ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸਭ ਨੂੰ ਅਯੁੱਧਿਆ ਕੇਸ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ

ਹੁਣ ਸਭ ਨੂੰ ਅਯੁੱਧਿਆ ਕੇਸ ’ਤੇ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਉਡੀਕ

ਅਯੁੱਧਿਆ ’ਚ ਰਾਮ ਜਨਮ–ਭੂਮੀ ਵਿਵਾਦ ਮਾਮਲੇ ਵਿੱਚ 40 ਦਿਨਾਂ ਤੱਕ ਲਗਾਤਾਰ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਬੁੱਧਵਾਰ ਸ਼ਾਮੀਂ ਚਾਰ ਵਜੇ ਆਪਣਾ ਫ਼ੈਸਲਾ ਸੁਰੱਖਿਅਤ ਰੱਖ ਲਿਆ। ਸਿਆਸੀ ਤੌਰ ਉੱਤੇ ਬੇਹੱਦ ਨਾਜ਼ੁਕ ਕਿਸਮ ਦੇ ਇਸ ਮੁੱਦੇ ਉੱਤੇ 17 ਨਵੰਬਰ ਤੋਂ ਪਹਿਲਾਂ ਫ਼ੈਸਲਾ ਆਉਣਾ ਤੈਅ ਹੈ ਕਿਉਂਕਿ 17 ਨਵੰਬਰ ਨੂੰ ਚੀਫ਼ ਜਸਟਿਸ ਰੰਜਨ ਗੋਗੋਈ ਸੇਵਾ–ਮੁਕਤ ਹੋ ਰਹੇ ਹਨ। ਇਸ ਤੋਂ ਪਹਿਲਾਂ ਉਹ ਆਪਣਾ ਫ਼ੈਸਲਾ ਸੁਣਾ ਦੇਣਗੇ।

 

 

ਸੁਪਰੀਮ ਕੋਰਟ ਦਾ ਫ਼ੈਸਲਾ ਆਉਣ ਤੋਂ ਬਾਅਦ 160 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਸ ਇਤਿਹਾਸਕ ਮੁਕੱਦਮੇ ਦਾ ਨਿਬੇੜਾ ਹੋ ਜਾਣ ਦੀ ਆਸ ਹੈ। ਪਹਿਲੀ ਵਾਰ ਇਹ ਮਾਮਲਾ ਬ੍ਰਿਟਿਸ਼ ਕਾਲ ਵਿੱਚ ਫ਼ੈਜ਼ਾਬਾਦ ਦੇ ਉਦੋਂ ਦੇ ਕਮਿਸ਼ਨਰ ਸਾਹਮਣੇ 1855 ’ਚ ਆਇਆ ਸੀ।

 

 

ਸਬੰਧਤ ਧਿਰਾਂ ਤਿੰਨ ਦਿਨਾਂ ਵਿੱਚ ਲਿਖਤੀ ਬਹਿਸ ਦੇ ਸਕਣਗੀਆਂ। ਚੀਫ਼ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਹੇਠਲੇ ਪੰਜ ਜੱਜਾਂ ਵਾਲੇ ਸੰਵਿਧਾਨਕ ਬੈਂਚ ਨੇ ਸਾਰੀਆਂ ਧਿਰਾਂ ਨੂੰ ਆਖਿਆ ਕਿ ਉਹ ਅਰਜ਼ੀਆਂ ਵਿੱਚ ਕਿਸੇ ਤਬਦੀਲੀ ਬਾਰੇ ਆਪਣੀ ਲਿਖਤੀ ਬਹਿਸ ਤਿੰਨਾਂ ਅੰਦਰ ਅਦਾਲਤ ਨੂੰ ਦੇ ਦੇਣ। ਪਹਿਲਾਂ ਅਦਾਲਤ ਨੇ ਇਸ ਲਈ ਇੱਕ ਦਿਨ ਦਾ ਸਮਾਂ ਰੱਖਿਆ ਸੀ ਪਰ ਬਾਅਦ ’ਚ ਸੁਣਵਾਈ ਦਾ ਇੱਕ ਦਿਨ ਘਟਾ ਦਿੱਤਾ ਗਿਆ।

 

 

ਸੰਵਿਧਾਨਕ ਬੈਂਚ ਵਿੱਚ ਚੀਫ਼ ਜਸਟਿਸ ਤੋਂ ਇਲਾਵਾ ਜਸਟਿਸ ਐੱਸਏ ਬੋਬੜੇ, ਡੀਵਾਈ ਚੰਦਰਚੂੜ, ਅਸ਼ੋਕ ਭੂਸ਼ਣ ਤੇ ਜਸਟਿਸ ਐੱਸਏ ਨਜ਼ੀਰ ਸ਼ਾਮਲ ਹਨ।

 

 

ਇਹ ਬੈਂਚ ਅਲਾਹਾਬਾਦ ਹਾਈ ਕੋਰਟ ਦੇ 2010 ਦੇ ਫ਼ੈਸਲੇ ਵਿਰੁੱਧ ਦਾਇਰ 14 ਅਪੀਲਾਂ ਉੱਤੇ ਬੀਤੀ 6 ਅਗਸਤ ਤੋਂ ਰੋਜ਼ਾਨਾ ਸੁਣਵਾਈ ਕਰ ਰਿਹਾ ਸੀ। ਇਸ ਦੌਰਾਨ ਰਾਮਲਲਾ ਵਿਰਾਜਮਾਨ, ਜਨਮ–ਸਥਾਨ ਪੁਨਰੁਧਾਰ ਸਮਿਤੀ, ਹਿੰਦੂ ਮਹਾਂਸਭਾ, ਨਿਰਮੋਹੀ ਅਖਾੜਾ, ਯੂਪੀ ਸੁੰਨੀ ਸੈਂਟਰਲ ਵਕਫ਼ ਬੋਰਡ, ਹਾਜੀ ਮਹਿਬੂਬ ਤੇ ਹਾਜੀ ਅਨਸਾਰੀ ਅਤੇ ਯੂਪੀ ਸ਼ੀਆ ਵਕਫ਼ ਬੋਰਡ ਸਮੇਤ ਸਾਰੀਆਂ ਸਬੰਧਤ ਧਿਰਾਂ ਨੇ ਆਪੋ–ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now everyone waiting for Supreme Court verdict on Ayodhya Case