ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ WhatsApp ਰਾਹੀਂ ਬੁੱਕ ਕਰੋ LPG ਸਿਲੰਡਰ ਅਤੇ ਆਨਲਾਈਨ ਭੁਗਤਾਨ

ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਡ (ਬੀਪੀਸੀਐਲ) ਨੇ ਗਾਹਕਾਂ ਦੀ ਸਹੂਲਤ ਲਈ ਵੱਟਸਐਪ ਰਾਹੀਂ ਦੇਸ਼ ਭਰ ਵਿੱਚ ਰਸੋਈ ਗੈਸ ਸਿਲੰਡਰਾਂ ਦੀ ਬੁਕਿੰਗ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਨੂੰ ਦੇਸ਼ ਦੀ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਵੰਡ ਕੰਪਨੀ ਦੀ ਵਿਨਿਵੇਸ਼ ਸੂਚੀ 'ਚ ਰੱਖਿਆ ਗਿਆ ਹੈ। ਕੰਪਨੀ ਦੇ 7.10 ਕਰੋੜ ਐਲ.ਪੀ.ਜੀ. ਗ੍ਰਾਹਕ ਹਨ।
 

ਬੀਪੀਸੀਐਲ ਨੇ ਇੱਕ ਬਿਆਨ 'ਚ ਕਿਹਾ, "ਮੰਗਲਵਾਰ ਤੋਂ ਦੇਸ਼ ਭਰ ਵਿੱਚ ਸਥਿਤ ਭਾਰਤ ਗੈਸ (ਬੀਪੀਸੀਐਲ ਦਾ ਐਲਪੀਜੀ ਬ੍ਰਾਂਡ ਨੇਮ) ਦੇ ਗਾਹਕ ਕਿਤੇ ਵੀ ਵੱਟਸਐਪ ਰਾਹੀਂ ਰਸੋਈ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹਨ।" ਕੰਪਨੀ ਨੇ ਕਿਹਾ ਹੈ ਕਿ ਉਸ ਨੇ ਸਿਲੰਡਰ ਦੀ ਬੁਕਿੰਗ ਲਈ ਇੱਕ ਨਵਾਂ ਵੱਟਸਐਪ ਬਿਜ਼ਨਸ ਚੈਨਲ ਸ਼ੁਰੂ ਕੀਤਾ ਹੈ।
 

ਕੰਪਨੀ ਨੇ ਬਿਆਨ ਵਿੱਚ ਕਿਹਾ ਹੈ ਕਿ ਵੱਟਸਐਪ 'ਤੇ ਇਹ ਬੁਕਿੰਗ ਬੀਪੀਸੀਐਲ ਸਮਾਰਟਲਾਈਨ ਨੰਬਰ-1800224344 'ਤੇ ਗਾਹਕ ਦੀ ਕੰਪਨੀ ਨਾਲ ਰਜਿਸਟਰ ਕੀਤੇ ਮੋਬਾਈਲ ਨੰਬਰ ਤੋਂ ਕੀਤੀ ਜਾ ਸਕਦੀ ਹੈ। ਬੀਪੀਸੀਐਲ ਦੇ ਮਾਰਕੀਟਿੰਗ ਡਾਇਰੈਕਟਰ ਅਰੁਣ ਸਿੰਘ ਨੇ ਇਹ ਐਪ ਜਾਰੀ ਕਰਦਿਆਂ ਕਿਹਾ, "ਵੱਟਸਐਪ ਰਾਹੀਂ ਐਲਪੀਜੀ ਦੀ ਬੁਕਿੰਗ ਕਰਨ ਦੀ ਇਸ ਸਹੂਲਤ ਨਾਲ ਗਾਹਕਾਂ ਨੂੰ ਹੋਰ ਆਸਾਨੀ ਹੋਵੇਗੀ। ਵੱਟਸਐਪ ਹੁਣ ਆਮ ਲੋਕਾਂ ਵਿੱਚ ਕਾਫ਼ੀ ਆਮ ਹੈ। ਭਾਵੇਂ ਨੌਜਵਾਨ ਜਾਂ ਬਜ਼ੁਰਗ, ਹਰ ਕੋਈ ਇਸ ਦੀ ਵਰਤੋਂ ਕਰਦਾ ਹੈ ਅਤੇ ਇਸ ਨਵੀਂ ਸ਼ੁਰੂਆਤ ਨਾਲ ਅਸੀਂ ਆਪਣੇ ਗਾਹਕਾਂ ਦੇ ਹੋਰ ਨੇੜੇ ਪਹੁੰਚਾਂਗੇ।"
 

ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ, ਐਲਪੀਜੀ ਇੰਚਾਰਜ ਟੀ. ਪੀਤਾਂਬਰ ਨੇ ਕਿਹਾ ਕਿ ਵੱਟਸਐਪ ਰਾਹੀਂ ਬੁਕਿੰਗ ਕਰਨ ਤੋਂ ਬਾਅਦ ਗਾਹਕ ਨੂੰ ਬੁਕਿੰਗ ਦਾ ਸੰਦੇਸ਼ ਮਿਲੇਗਾ। ਇਸ ਦੇ ਨਾਲ ਉਸ ਨੂੰ ਇੱਕ ਲਿੰਕ ਮਿਲੇਗਾ ਜਿਸ 'ਤੇ ਉਹ ਡੈਬਿਟ ਜਾਂ ਹੋਰ ਭੁਗਤਾਨ ਐਪਸ ਜਿਵੇਂ ਕ੍ਰੈਡਿਟ ਕਾਰਡ, ਯੂਪੀਆਈ ਅਤੇ ਅਮੇਜ਼ਨ ਨਾਲ ਭੁਗਤਾਨ ਕਰ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now book gas cylinders through WhatsApp and pay online bpcl