ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ’ਚ ਹੁਣ ਉਥਲ–ਪੁਥਲ ਵਾਲਾ ਮਾਹੌਲ: ਸੁਨੀਲ ਗਾਵਸਕਰ ਨੇ ਪ੍ਰਗਟਾਈ ਚਿੰਤਾ

ਭਾਰਤ ’ਚ ਹੁਣ ਉਥਲ–ਪੁਥਲ ਵਾਲਾ ਮਾਹੌਲ: ਸੁਨੀਲ ਗਾਵਸਕਰ ਨੇ ਪ੍ਰਗਟਾਈ ਚਿੰਤਾ

ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦੇਸ਼ ਦੇ ਮੌਜੂਦਾ ਹਾਲਾਤ ਉੱਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ਦੇਸ਼ ’ਚ ਇਸ ਵੇਲੇ ਉਥਲ–ਪੁਥਲ ਵਾਲ਼ਾ ਮਾਹੌਲ ਹੈ। ਅੱਜ ਵਿਦਿਆਰਥੀ ਕਲਾਸਾਂ ਦੀ ਥਾਂ ਸੜਕਾਂ ’ਤੇ ਉੱਤਰ ਆਏ ਹਨ। 26ਵੇਂ ਲਾਲ ਬਹਾਦਰ ਸ਼ਾਸਤਰੀ ਯਾਦਗਾਰੀ ਭਾਸ਼ ਦੌਰਾਨ ਸ੍ਰੀ ਗਾਵਸਕਰ ਨੇ ਕਿਹਾ ਕਿ ਸਾਡੇ ਕੁਝ ਨੌਜਵਾਨ ਜਮਾਤਾਂ ’ਚ ਰਹਿਣ ਦੀ ਥਾਂ ਸੜਕਾਂ ’ਤੇ ਆ ਗਏ ਹਨ ਤੇ ਉਨ੍ਹਾਂ ਵਿੱਚੋਂ ਕੁਝ ਸੜਕਾਂ ਉੱਤੇ ਉੱਤਰਨ ਕਾਰਨ ਹਸਪਤਾਲਾਂ ’ਚ ਵੀ ਭਰਤੀ ਹੋ ਰਹੇ ਹਨ।

 

 

ਸ੍ਰੀ ਗਾਵਸਕਰ ਨੇ ਕਿਹਾ ਕਿ ਕੁੱਲ ਮਿਲਾ ਕੇ ਵਿਦਿਆਰਥੀਆਂ ਦਾ ਬਹੁ–ਗਿਣਤੀ ਵਰਗ ਹਾਲੇ ਵੀ ਜਮਾਤਾਂ ’ਚ ਕਰੀਅਰ ਬਣਾਉਣ ਤੇ ਭਾਰਤ ਨੂੰ ਅੱਗੇ ਵਧਾਉਣ ਬਾਰੇ ਜਤਨ ਕਰ ਰਿਹਾ ਹੈ।

 

 

ਸ੍ਰੀ ਸੁਨੀਲ ਗਾਵਸਕਰ ਨੇ ਅੱਗੇ ਕਿਹਾ ਕਿ ਅਸੀਂ ਇੱਕਜੁਟ ਹੋ ਕੇ ਕਾਫ਼ੀ ਅੱਗੇ ਜਾ ਸਕਦੇ ਹਾਂ। ਖੇਡ ਸਾਨੂੰ ਇਹੋ ਸਿਖਾਉਂਦੀ ਹੈ। ਜਦੋਂ ਅਸੀਂ ਇੱਕ–ਦੂਜੇ ਦੇ ਨਾਲ ਹੁੰਦੇ ਹਾਂ, ਤਾਂ ਅਸੀਂ ਜਿੱਤਦੇ ਹਾਂ। ਭਾਰਤ ਪਹਿਲਾਂ ਵੀ ਕਈ ਸਮੱਸਿਆਵਾਂ ਦਾ ਟਾਕਰਾ ਕਰ ਕੇ ਉਨ੍ਹਾਂ ਉੱਤੇ ਜਿੱਤ ਹਾਸਲ ਕਰ ਚੁੱਕਾ ਹੈ ਤੇ ਮੌਜੂਦਾ ਸਮੱਸਿਆ ਦਾ ਹੱਲ ਵੀ ਲੱਭ ਹੀ ਜਾਵੇਗਾ।

 

 

ਦਰਅਸਲ, ਦੇਸ਼ ’ਚ ਕਈ ਥਾਵਾਂ ’ਤੇ ਨਾਗਰਿਕਤਾ ਸੋਧ ਕਾਨੂੰਨ (CAA) ਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਵੇਖੇ ਗਏ ਹਨ। ਇਸ ਦੌਰਾਨ ਕਈ ਨੌਜਵਾਨ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ’ਚ ਵਿਖਾਈ ਦਿੱਤੇ।

 

 

ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਹਿੰਸਾ ਵੀ ਵੇਖੀ ਗਈ। ਕਈ ਯੂਨੀਵਰਸਿਟੀਜ਼ ਵਿੱਚ ਵੀ ਵਿਦਿਆਰਥੀ CAA ਅਤੇ NRC ਦਾ ਵਿਰੋਧ ਕਰਦੇ ਵਿਖਾਈ ਦੇ ਰਹੇ ਹਨ।

 

 

ਚੇਤੇ ਰਹੇ ਕਿ ਦਿੱਲੀ ਦੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ CAA ਅਤੇ NRC ਨੂੰ ਲੈ ਕੇ ਸੜਕਾਂ ਉੱਤੇ ਉੱਤਰ ਆਏ ਸਨ। ਇਸ ਦੌਰਾਨ ਯੂਨੀਵਰਸਿਟੀ ’ਚ ਹਿੰਸਾ ਵੀ ਵੇਖੀ ਗਈ ਸੀ ਤੇ ਜ਼ਖ਼ਮੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉੱਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਵਿਦਿਆਰਥੀ ਵੀ CAA ਅਤੇ NRC ਦੇ ਵਿਰੋਧ ’ਚ ਸੜਕਾਂ ਉੱਤੇ ਉੱਤਰ ਆਏ ਸਨ।

 

 

ਬੀਤੇ ਦਿਨੀਂ ਦਿੱਲੀ ’ਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (JNU) ’ਚ ਹਿੰਸਾ ਵੇਖਣ ਨੂੰ ਮਿਲੀ। JNU ’ਚ ਕੁਝ ਨਕਾਬਪੋਸ਼ਾਂ ਨੇ ਕੈਂਪਸ ਅੰਦਰ ਘੁਸ ਕੇ ਵਿਦਿਆਰਥੀਆਂ ਉੱਤੇ ਹਮਲਾ ਕਰ ਦਿੱਤਾ। ਇਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ ਸਨ। ਉੱਥੇ ਪਿਛਲੇ ਵਰ੍ਹੇ ਫ਼ੀਸ–ਵਾਧੇ ਨੂੰ ਲੈ ਕੇ ਵੀ JNU ਦੇ ਵਿਦਿਆਰਥੀਆਂ ਨੂੰ ਸੜਕਾਂ ਉੱਤੇ ਪ੍ਰਦਰਸ਼ਨ ਕਰਦਿਆਂ ਵੇਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now chaos in India Sunil Gavaskar expresses concern