਸੀ। ਉੰਥੇ ਵਕੀਲਾਂ ਤੇ ਪੁਲਿਸ ਵਿਚਾਲੇ ਲੱਤਾਂ, ਘਸੁੰਨ, ਡਾਂਗਾਂ, ਗਾਲ਼ਾਂ ਸਭ ਕੁਝ ਵੱਡੇ ਪੱਧਰ ’ਤੇ ਚੱਲਿਆ ਸੀ।

 

 

ਤੀਸ ਹਜ਼ਾਰੀ ਅਦਾਲਤ ’ਚ ਤਾਂ ਤਣਾਅ ਅੱਜ ਵੀ ਕਾਇਮ ਹੈ। ਤਦ ਦਿੱਲੀ ਪੁਲਿਸ ਨੇ ਇਹ ਫ਼ੈਸਲਾ ਵੀ ਕੀਤਾ ਸੀ ਕਿ ਜਿਹੜੇ ਪੁਲਿਸ ਮੁਲਾਜ਼ਮਾਂ ਦੀਆਂ ਡਿਊਟੀਆਂ ਸਨਿੱਚਰਵਾਰ ਨੂੰ ਤੀਸ ਹਜ਼ਾਰੀ ਅਦਾਲਤ ’ਚ ਲੱਗੀਆਂ ਹੋਈਆਂ ਸਨ; ਉਨ੍ਹਾਂ ਨੂੰ ਹੁਣ ਅਗਲੇ ਕੁਝ ਦਿਨਾਂ ਤੱਕ ਉੱਥੇ ਨਾ ਲਾਇਆ ਜਾਵੇ।

 

 

ਇਸ ਦੌਰਾਨ ਉੱਤਰੀ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਤੇ ਵਿਵਸਥਾ) ਸੰਜੇ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਦੱਖਣੀ ਦਿੱਲੀ ਦੇ ਵਿਸ਼ੇਸ਼ ਪੁਲਿਸ ਕਮਿਸ਼ਨਰ ਆਰ.ਐੱਸ. ਕ੍ਰਿਸ਼ਨਈਆ ਨੂੰ ਉੱਤਰੀ ਦਿੱਲੀ ਦਾ ਵਾਧੂ ਚਾਰਜ ਸੌਂਪ ਦਿੱਤਾ ਗਿਆ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Advocates beat a Police Official at Karkardooma Delhi Court