ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਖੇਬਾਜ਼ ਕੰਪਨੀਆਂ ਲਈ ਹੁਣ ਔਖਾ ਹੋਵੇਗਾ ਲੋਕਾਂ ਨੂੰ ਭਰਮਾਉਣਾ

ਧੋਖੇਬਾਜ਼ ਕੰਪਨੀਆਂ ਲਈ ਹੁਣ ਔਖਾ ਹੋਵੇਗਾ ਲੋਕਾਂ ਨੂੰ ਭਰਮਾਉਣਾ

ਆਉਣ ਵਾਲੇ ਸਮੇਂ ’ਚ ਖਪਤਕਾਰਾਂ ਨਾਲ ਕਿਸੇ ਵੀ ਤਰ੍ਹਾਂ ਦੀ ਚਾਲਾਕੀ ਕੰਪਨੀਆਂ ਲਈ ਭਾਰੂ ਪੈਣ ਵਾਲੀ ਹੈ। ਕੰਪਨੀਆਂ ਵਿਰੁੱਧ ਭਰਮਾਊ ਪ੍ਰਚਾਰ, ਨਕਲੀ ਸਾਮਾਨ ਦੀ ਵਿਕਰੀ ਜਾਂ ਗਾਹਕਾਂ ਨਾਲ ਧੋਖਾਧੜੀ ਵਿਰੁੱਧ ਕਾਰਵਾਈ ਲਈ ਸਰਕਾਰ ਨੂੰ ਕੋਈ ਸ਼ਿਕਾਇਤ ਮਿਲਣ ਦੀ ਉਡੀਕ ਨਹੀਂ ਕਰਨੀ ਹੋਵੇਗੀ।

 

 

ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ (CCPA) ਕਿਸੇ ਵੀ ਤਰੀਕੇ ਮਿਲੀ ਜਾਣਕਾਰੀ ਦੇ ਆਧਾਰ ’ਤੇ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਸਕਦੀ ਹੈ। ਇੰਨਾ ਹੀ ਨਹੀਂ, CCPA ਨੂੰ ਤੈਅਸ਼ੁਦਾ ਸਮੇਂ ਅੰਦਰ ਇਹ ਤੈਅ ਕਰਨਾ ਹੋਵੇਗਾ ਕਿ ਪਹਿਲੀ ਨਜ਼ਰੇ ਇਹ ਸ਼ਿਕਾਇਤ ਸਹੀ ਹੈ ਜਾਂ ਨਹੀਂ। ਇਸ ਨਾਲ CCPA ਨੂੰ ਮਾਮਲੇ ਦੀ ਜਾਂਚ ਦਾ ਵੀ ਅਧਿਕਾਰ ਹੋਵੇਗਾ।

 

 

ਖਪਤਕਾਰ ਸੁਰੱਖਿਆ ਕਾਨੂੰਨ ਪਾਸ ਹੋਣ ਤੋਂ ਬਾਅਦ ਕੇਂਦਰੀ ਖਪਤਕਾਰ ਮੰਤਰਾਲੇ ਨੇ ਸੈਂਟਰਲ ਕੰਜ਼ਿਊਮਰ ਪ੍ਰੋਟੈਕਸ਼ਨ ਅਥਾਰਟੀ ਲਈ ਨਿਯਮਾਂ ਦਾ ਖਰੜਾ ਤਿਆਰ ਕਰ ਲਿਆ ਹੈ। ਇਨ੍ਹਾਂ ਨਿਯਮਾਂ ਅਧੀਨ CCPA ਕੋਲ ਕਿਸੇ ਵੀ ਮਾਮਲੇ ਦਾ ਖ਼ੁਦ ਨੋਟਿਸ ਲੈ ਕੇ ਜਾਂਚ ਕਰਨ ਦਾ ਅਧਿਕਾਰ ਹੋਵੇਗਾ। ਇੰਨਾ ਹੀ ਨਹੀਂ CCPA ਕੋਲ ਤਲਾਸ਼ੀ ਤੇ ਸਾਮਾਨ ਜ਼ਬਤ ਕਰਨ ਦਾ ਵੀ ਅਧਿਕਾਰ ਹੋਵੇਗਾ।

 

 

ਹਾਲੇ ਤੱਕ ਕਿਸੇ ਵੀ ਖਪਤਕਾਰ ਫ਼ੋਰਮ ਕੋਲ ਖ਼ੁਦ ਕਿਸੇ ਗੱਲ/ਘਟਨਾ ਦਾ ਨੋਟਿਸ ਲੈ ਕੇ ਜਾਂਚ ਕਰਨ ਦਾ ਅਧਿਕਾਰ ਨਹੀਂ ਸੀ। ਨਿਯਮਾਂ ਦੇ ਖਰੜੇ ’ਚ ਕਿਹਾ ਗਿਆ ਹੈ ਕਿ CCPA ਨੂੰ ਸ਼ਿਕਾਇਤ ਮਿਲਣ ਤੋਂ ਬਾਅਦ 15 ਦਿਨਾਂ ਅੰਦਰ ਆਪਣੀ ਰਿਪੋਰਟ ਦਾਖ਼ਲ ਕਰਨੀ ਹੋਵੇਗੀ।

 

 

ਮੰਨਿਆ ਜਾ ਰਿਹਾ ਹੈ ਕਿ ਇਸ ਪਹਿਲਕਦਮੀ ਨਾਲ ਖਪਤਕਾਰਾਂ ਨਾਲ ਧੋਖਾਧੜੀ ਵਿੱਚ ਕਮੀ ਆਵੇਗੀ। ਕੰਪਨੀਆਂ ਵੀ ਬਾਜ਼ਾਰ ’ਚ ਸਿਰਫ਼ ਵਧੀਆ ਉਤਪਾਦ ਹੀ ਲੈ ਕੇ ਆਉਣਗੀਆਂ।

 

 

ਜੇ ਕੋਈ ਸ਼ਿਕਾਇਤ ਪਹਿਲੀ ਨਜ਼ਰੇ ਸਹੀ ਨਹੀਂ ਪਾਈ ਜਾਂਦੀ, ਤਾਂ CCPA ਤੁਰੰਤ ਇਸ ਮਾਮਲੇ ਨੂੰ ਬੰਦ ਕਰਦਿਆਂ ਸ਼ਿਕਾਇਤ ਕਰਨ ਦੀ ਵੀ ਜਾਣਕਾਰੀ ਦਿੱਤੀ ਜਾਵੇਗੀ। ਖਪਤਕਾਰ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਸ਼ਿਕਾਇਤਾਂ ਦੇ ਨਿਬੇੜੇ ’ਚ ਤੇਜ਼ੀ ਆਵੇਗੀ। ਹਾਲੇ ਤੱਕ ਲੰਮੇ ਸਮੇਂ ਤੱਕ ਇਹੋ ਤੈਅ ਨਹੀਂ ਹੋ ਪਾਉਂਦਾ ਕਿ ਖਪਤਕਾਰ ਦੀ ਸ਼ਿਕਾਇਤ ਸਹੀ ਹੈ ਜਾਂ ਗ਼ਲਤ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Companies would not cheat people due to new law