ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ 'ਤੇ ਨਹੀਂ ਮਿਲੇਗੀ ਕੋਈ ਛੋਟ

ਫ਼ੌਜੀਆਂ ਨੂੰ ਹੁਣ CSD ਤੋਂ ਮਹਿੰਗੀਆਂ ਕਾਰਾਂ 'ਤੇ ਨਹੀਂ ਮਿਲੇਗੀ ਕੋਈ ਛੋਟ

ਫ਼ੌਜੀ ਅਧਿਕਾਰੀਆਂ ਨੂੰ ਹੁਣ SUV (ਸਪੋਰਟਸ ਯੂਟਿਲਿਟੀ ਵਹੀਕਲ) ਸਮੇਤ ਮਹਿੰਗੀਆਂ ਕਾਰਾਂ 'ਤੇ ਮਿਲਣ ਵਾਲੀ ਛੋਟ ਹੁਣ ਨਹੀਂ ਮਿਲ ਸਕੇਗੀ। ਸਰਕਾਰ ਨੇ ਸੁਰੱਖਿਆ ਬਲਾਂ ਨੂੰ ਮਿਲਣ ਵਾਲੀ ਇਹ ਸਹੂਲਤ ਵਾਪਸ ਲੈ ਲਈ ਹੈ। ਹਾਲੇ ਤੱਕ ਫ਼ੌਜੀ ਅਧਿਕਾਰੀਆਂ ਨੂੰ ਮਹਿੰਗੀਆਂ ਕਾਰਾਂ ਖ਼ਰੀਦਣ 'ਤੇ CSD (ਕੈਂਟੀਨ ਸਟੋਰਜ਼ ਡਿਪਾਰਟਮੈਂਟ) ਤੋਂ ਭਾਰੀ ਛੋਟ ਮਿਲ ਜਾਂਦੀ ਸੀ

 

 

ਹੁਣ ਸੇਵਾਮੁਕਤ ਹੋ ਚੁੱਕੇ ਤੇ ਸੇਵਾ ਕਰ ਰਹੇ ਅਧਿਕਾਰੀਆਂ ਨੂੰ ਅੱਠ ਸਾਲਾਂ ਵਿੱਚ ਇੱਕ ਵਾਰ ਸਬਸਿਡੀ ਵਾਲੀ ਕਾਰ ਲੈਣ ਦੀ ਇਜਾਜ਼ਤ ਹੋਵੇਗੀ। ਫ਼ੌਜੀ ਕੁਆਰਟ ਮਾਸਟਰ ਜਨਰਲ (QMG) ਸ਼ਾਖਾ ਨੇ ਬੀਤੀ 24 ਮਈ ਨੂੰ ਇਹ ਹਦਾਇਤਾਂ ਦਿੱਤੀਆਂ ਹਨ ਕਿ ਇੱਕ ਜੂਨ ਤੋਂ ਫ਼ੌਜੀ ਅਧਿਕਾਰੀ CSD ਕੈਂਟੀਨ ਤੋਂ 2,500CC ਤੱਕ ਦੀ ਇੰਜਣ ਸਮਰੱਥਾ ਵਾਲੀ 12 ਲੱਖ ਰੁਪਏ ਤੱਕ ਦੀ ਕੀਮਤ ਵਾਲੀ ਕਾਰ ਉੱਤੇ ਹੀ ਛੋਟ ਲੈ ਸਕਣਗੇ

 

 

ਇਸ ਵਿੱਚ GST ਸ਼ਾਮਲ ਨਹੀਂ ਹੋਵੇਗਾ। ਇਸੇ ਤਰ੍ਹਾਂ ਦਾ ਹੁਕਮ ਰੱਖਿਆ ਅਦਾਰਿਆਂ ਵਿੱਚ ਸੇਵਾ ਨਿਭਾ ਰਹੇ ਸਿਵਲ ਅਧਿਕਾਰੀਆਂ ਉੱਤੇ ਵੀ ਲਾਗੂ ਹੋਵੇਗਾ

 

 

ਇਸ ਤੋਂ ਇਲਾਵਾ ਦੂਜੇ ਰੈਂਕ ਦੇ ਜਵਾਨ ਹੁਣ 1400CC ਇੰਜਣ ਸਮਰੱਥਾ ਵਾਲੀ 5 ਲੱਖ ਰੁਪਏ ਦੀ ਕਾਰ ਖ਼ਰੀਦ ਸਕਦੇ ਹਨ। ਇਸ ਵਿੱਚ ਜੀਐੱਸਟੀ ਸ਼ਾਮਲ ਨਹੀਂ ਹੈ। ਉਹ ਇੱਕ ਕਾਰ ਆਪਣੇ ਕਾਰਜਕਾਲ ਦੌਰਾਨ ਅਤੇ ਦੂਜੀ ਸੇਵਾਮੁਕਤੀ ਉੱਤੇ ਹੀ ਖ਼ਰੀਦ ਸਕਦੇ ਹਨ

 

ਇੱਥੇ ਵਰਨਣਯੋਗ ਹੈ ਕਿ ਸੀਐੱਸਡੀ ਕੈਂਟੀਨ ਤੋਂ ਕਾਰ ਖ਼ਰੀਦਣ ਉੱਤੇ 50 ਹਜ਼ਾਰ ਰੁਪਏ ਤੋਂ ਡੇਢ ਲੱਖ ਰੁਪਏ ਤੱਕ ਦਾ ਫ਼ਾਇਦਾ ਹੁੰਦਾ ਹੈ। ਦਰਅਸਲ, ਸਰਕਾਰ GST ਉੱਤੇ 50 ਫ਼ੀ ਸਦੀ ਛੋਟ ਵੀ ਦਿੰਦੀ ਹੈ

 

 

ਇਸ ਦੇ ਨਾਲ ਹੀ ਆਟੋਮੋਬਾਇਲ ਨਿਰਮਾਤਾ ਕੰਪਨੀ ਨਾਲ ਗੱਲ ਕਰ ਕੇ CSD ਵਿੱਚ ਵਿਕਰੀ ਲਈ ਆਉਣ ਵਾਲੀਆਂ ਕਾਰਾਂ ਦੀ ਕੀਮਤ ਬਾਜ਼ਾਰੀ ਕੀਮਤ ਤੋਂ ਪਹਿਲਾਂ ਹੀ ਕੁਝ ਘੱਟ ਕਰ ਦਿੱਤੀ ਜਾਂਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Costly cars will not be available on concession in CSD to army officials