ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਭਾਰਤ ’ਚ 24ਵੇਂ ਹਫ਼ਤੇ ਵੀ ਗਰਭਪਾਤ ਕਰਵਾ ਸਕਣਗੀਆਂ ਔਰਤਾਂ

ਹੁਣ ਭਾਰਤ ’ਚ 24ਵੇਂ ਹਫ਼ਤੇ ਵੀ ਗਰਭਪਾਤ ਕਰਵਾ ਸਕਣਗੀਆਂ ਔਰਤਾਂ

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੈਬਿਨੇਟ ‘ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ (ਸੋਧ) ਬਿਲ, 2020’ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਮਨਜ਼ੂਰੀ ਦੇ ਨਾਲ ‘ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ ਐਕਟ, 1971’ ਦੀ ਸੋਧ ਲਈ ਰਾਹ ਪੱਧਰਾ ਹੋ ਗਿਆ ਹੈ।

 

 

ਹੁਣ ਇਹ ਬਿਲ ਸੰਸਦ ਦੇ ਅਗਲੇ ਸੈਸ਼ਨ ਦੌਰਾਨ ਪੇਸ਼ ਕੀਤਾ ਜਾਵੇਗਾ। ਇਸ ਬਿਲ ਰਾਹੀਂ ਹੁਣ ਔਰਤਾਂ ਨੂੰ 24ਵੇਂ ਹਫ਼ਤੇ ਵੀ ਗਰਭਪਾਤ ਕਰਵਾਉਣ ਦੀ ਇਜਾਜ਼ਤ ਹੋਵੇਗੀ।

 

 

ਗਰਭਪਾਤ ਕਰਵਾਉਣ ਦਾ ਇਹ ਸਮਾਂ ਅੱਗੇ ਵਧਾਉਣ ਨੂੰ ਲੈ ਕੇ ਅਦਾਲਤ ’ਚ ਇੱਕ ਜਨ–ਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਸਿਹਤ ਮੰਤਰਾਲੇ ਨੇ ਪਿਛਲੇ ਵਰ੍ਹੇ ਅਗਸਤ ’ਚ ਦਿੱਲੀ ਹਾਈ ਕੋਰਟ ਨੂੰ ਦੱਸਿਆ ਕਿ ਗਰਭਵਤੀ ਔਰਤ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਉਸ ਦੇ ਗਰਭਪਾਤ ਦੀ ਸਮਾਂ–ਸੀਮਾ 20 ਹਫ਼ਤਿਆਂ ਤੋਂ ਵਧਾ ਕੇ 24 ਤੋਂ 26 ਹਫ਼ਤੇ ਕਰਨ ਨੂੰ ਲੈ ਕੇ ਮੰਤਰਾਲੇ ਨੇ ਵਿਚਾਰ–ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।

 

 

ਸਰਕਾਰ ਵੱਲੋਂ ਦਾਖ਼ਲ ਹਲਫ਼ੀਆ ਬਿਆਨ ’ਚ ਕਿਹਾ ਗਿਆ ਹੈ ਕਿ ਸਬੰਧਤ ਮੰਤਰਾਲੇ ਤੇ ਨੀਤੀ ਆਯੋਗ ਦੀ ਰਾਇ ਲੈਣ ਤੋਂ ਬਾਅਦ ਗਰਭਪਾਤ ਸਬੰਧੀ ਕਾਨੂੰਨ ਵਿੱਚ ਸੋਧ ਦੇ ਖਰੜੇ ਨੂੰ ਛੇਤੀ ਹੀ ਅੰਤਿਮ ਰੂਪ ਦੇ ਦਿੱਤਾ ਜਾਵੇਗਾ; ਜਿਸ ਤੋਂ ਬਾਅਦ ਉਸ ਨੂੰ ਕਾਨੂੰਨ ਮੰਤਰਾਲੇ ਕੋਲ ਭੇਜ ਦਿੱਤਾ ਜਾਵੇਗਾ; ਤਾਂ ਜੋ ਗਰਭਪਾਤ ਸਬੰਧੀ ਕਾਨੂੰਨ ਉੱਤੇ ਜ਼ਰੂਰੀ ਸੋਧ ਹੋ ਸਕੇ।

 

 

ਸਿਹਤ ਮੰਤਰਾਲੇ ਨੇ ਹਾਈ ਕੋਰਟ ਨੂੰ ਇਹ ਵੀ ਦੱਸਿਆ ਕਿ ਉਸ ਨੇ ਗਰਭਪਾਤ ਸਬੰਧੀ ਮੈਡੀਕਲ ਟਰਮੀਨੇਸ਼ਨ ਆੱਫ਼ ਪ੍ਰੈਗਨੈਂਸੀ (MTP) ਕਾਨੂੰਨ, 1971 ਵਿੱਚ ਸੋਧ ਨੂੰ ਲੈ ਕੇ ਆਪਣਾ ਖਰੜਾ ਕਾਨੂੰਨ ਮੰਤਰਾਲੇ ਕੋਲ ਭੇਜ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Indian Women approved abortion even during 24th Week