ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਡਰਾਇਵਿੰਗ ਲਾਇਸੈਂਸ 'ਤੇ ਪਤਾ ਬਦਲਣਾ ਹੋਇਆ ਸੌਖਾ, ਬਦਲੇ ਇਹ ਨਿਯਮ

 

ਜੇਕਰ ਤੁਸੀਂ ਦਿੱਲੀ ਵਿੱਚ ਰਹਿੰਦੇ ਹੋ ਅਤੇ ਤੁਹਾਡਾ ਡਰਾਇਵਿੰਗ ਲਾਇਸੈਂਸ ਦੂਜੇ ਸੂਬੇ ਦਾ ਹੈ ਤਾਂ ਤੁਹਾਨੂੰ ਡੀ ਐਲ ਉੱਤੇ ਦਰਜ ਪਤਾ ਬਦਲਣ ਜਾਂ ਉਸ ਦੇ ਨਵੀਨੀਕਰਨ ਲਈ ਸਬੰਧਤ ਸੂਬੇ ਦੇ ਆਰਟੀਓ ਤੋਂ ਐਨਓਸੀ ਲੈਣ ਦੀ ਲੋੜ ਨਹੀਂ ਹੈ। ਦਿੱਲੀ ਟਰਾਂਸਪੋਰਟ ਵਿਭਾਗ ਨੇ ਇਸ ਬਾਬਤ ਮੋਟਰ ਲਾਇਸੈਂਸ ਅਫ਼ਸਰ (ਐਮਐਲਓ) ਨੂੰ ਐਨਓਸੀ ਨਹੀਂ ਮੰਗਣ ਦਾ ਹੁਕਮ ਦਿੱਤਾ ਹੈ।

 

ਦਰਅਸਲ, ਦੇਸ਼ ਭਰ ਵਿੱਚ ਹੁਣ ਡੀਐਲ (ਡਰਾਇਵਿੰਗ ਲਾਇਸੈਂਸ) ਸਾਰਥੀ ਨਾਮ ਦੇ ਸਾਫ਼ਟਵੇਅਰ ਉੱਤੇ ਬਣ ਰਿਹਾ ਹੈ। ਸਾਰੇ ਡੀ ਐਲ ਦਾ ਰਿਕਾਰਡ ਇਸ ਉੱਤੇ ਉੁਪਲਬੱਧ ਹੈ। ਇਸ ਨਾਲ ਦਿੱਲੀ ਦੇ ਆਰਟੀਓ ਦਫ਼ਤਰ ਵਿੱਚ ਬੈਠਾ ਅਧਿਕਾਰੀ ਯੂਪੀ ਬਿਹਾਰ ਵਿੱਚ ਬਣੇ ਡੀਐਲ ਤੇ ਰਿਕਾਰਡ ਦੀ ਜਾਂਚ ਕਰ ਸਕਦਾ ਹੈ।

 

ਦੇਸ਼ ਭਰ ਦੇ ਜ਼ਿਆਦਾਤਰ ਸੂਬਿਆਂ ਵਿੱਚ ਇਹ ਸਹੂਲਤ ਸ਼ੁਰੂ ਹੋ ਚੁੱਕੀ ਹੈ ਜਾਂ ਸ਼ੁਰੂ ਹੋ ਰਹੀ ਹੈ। ਹਾਲਾਂਕਿ, ਟਰਾਂਸਪੋਰਟ ਵਿਭਾਗ ਦੇ ਅਫ਼ਸਰਾਂ ਦਾ ਕਹਿਣਾ ਹੈ ਕਿ ਅਰਜ਼ੀਕਰਤਾ ਕੋਲ ਸਮਾਰਟ ਕਾਰਡ ਵਾਲੇ ਡੀਐਲ (ਚਿਪ ਲੱਗਾ ਹੋਇਆ ਡਰਾਇਵਿੰਗ ਲਾਇਸੈਂਸ) ਨਹੀਂ ਹੈ ਤਾਂ ਉਸ ਲਈ ਐਨਓਸੀ ਦੀ ਲੋੜ ਪਵੇਗੀ। ਕਿਉਂਕਿ ਕਾਗਜ਼ ਵਾਲੇ ਜੋ ਡੀਐਲ ਜਾਰੀ ਕੀਤੇ ਗਏ ਹਨ ਉਨ੍ਹਾਂ ਦਾ ਡਾਟਾ ਅਜੇ ਸਾਰਥੀ ਉੱਤੇ ਅਪਲੋਡ ਨਹੀਂ ਹੋਇਆ ਹੈ। ਇਸ ਲਈ ਬਗ਼ੈਰ ਚਿਪ ਨਾਲ ਡੀਐਲ ਉੱਤੇ ਦਰਜ ਪਤਾ ਬਦਲਣ ਅਤੇ ਨਵੀਨੀਕਰਨ ਲਈ ਆਨਲਾਈਨ ਹੀ ਅਪਲਾਈ ਕਰਨਾ ਪਵੇਗਾ। ਦਿੱਲੀ ਵਿੱਚ  13 ਐਮਐਲਓ ਦਫ਼ਤਰ ਹੈ।  

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now it is easy to change the address on driving licence Delhi Govt removed this rule