ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ 14 ਦਿਨਾਂ ’ਚ ਜਾਰੀ ਹੋਇਆ ਕਰੇਗਾ ‘ਕਿਸਾਨ ਕ੍ਰੈਡਿਟ ਕਾਰਡ’

ਹੁਣ 14 ਦਿਨਾਂ ’ਚ ਜਾਰੀ ਹੋਇਆ ਕਰੇਗਾ ‘ਕਿਸਾਨ ਕ੍ਰੈਡਿਟ ਕਾਰਡ’

ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਅਧੀਨ ਦੇਸ਼ ਦੇ ਕਿਸਾਨਾਂ ਲਈ ‘ਕਿਸਾਨ ਕ੍ਰੈਡਿਟ ਕਾਰਡ’ (KCC) ਲੈਣਾ ਹੁਣ ਬਹੁਤ ਸੁਖਾਲਾ ਹੋ ਗਿਆ ਹੈ। ਇਸ ਕਾਰਡ ਦੇ ਆਧਾਰ ’ਤੇ ਕਿਸਾਨ ਖੇਤੀਬਾੜੀ ਲਈ ਕਰਜ਼ਾ ਲੈ ਸਕਦੇ ਹਨ। ਇਸ ਲਈ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਚਲਾਈ ਹੈ। ਇਸ ਅਧੀਨ ਬੈਂਕਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਕਿਸਾਨਾਂ ਦੀ ਅਰਜ਼ੀ ਮਿਲਣ ਦੇ 14 ਦਿਨਾਂ ਅੰਦਰ ਉਨ੍ਹਾਂ ਨੂੰ ਕਿਸਾਨ ਕ੍ਰੈਡਿਟ ਕਾਰਡ ਜਾਰੀ ਕੀਤਾ ਜਾਵੇ।

 

 

ਕਿਸਾਨਾਂ ਨੂੰ KCC ਦੀ ਸਹੂਲਤ ਦੇਣ ਦੀ ਯੋਜਨਾ ਦੇਸ਼ ਵਿੱਚ 1998 ’ਚ ਸ਼ੁਰੂ ਕੀਤੀ ਗਈ ਸੀ ਪਰ ਖੇਤੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਹੁਣ ਤੱਕ ਦੇਸ਼ ਭਰ ’ਚ ਸਿਰਫ਼ 6.67 ਕਰੋੜ ਕਿਸਾਨਾਂ ਕੋਲ ਹੀ KCC ਹੈ; ਜਦ ਕਿ ਦੇਸ਼ ਵਿਧਚ ਕਿਸਾਨਾਂ ਦੀ ਆਬਾਦੀ 14 ਕਰੋੜ ਤੋਂ ਵੀ ਵੱਧ ਹੈ।

 

 

ਕਿਸਾਨ ਕ੍ਰੈਡਿਟ ਕਾਰਡ ਧਾਰਕ ਕਿਸਾਨਾਂ ਨੂੰ ਸਿਰਫ਼ ਚਾਰ ਫ਼ੀ ਸਦੀ ਵਿਆਜ ਦੀ ਦਰ ਉੱਤੇ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। KCC ਲਈ ਪਹਿਲਾਂ ਕਿਸਾਨਾਂ ਨੂੰ ਪਟਵਾਰੀਆਂ, ਇਲਾਕੇ ਦੇ ਹੋਰ ਅਧਿਕਾਰੀਆਂ ਤੇ ਬੈਂਕਾਂ ਦੇ ਚੱਕਰ ਕੱਟਣੇ ਪੈਂਦੇ ਸਨ ਪਰ ਹੁਣ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੋਵੇਗੀ।

 

 

ਦਰਅਸਲ, ਸਰਕਾਰ ਕੋਲ PM–ਕਿਸਾਨ ਦੇ ਲਾਭਪਾਤਰੀ ਕਿਸਾਨਾਂ ਦਾ ਦਾ ਪੂਰਾ ਡਾਟਾ ਪਹਿਲਾਂ ਤੋਂ ਹੀ ਉਪਲਬਧ ਹੈ। ਇਸ ਤੋਂ ਇਲਾਵਾ ਇਸ ਕਾਰਡ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਵੀ ਬਹੁਤ ਸੁਖਾਲ਼ੀ ਕਰ ਦਿੱਤੀ ਗਈ ਹੈ।

 

 

ਪੀਐੱਮ–ਕਿਸਾਨ ਦੇ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਲਈ ਹੁਣ ਸਿਰਫ਼ ਇੱਕੋ ਪੰਨੇ ਦਾ ਫ਼ਾਰਮ ਭਰਨਾ ਹੋਵੇਗਾ, ਜਿਸ ਵਿੱਚ ਉਨ੍ਹਾਂ ਨੂੰ ਆਪਣੀ ਜ਼ਮੀਨ ਤੇ ਫ਼ਸਲ ਦੇ ਵੇਰਵਿਆਂ ਨਾਲ ਇਹ ਦੱਸਣਾ ਹੋਵੇਗਾ ਕਿ ਉਹ ਕਿਸੇ ਹੋਰ ਬੈਂਕ ਵੱਲੋਂ ਜਾਰੀ KCC ਦਾ ਲਾਭ ਨਹੀਂ ਲੈ ਰਹੇ ਹਨ।

 

 

ਕਿਸਾਨ ਕ੍ਰੈਡਿਟ ਕਾਰਡ ਦੀ ਇਹ ਸਹੂਲਤ ਪਸ਼ੂ–ਪਾਲਕਾਂ ਤੇ ਮੱਛੀ ਪਾਲਕ ਕਿਸਾਨਾਂ ਨੂੰ ਵੀ ਦਿੱਤੀ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Kisan Credit Card to be issued within 14 days