ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਦੀਆਂ 'ਚ ਟਰੇਨ ਲੇਟ ਹੋਣ 'ਤੇ SMS ਰਾਹੀਂ ਮਿਲੇਗੀ ਸੂਚਨਾ

ਸਰਦੀਆਂ ਦੇ ਦਿਨਾਂ 'ਚ ਟਰੇਨ ਲੇਟ ਹੋਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਟਰੇਨ ਲੇਟ ਹੋਣ 'ਤੇ ਰੇਲਵੇ ਨੇ ਮੁਸਾਫ਼ਰਾਂ ਦੇ ਮੋਬਾਈਲ 'ਤੇ ਮੈਸੇਜ ਭੇਜਣ ਦੀ ਯੋਜਨਾ ਬਣਾਈ ਹੈ। ਟਰੇਨ ਦੇ ਇੱਕ ਘੰਟੇ ਤੋਂ ਵੱਧ ਦੇਰੀ ਹੋਣ 'ਤੇ ਮੋਬਾਈਲ 'ਤੇ ਮੈਸੇਜ਼ ਭੇਜ ਕੇ ਮੁਸਾਫ਼ਰਾਂ ਨੂੰ ਸੂਚਿਤ ਕੀਤਾ ਜਾਵੇਗਾ।
 

ਆਗਰਾ ਰੇਲ ਮੰਡਲ ਦੇ ਪੀਆਰਓ ਐਸ.ਕੇ. ਸ੍ਰੀਵਾਸਤਵ ਨੇ ਦੱਸਿਆ, "ਰੇਲਵੇ ਮੁਸਾਫ਼ਰਾਂ ਦੀ ਛੋਟੀ-ਵੱਡੀ ਸਹੂਲਤ ਲਈ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਇਸੇ ਤਹਿਤ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ। ਠੰਡ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਕਾਰਨ ਟਰੇਨਾਂ ਦੀ ਆਵਾਜਾਈ 'ਚ ਦੇਰੀ ਹੋ ਜਾਂਦੀ ਹੈ। ਹਾਲਾਂਕਿ ਇਸ ਵਾਰ ਟਰੇਨ ਦੇਰੀ ਨਾਲ ਨਾ ਚੱਲੇ, ਇਸ ਦੇ ਲਈ ਐਂਟੀ ਫਾਗ ਡਿਵਾਇਸ ਵੀ ਲਗਾਈ ਗਈ ਹੈ। ਫਿਰ ਵੀ ਟਰੇਨ ਦੇ ਆਉਣ 'ਚ ਦੇਰੀ ਹੁੰਦੀ ਹੈ ਤਾਂ ਮੁਸਾਫ਼ਰਾਂ ਨੂੰ ਮੋਬਾਈਲ 'ਤੇ ਮੈਸੇਜ਼ ਭੇਜ ਕੇ ਸੂਚਨਾ ਦਿੱਤੀ ਜਾਵੇਗੀ। ਇਸ 'ਤੇ ਕੰਮ ਕੀਤਾ ਜਾ ਰਿਹਾ ਹੈ। ਛੇਤੀ ਹੀ ਯੋਜਨਾ ਸ਼ੁਰੂ ਹੋ ਜਾਵੇਗੀ।"
 

ਉਨ੍ਹਾਂ ਦੱਸਿਆ, "ਇਸ ਸਹੂਲਤ ਦਾ ਲਾਭ ਉਨ੍ਹਾਂ ਲੋਕਾਂ ਨੂੰ ਮਿਲੇਗਾ, ਜਿਸ ਨੇ ਟਰੇਨ 'ਚ ਰਿਜ਼ਰਵਰੇਸ਼ਨ ਕਰਵਾਉਣ ਸਮੇਂ ਆਪਣਾ ਮੋਬਾਈਲ ਨੰਬਰ ਦਰਜ ਕਰਵਾਇਆ ਹੋਵੇਗਾ। ਇਸ ਨੰਬਰ ਨੂੰ ਸਿਸਟਮ 'ਚ ਫੀਡ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਰੇਲਵੇ ਧੁੰਦ ਲਈ ਟਰੇਨਾਂ 'ਚ ਫਾਗ ਸੇਫ਼ਟੀ ਡਿਵਾਇਸ ਲਗਾ ਰਿਹਾ ਹੈ, ਜਿਸ ਨਾਲ ਲੋਕੋ ਪਾਇਲਟ ਤਕ ਆਡੀਓ-ਵੀਡਓ ਨਾਲ ਸਿਗਨਲ ਦੀ ਜਾਣਕਾਰੀ ਮਿਲੇਗੀ। ਇਸ ਨਾਲ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਨਹੀਂ ਝੱਲਣੀ ਪਵੇਗੀ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now get notified in case of train delays with Indian Railways