ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ਵਾਦੀ ’ਚ ਹੁਣ ਹੋਵੇਗਾ ਵੱਧ ਵਿਕਾਸ, ਮਿਲੇਗਾ ਜ਼ਿਆਦਾ ਰੋਜ਼ਗਾਰ

ਕਸ਼ਮੀਰ ਵਾਦੀ ’ਚ ਹੁਣ ਹੋਵੇਗਾ ਵੱਧ ਵਿਕਾਸ, ਮਿਲੇਗਾ ਜ਼ਿਆਦਾ ਰੋਜ਼ਗਾਰ

ਕੇਂਦਰ ਸਰਕਾਰ ਜੰਮੂ–ਕਸ਼ਮੀਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਤੋਂ ਬਾਅਦ ਉੱਥੋਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਤੇ ਰੋਜ਼ਗਾਰ ਪੱਖੋਂ ਨਿਵੇਸ਼ ਨੂੰ ਖਿੱਚਣ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਸਾਰੇ ਮੰਤਰਾਲਿਆਂ ਤੋਂ ਜੰਮੂ–ਕਸ਼ਮੀਰ ਦੇ ਮੁਲਤਵੀ ਪਏ ਪ੍ਰੋਜੈਕਟਾਂ ਦੇ ਵੇਰਵੇ ਮੰਗੇ ਗਏ ਹਨ।

 

 

ਇਸ ਦੇ ਨਾਲ ਹੀ ਪ੍ਰੋਜੈਕਟਾਂ ਦੀ ਹਫ਼ਤਾਵਾਰੀ ਮਾਨੀਟਰਿੰਗ ਦੀ ਹਦਾਇਤ ਵੀ ਦਿੱਤੀ ਗਈ ਹੈ। ਸਰਕਾਰ ਚਾਹੁੰਦੀ ਹੈ ਕਿ ਹਾਲਾਤ ਸੁਖਾਵੇਂ ਹੋਣ ਤੱਕ ਨਿਵੇਸ਼ ਤੇ ਰੋਜ਼ਗਾਰ ਪੱਖੋਂ ਵੱਡੇ ਉਦਯੋਗਪਤੀਆਂ ਨੂੰ ਇੱਥੇ ਸੱਦਿਆ ਜਾਵੇ। ਸਰਕਾਰ ਦੇ ਅਹਿਮ ਵਿਭਾਗਾਂ ਨੂੰ ਕਈ ਪੱਧਰਾਂ ਉੱਤੇ ਵਿਕਾਸ ਪ੍ਰੋਜੈਕਟ ਤਿਆਰ ਕਰਨ ਤੇ ਪਹਿਲਾਂ ਤੋਂ ਚੱਲ ਰਹੀਆਂ ਯੋਜਨਾਵਾਂ ਨੂੰ ਨਿਸ਼ਚਤ ਸਮਾਂ–ਸੀਮਾ ਅੰਦਰ ਮੁਕੰਮਲ ਕਰਨ ਲਈ ਕਿਹਾ ਗਿਆ ਹੈ।

 

 

ਪੰਚਾਇਤਾਂ ਤੇ ਬਲਾੱਕ ਪੱਧਰ ਉੱਤੇ ਨਵੇਂ ਲਾਭਪਾਤਰੀਆਂ ਦੀ ਸੂਚੀ ਤਿਆਰ ਕਰ ਕੇ ਜੰਮੂ–ਕਸ਼ਸਮੀਰ ਵਿੱਚ ਇੱਕ ਲੱਖ ਨਵੇਂ ਮਕਾਨ ਬਣਾਏ ਜਾਣਗੇ। ਇਸ ਤੋਂ ਪਹਿਲਾਂ 38 ਹਜ਼ਾਰ ਤੋਂ ਵੱਧ ਮਕਾਨਾਂ ਦਾ ਟੀਚਾ ਲਾਭਪਾਤਰੀਆਂ ਦੀ ਸੂਚੀ ਦੇ ਆਧਾਰ ਉੱਤੇ ਤਿਆਰ ਕੀਤਾ ਗਿਆ ਸੀ।

 

 

ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਸੁਖਾਵੇਂ ਹੁੰਦਿਆਂ ਹੀ ਕਈ ਪੱਧਰਾਂ ਉੱਤੇ ਫ਼ਰਕ ਵਿਖਾਈ ਦੇਵੇਗਾ। ਪੰਚਾਇਤਾਂ ਨੂੰ ਵੱਧ ਤਾਕਤ ਦੇ ਕੇ ਸਿੱਧਾ ਉਨ੍ਹਾਂ ਰਾਹੀਂ ਕੰਮ ਕਰਵਾਏ ਜਾਣਗੇ। ਪੰਚਾਇਤਾਂ ਨੂੰ 700 ਕਰੋੜ ਰੁਪਏ ਦਿੱਤੇ ਗਏ ਸਨ। ਛੇਤੀ ਹੀ ਲਗਭਗ 3,000 ਕਰੋੜ ਰੁਪਏ ਹੋਰ ਦਿੱਤੇ ਜਾਣਗੇ। ਇੰਝ ਪਿੰਡ ਪੱਧਰ ਉੱਤੇ ਕਈ ਕੰਮ ਪੰਚਾਇਤਾਂ ਖ਼ੁਦ ਕਰ ਸਕਣਗੀਆਂ।

 

 

ਚਨਾਬ ਬੇਸਿਨ, ਜਿਹਲਮ ਬੇਸਿਨ, ਰਾਵੀ ਬੇਸਿਨ ਦੀ ਕੁੱਲ ਸਮਰੱਥਾ ਦੇ 20 ਫ਼ੀ ਸਦੀ ਉੱਤੇ ਹੀ ਕੰਮ ਹੋ ਰਿਹਾ ਹੈ। ਇਸ ਨੂੰ ਵੀ ਵੇਖਿਆ ਜਾਵੇਗਾ।

 

 

ਕੇਂਦਰੀ ਸੁਰੱਖਿਆ ਬਲਾਂ ਦੀਆਂ ਨਿਯੁਕਤੀਆਂ ਵਿੱਚ ਜੰਮੂ–ਕਸ਼ਮੀਰ ਦੇ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ, ਇਸ ਦਾ ਖ਼ਾਕਾ ਵੀ ਨਵੇਂ ਸਿਰੇ ਤੋਂ ਤਿਆਰ ਹੋਵੇਗਾ। ਬਸਤਰੀਆ ਬਟਾਲੀਅਨ ਦੀ ਤਰਜ਼ ਉੱਤੇ ਸੀਆਰਪੀਐੱਫ਼ ਵਿੱਚ ਜੰਮੂ–ਕਸ਼ਮੀਰ ਦੇ ਸਥਾਨਕ ਲੋਕਾਂ ਦੀ ਇੱਕ ਨਵੀਂ ਬਟਾਲੀਅਨ ਬਣਾਉਣ ਦਾ ਸੁਝਾਅ ਵੀ ਸਾਹਮਣੇ ਆਇਆ ਹੈ।

 

 

ਕੇਂਦਰੀ ਮਿਆਰਾਂ ਦੇ ਆਧਾਰ ਉੱਤੇ ਨਵੇਂ ਸਕੂਲ–ਕਾਲਜ ਵੀ ਉਸਾਰੇ ਜਾਣਗੇ। ਸਿਹਤ ਸਹੂਲਤਾਂ ਵਿੱਚ ਵੀ ਸੁਧਾਰ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Kashmir valley shall have more development and jobs