ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਦਾ ਵੱਡਾ ਫੈਸਲਾ : ਰਾਤ 2 ਵਜੇ ਤਕ ਖੁੱਲ੍ਹੇ ਰਹਿਣਗੇ ਬਾਰ

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਰਕਾਰ ਨੇ ਇਕ ਵੱਡਾ ਫੈਸਲਾ ਲਿਆ ਹੈ। ਫੈਸਲੇ ਤਹਿਤ ਸੂਬੇ ਦੇ ਵੱਡੇ ਸ਼ਹਿਰਾਂ 'ਚ ਬਾਰ ਹੁਣ ਰਾਤ 2 ਵਜੇ ਤੱਕ ਖੁੱਲ੍ਹੇ ਰਹਿਣਗੇ। ਇਨ੍ਹਾਂ ਵੱਡੇ ਸ਼ਹਿਰਾਂ 'ਚ ਲਖਨਊ, ਨੋਇਡਾ-ਗਰੇਟਰ ਨੋਇਡਾ (ਗੌਤਮਬੁੱਧ ਨਗਰ), ਗਾਜ਼ੀਆਬਾਦ, ਕਾਨਪੁਰ ਨਗਰ, ਆਗਰਾ, ਪ੍ਰਯਾਗਰਾਜ, ਵਾਰਾਣਸੀ, ਬਰੇਲੀ, ਅਲੀਗੜ੍ਹ, ਝਾਂਸੀ, ਗੋਰਖਪੁਰ, ਮੇਰਠ, ਮੁਰਾਦਾਬਾਦ, ਸਹਾਰਨਪੁਰ ਆਦਿ ਸ਼ਾਮਿਲ ਹਨ। ਹੁਣ ਤੱਕ ਇੱਥੇ ਰਾਤ 12 ਵਜੇ ਤੱਕ ਬਾਰ ਖੁੱਲ੍ਹੇ ਰਹਿੰਦੇ ਸਨ। ਸੂਬੇ 'ਚ ਸ਼ਰਾਬ ਦੀਆਂ ਦੁਕਾਨਾਂ ਪਹਿਲਾਂ ਦੀ ਤਰ੍ਹਾਂ ਰਾਤ 10 ਤਕ ਹੀ ਖੁੱਲ੍ਹੀਆਂ ਰਹਿਣਗੀਆਂ।
 

ਪ੍ਰਮੁੱਖ ਸਕੱਤਰ ਆਮਦਨ ਵਿਭਾਗ ਸੰਜੇ ਭੂਸਰੈੱਡੀ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਕੁੱਝ ਦਿਨ ਪਹਿਲਾਂ 24 ਘੰਟੇ ਬਾਰ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ, ਪਰ ਸਾਡੇ ਸੂਬੇ 'ਚ ਰਾਤ 12 ਵਜੇ ਤਕ ਬਾਰ ਖੁੱਲ੍ਹਣ ਦਾ ਪ੍ਰਬੰਧ ਸੀ, ਜਿਸ ਕਾਰਨ ਬਾਹਰੋਂ ਆਉਣ ਵਾਲੇ ਸੈਲਾਨੀ ਅਤੇ ਵਪਾਰੀ ਪ੍ਰੇਸ਼ਾਨ ਹੁੰਦੇ ਸਨ। ਇਨ੍ਹਾਂ ਦੇ ਆਉਣ ਨਾਲ ਸੂਬਾ ਸਰਕਾਰ ਨੂੰ ਮਾਲੀਆ ਮਿਲਦਾ ਹੈ। ਉਨ੍ਹਾਂ ਦੀ ਸਹੂਲਤ ਨੂੰ ਵੇਖਦਿਆਂ ਇਹ ਫੈਸਲਾ ਲਿਆ ਗਿਆ ਹੈ। ਇਸ ਲਈ ਬਾਰ ਹੁਣ ਰਾਤ 2 ਵਜੇ ਤੱਕ ਖੁੱਲ੍ਹੇ ਰਹਿਣਗੇ।
 

ਇਸੇ ਤਰ੍ਹਾਂ ਪੰਜ ਤਾਰਾ ਦੇ ਹੋਟਲਾਂ 'ਚ ਸਵੇਰੇ 4 ਵਜੇ ਤੱਕ ਸ਼ਰਾਬ ਦੀ ਸਪਲਾਈ ਕੀਤੀ ਜਾ ਸਕਦੀ ਹੈ। ਇਸ ਸਹੂਲਤ ਲਈ ਪੰਜ ਤਾਰਾ ਹੋਟਲਾਂ ਨੂੰ 10 ਲੱਖ ਰੁਪਏ ਲਾਇਸੈਂਸ ਫੀਸ ਤੋਂ ਇਲਾਵਾ ਲਗਭਗ 6 ਲੱਖ ਰੁਪਏ ਵਾਧੂ ਫੀਸ ਦਾ ਭੁਗਤਾਨ ਕਰਨਾ ਪਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Bars will open up to 2 at night in Uttar Pradesh