ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਜੋਤ ਸਿੱਧੂ ਤੇ ਪਰਗਟ ਸਿੰਘ ਪਿੱਛੋਂ ਹੁਣ ਫ਼ਤਿਹ ਜੰਗ ਬਾਜਵਾ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ

ਨਵਜੋਤ ਸਿੱਧੂ ਤੇ ਪਰਗਟ ਸਿੰਘ ਪਿੱਛੋਂ ਹੁਣ ਫ਼ਤਿਹ ਜੰਗ ਬਾਜਵਾ ਨੇ ਕੈਪਟਨ ਨੂੰ ਲਿਆ ਨਿਸ਼ਾਨੇ ’ਤੇ

ਕੋਰੋਨਾ ਸੰਕਟ ਅਤੇ ਲੌਕਡਾਊਨ ਦੌਰਾਨ ਪੰਜਾਬ ਵਿੱਚ ਸਿਆਸੀ ਸਰਦਾਰੀ ਕਾਇਮ ਕਰਨ ਦੀ ਜੰਗ ਵੀ ਤੇਜ਼ ਹੋ ਗਈ ਹੈ। ਪੰਜਾਬ ਕਾਂਗਰਸ ਵਿੱਚ ਅੰਦਰੂਨੀ ਬਗ਼ਾਵਤ ਦੀ ਅੱਗ ਸੁਲਘਦੀ ਹੋਈ ਭਾਂਬੜ ਬਣ ਕੇ ਮੱਚਣ ਲਈ ਤਿਆਰ ਹੋ ਗਈ ਹੈ। ਦਰਅਸਲ, ਨਵਜੋਤ ਸਿੰਘ ਸਿੱਧੂ ਤੋਂ ਬਾਅਦ ਵਿਧਾਇਕ (MLA) ਪਰਗਟ ਸਿੰਘ ਅਤੇ ਹੁਣ ਕਾਦੀਆਂ ਤੋਂ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਆਪਣੀ ਹੀ ਕਾਂਗਰਸ ਸਰਕਾਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਤੇ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ।

 

 

ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੈਪਟਨ ਸਿੰਘ ਨੂੰ ਨਿਸ਼ਾਨੇ ’ਤੇ ਲੈਂਦਿਆਂ ਇੱਕ ਕਮਜ਼ੋਰ ਮੁੱਖ ਮੰਤਰੀ ਦੱਸਿਆ ਸੀ। ਉਨ੍ਹਾਂ ਕਿਹਾ ਕਿ ਸਮਝ ਤੋਂ ਬਾਹਰ ਹੈ ਕਿ ਪੰਜਾਬ ਵਿੱਚ ਸਰਕਾਰ ਕਾਂਗਰਸ ਦੀ ਹੈ ਜਾਂ ਮੁੱਖ ਸਕੱਤਰ ਦੀ। ਮੰਤਰੀਆਂ ਤੇ ਮੁੱਖ ਸਕੱਤਰ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਮੁੱਖ ਮੰਤਰੀ ਨੂੰ ਤੁਰੰਤ ਵਿਧਾਇਕਾਂ ਦੀ ਮੀਟਿੰਗ ਸੱਦਣੀ ਚਾਹੀਦੀ ਸੀ ਤੇ ਸਪੱਸ਼ਟ ਕਰਨਾ ਚ ਹੀਦਾ ਸੀ ਕਿ ਜਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਸਰਕਾਰ ਬਣਾਈ ਸੀ, ਉਹ ਕਿਉਂ ਪੂਰੇ ਨਹੀਂ ਹੋਏ।

 

 

ਸ੍ਰੀ ਪਰਗਟ ਸਿੰਘ ਨੇ ਕਿ ਪੰਜਾਬ ਸਰਕਾਰ ਦੇ ਤਿੰਨ ਸਾਲਾਂ ਦੇ ਕਾਰਜਕਾਲ ਉੱਤੇ ਸੁਆਲ ਖੜ੍ਹੇ ਹੋ ਰਹੇ ਹਨ। ਡੇਢ ਸਾਲ ਪਿੱਛੋਂ ਚੋਣਾਂ ਵਿੱਚ ਜਨਤਾ ਨੂੰ ਇਸ ਦਾ ਜਵਾਬ ਆਗੂਆਂ ਨੂੰ ਦੇਣਾ ਹੋਵੇਗਾ, ਅਫ਼ਸਰਾਂ ਨੂੰ ਨਹੀਂ। ਹਾਲਾਤ ਇਹ ਹਨ ਕਿ ਜਿਵੇਂ 10 ਸਾਲ ਅਕਾਲੀ–ਭਾਜਪਾ ਗੱਠਜੋੜ ਸਰਕਾਰ ਚੱਲ ਰਹੀ ਸੀ, ਉਵੇਂ ਹੀ ਇਹ ਸਰਕਾਰ ਚੱਲ ਰਹੀ ਹੈ। ਇਨ੍ਹਾਂ ਦੋਵਾਂ ਦੀ ਕਾਰਗੁਜ਼ਾਰੀ ਵਿੱਚ ਕੋਈ ਬਹੁਤਾ ਫ਼ਰਕ ਨਹੀਂ ਹੈ।

 

 

ਕਾਦੀਆਂ ਤੋਂ ਕਾਂਗਰਸੀ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਕੁਝ ਅਫ਼ਸਰਸ਼ਾਹਾਂ ਨੇ ਬੰਧਕ ਬਣਾ ਕੇ ਰੱਖਿਆ ਹੋਇਆ ਹੈ। ਇਸ ਨੂੰ ਤਿੰਨ ਹੋਰ ਕਾਂਗਰਸੀ ਵਿਧਾਇਕਾਂ ਨੇ ਰੀਟਵੀਟ ਵੀ ਕੀਤਾ। 

 

 

ਸ੍ਰੀ ਬਾਜਵਾ ਨੇ ਲਿਖਿਆ ਸੀ ਕਿ – ਕੀ ਸਾਡੇ ਮਾਣਯੋਗ ਮੁੱਖ ਮੰਤਰੀ ਨੂੰ ਕੁਝ ਅਫ਼ਸਰਸ਼ਾਹਾਂ ਨੇ ਸੱਚਮੁਚ ਬੰਧਕ ਬਣਾ ਲਿਆ ਹੈ। ਇੱਕ ਹੋਰ ਵਿਧਾਇਕ ਡਾ. ਹਰਜੋਤ ਕਮਲ ਨੇ ਇਸ ਨੂੰ ਕੋਟ ਕਰਦਿਆਂ ਲਿਖਿਆ – ਪਿਆਰੇ ਸੀਐੱਮ ਸਰ, ਸ਼ਾਇਦ ਇਹ ਗ਼ਲਤਫ਼ਹਿਮੀਆਂ ਹੀ ਹੋਣ, ਉਨ੍ਹਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੁਲਝਾਉਣਾ ਜ਼ਰੂਰੀ ਹੈ।

 

 

 

ਦਰਅਸਲ, ਬੀਤੇ ਦਿਨੀਂ ਕਾਂਗਰਸ ਦੇ ਦਰਜਨ ਤੋਂ ਵੱਧ ਵਿਧਾਇਕਾਂ ਨੇ ਟਵੀਟ ਕਰ ਕੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼਼ ਕੀਤੀ ਸੀ ਪਰ ਇੱਕ ਵਾਰ ਫਿਰ ਕਾਂਗਰਸੀ ਵਿਧਾਇਕਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ।

 

 

ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲਾਂ ਹੀ ਹਿਸ ਮਾਮਲੇ ’ਚ ਕੁੱਦ ਪਏ ਸਨ।

 

 

ਸ੍ਰੀ ਸਿੱਧੂ ਨੇ ਆਪਣੇ ਯੂ–ਟਿਊਬ ਚੈਨਲ ਉੱਤੇ ਇੱਕ ਵਿਡੀਓ ਅਪਲੋਡ ਕੀਤਾ ਹੈ। ਇਸ ਵਿੱਚ ਉਹ ਕਹਿੰਦੇ ਹਨ ਕਿ ਇੱਕ ਬਿਊਰੋਕ੍ਰੈਟ ਹੱਥ ਦੀ ਤੀਜੀ ਉਂਗਲੀ ਵਾਂਗ ਹੁੰਦਾ ਹੈ। ਜੇ ਉਹ ਉਂਗਲੀ ਕਟ ਜਾਵੇ, ਤਾਂ ਹੱਥ ਬੇਕਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਾਵਸ਼ਾਲੀ ਸ਼ਾਸਨ ਲਈ, ਸਰਕਾਰ ਚਲਾਉਣ ਲਈ ਪੂਰੀ ਮਸ਼ੀਨਰੀ ਦਾ ਸੰਪੂਰਨ ਮਿਸ਼ਰਣ ਹੋਣਾ ਚਾਹੀਦਾ ਹੈ ਤੇ ਸੁਆਰਥ ਦੇ ਚੱਕਰ ਵਿੱਚ ਸਰਕਾਰੀ ਮਸ਼ੀਨੀਰੀ ਨੂੰ ਬਰਬਾਦ ਨਹੀਂ ਕਰਨਾ ਚਾਹੀਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Fateh Jung Singh Bajwa attacks Captain after Navjot Sidhu and Pargat Singh