ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

15 ਸਾਲ ਤੋਂ ਵੱਧ ਪੁਰਾਣੇ ਵਾਹਨ ਦੀ ਮੁੜ ਰਜਿਸਟ੍ਰੇਸ਼ਨ ’ਤੇ ਹੋਵੇਗਾ ਵੱਧ ਖ਼ਰਚਾ

15 ਸਾਲ ਤੋਂ ਵੱਧ ਪੁਰਾਣੇ ਵਾਹਨ ਦੀ ਮੁੜ ਰਜਿਸਟ੍ਰੇਸ਼ਨ ’ਤੇ ਹੋਵੇਗਾ ਵੱਧ ਖ਼ਰਚਾ

ਜੇ ਤੁਸੀਂ 15 ਸਾਲ ਤੋਂ ਵੱਧ ਪੁਰਾਣਾ ਵਾਹਨ ਚਲਾ ਰਹੇ ਹੋ, ਤਾਂ ਹੁਣ ਉਹ ਤੁਹਾਡਾ ਵਧੇਰੇ ਵਿੱਤੀ ਨੁਕਸਾਨ ਕਰਵਾਉਣ ਵਾਲੇ ਹਨ। ਇੰਨੇ ਪੁਰਾਣੇ ਵਾਹਨਾਂ ਦੇ ਰੱਖ–ਰਖਾਅ ਤੇ ਮੁੜ ਰਜਿਸਟ੍ਰੇਸ਼ਨ ਉੱਤੇ 25 ਗੁਣਾ ਵੱਧ ਦਿੱਤੀ ਜਾਣ ਵਾਲੀ ਕੀਮਤ ਇੱਕ ਨਵੇਂ ਵਾਹਨ ਤੋਂ ਵੀ ਵੱਧ ਮਹਿੰਗੀ ਪੈ ਸਕਦੀ ਹੈ।

 

 

ਸੜਕ ਟਰਾਂਸਪੋਰਟ ਮੰਤਰਾਲੇ ਜੇ ਵਾਲੰਟਰੀ ਸਕ੍ਰੈਪਿੰਗ ਪੇਸ਼ਕਸ਼ ਪ੍ਰਵਾਨ ਕਰ ਲਈ, ਤਾਂ ਤੁਹਾਨੂੰ ਆਪਣੇ ਵਾਹਨ ਦੀ ਮੁੜ ਰਜਿਸਟ੍ਰੀ ਕਰਵਾਉਣ ਲਈ 25 ਗੁਣਾ ਵੱਧ ਕੀਮਤ ਦੇਣੀ ਹੋਵੇਗੀ।

 

 

ਸੜਕ ਟਰਾਂਸਪੋਰਟ ਮੰਤਰਾਲੇ ਦੇ ਪ੍ਰਸਤਾਵ ਮੁਤਾਬਕ ਪੁਰਾਣੇ ਨਿਜੀ ਵਾਹਨਾਂ ਦੀ ਮੁੜ ਰਜਿਸਟਰੀ ਕਰਵਾਉਣ ਦੀ ਫ਼ੀਸ ਵਿੱਚ 25 ਫ਼ੀ ਸਦੀ ਵਾਧਾ ਕੀਤਾ ਜਾਵੇ। ਇੰਨਾ ਹੀ ਨਹੀਂ ਪੁਰਾਣੇ ਕਮਰਸ਼ੀਅਲ ਵਾਹਨਾਂ ਦੀ ਸਲਾਨਾ ਫ਼ਿਟਨੈੱਸ ਫ਼ੀਸ ਵਿੱਚ 125 ਫ਼ੀ ਸਦੀ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ।

 

 

ਸਾਰੇ ਵਿਭਾਗਾਂ ਨੂੰ ਮੰਤਰਾਲੇ ਨੇ ਇਸ ਬਾਰੇ ਇੱਕ ਪਾਲਿਸੀ ਪੇਪਰ ਭੇਜ ਕੇ ਉਨ੍ਹਾਂ ਦੀ ਰਾਇ ਮੰਗੀ ਹੈ। ਇੱਥੇ ਵਰਨਣਯੋਗ ਹੈ ਕਿ ਸਰਕਾਰ ਆਪਣੇ ਇਸ ਨਿਯਮ ਨੂੰ ਸਾਲ 2020 ਦੇ ਵਿਚਕਾਰ ਤੋਂ ਲਾਗੂ ਕਰ ਸਕਦੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਸਕ੍ਰੈਪਿੰਗ ਲਈ ਪ੍ਰਵਾਨਤ ਕੇਂਦਰ ਵਧਾਉਣ ਦਾ ਟੀਚਾ ਵੀ ਰੱਖਿਆ ਹੈ।

 

 

ਨਵੇਂ ਪ੍ਰਸਤਾਵ ਮੁਤਾਬਕ 15 ਵਰ੍ਹੇ ਪੁਰਾਣੇ ਨਿਜੀ ਵਾਹਨਾਂ ਦੀ ਸਿਰਫ਼ ਰੀ–ਰਜਿਸਟ੍ਰੇਸ਼ਨ ਫ਼ੀਸ ਵਿੱਚ ਵਾਧਾ ਕੀਤਾ ਜਾਵੇਗਾ। ਫ਼ਿਟਨੈੱਸ ਸਰਟੀਫ਼ਿਕੇਟ ਲੈਣ ਦੀ ਫ਼ੀਸ ਵਿੱਚ ਕੰਪਨੀ ਕੋਈ ਵਾਧਾ ਨਹੀਂ ਕਰੇਗੀ।

 

 

ਇਸ ਤੋਂ ਇਲਾਵਾ ਦੋਪਹੀਆ ਤੇ ਤਿਪਹੀਆ ਵਾਹਨਾਂ ਦੀ ਨਵੀਨੀਕਰਨ ਫ਼ੀਸ 2,000 ਰੁਪਏ ਤੋਂ ਵਧਾ ਕੇ 3,000 ਰੁਪਏ ਕੀਤੀ ਜਾ ਸਕਦੀ ਹੈ। ਚਾਰ–ਪਹੀਆ ਦੀ ਮੌਜੂਦਾ ਫ਼ੀਸ 600 ਰੁਪਏ ਤੋਂ ਵਧਾ ਕੇ 15,000 ਰੁਪਏ ਕੀਤੀ ਜਾ ਸਕਦੀ ਹੈ। ਨਵੀਂ ਰਜਿਸਟ੍ਰੇਸ਼ਨ ਪੰਜ ਸਾਲ ਤੱਕ ਵੈਧ ਰਹਿੰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now More expenses on re-registration of more than 15 year old vehicle