ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਕ ਸਾਲ ਤਕ ਮਿਲੇਗੀ ਸਰਕਾਰੀ ਰਿਹਾਇਸ਼

ਜੰਗ ਚ ਸ਼ਹੀਦ ਹੋਏ ਫ਼ੌਜੀਆਂ ਦਾ ਪਰਿਵਾਰ ਹੁਣ ਸ਼ਾਹਦਤ ਤੋਂ ਬਾਅਦ ਇਕ ਸਾਲ ਲਈ ਸਰਕਾਰੀ ਰਿਹਾਇਸ਼ ਚ ਰਹਿ ਸਕਣਗੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

ਮੰਤਰਾਲੇ ਦੇ ਅਨੁਸਾਰ ਇਹ ਫੈਸਲਾ ਹਥਿਆਰਬੰਦ ਬਲਾਂ ਦੇ ਪਰਿਵਾਰਾਂ ਦੀਆਂ ਲੋੜਾਂ ਨੂੰ ਧਿਆਨ ਚ ਰੱਖਦਿਆਂ ਲਿਆ ਗਿਆ ਹੈ। ਇਸ ਫੈਸਲੇ ਨਾਲ ਫ਼ੌਜੀਆਂ ਦਾ ਮਨੋਬਲ ਵੀ ਵਧੇਗਾ। ਰੱਖਿਆ ਮੰਤਰਾਲੇ ਦੇ ਅਨੁਸਾਰ ਇਸ ਵਿਵਸਥਾ ਦਾ ਲਾਭ ਤਿੰਨੇ ਫ਼ੌਜਾਂ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲੇਗਾ।

 

ਹੁਣ ਤੱਕ ਸ਼ਹੀਦ ਫ਼ੌਜੀਆਂ ਦੇ ਪਰਿਵਾਰ ਸ਼ਾਹਦਤ ਤੋਂ ਤਿੰਨ ਮਹੀਨੇ ਬਾਅਦ ਸਰਕਾਰੀ ਰਿਹਾਇਸ਼ ਆਪਣੇ ਕੋਲ ਰੱਖ ਸਕਦੇ ਸਨ। ਇਸ ਨੂੰ ਵਧਾ ਕੇ ਇਕ ਸਾਲ ਕਰ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now families of martyrs will be able to stay in government accommodation for one year