ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਤੋਂ ਬਚਣ ਲਈ ਹੁਣ ਮੁਕੇਸ਼ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰ

ਫਾਂਸੀ ਤੋਂ ਬਚਣ ਲਈ ਹੁਣ ਮੁਕੇਸ਼ ਨੇ ਖੜਕਾਇਆ ਸੁਪਰੀਮ ਕੋਰਟ ਦਾ ਦਰ

ਸਾਲ 2012 ਦੇ ਦਿੱਲੀ ਗੈਂਗਰੇਪ–ਕਤਲ ਮਾਮਲੇ ਦੇ ਦੋਸ਼ੀ ਮੁਕੇਸ਼ ਕੁਮਾਰ ਸਿੰਘ ਦੀ ਵਕੀਲ ਵ੍ਰਿੰਦਾ ਗ੍ਰੋਵਰ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ। ਮੁਕੇਸ਼ ਸਿੰਘ ਰਾਸ਼ਟਰਪਤੀ ਵੱਲੋਂ ਰਹਿਮ ਦੀ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੁਪਰੀਮ ਕੋਰਟ ਪੁੱਜਾ ਹੈ।

 

 

ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਨੇ ਇਸ ਮਾਮਲੇ (ਜਿਸ ਨੂੰ ਮੀਡੀਆ ਹੁਣ ਨਿਰਭਯਾ ਕੇਸ ਵਜੋਂ ਵੀ ਚੇਤੇ ਕਰਦਾ ਹੈ) ਦੇ ਦੋ ਦੋਸ਼ੀਆਂ ਦੀ ਪਟੀਸ਼ਨ ਰੱਦ ਕਰ ਦਿੱਤੀ ਸੀ; ਜਿਸ ਵਿੱਚ ਦੋਸ਼ੀਆਂ ਦੇ ਵਕੀਲ ਨੇ ਤਿਹਾੜ ਜੇਲ੍ਹ ਤੋਂ ਰਹਿਮ ਦੀ ਪਟੀਸ਼ਨ ਦਾਖ਼ਲ ਕਰਨ ਲਈ ਲੋੜੀਂਦੇ ਦਸਤਾਵੇਜ਼ ਦੇਣ ਦੀ ਮੰਗ ਅਦਾਲਤ ਤੋਂ ਕੀਤੀ ਸੀ।

 

 

ਪਰ ਅਦਾਲਤ ਨੇ ਦੋਵੇਂ ਧਿਰਾਂ ਦੀ ਸੁਣਵਾਈ ਤੋਂ ਬਾਅਦ ਪਟੀਸ਼ਨ ਰੱਦ ਕਰ ਦਿੱਤੀ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਯਾ ਗੈਂਗਰੇਪ ਤੇ ਕਤਲ ਕੇਸ ਦੇ ਦੋਸ਼ੀਆਂ ਦੇ ਵਕੀਲ ਦੀ ਪਟੀਸ਼ਨ ਦਾ ਨਿਬੇੜਾ ਕਰਦਿਆਂ ਅੱਜ ਸਨਿੱਚਰਵਾਰ ਨੂੰ ਕਿਹਾ ਕਿ ਅੱਗੇ ਕਿਸੇ ਦਿਸ਼ਾ–ਨਿਰਦੇਸ਼ ਦੀ ਜ਼ਰੂਰਤ ਨਹੀਂ ਹੈ।

 

 

ਵਕੀਲ ਨੇ ਪਟੀਸ਼ਨ ’ਚ ਦੋਸ਼ ਲਾਇਆ ਸੀ ਕਿ ਜੇਲ੍ਹ ਦੇ ਅਧਿਕਾਰੀ ਉਹ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਰਹੇ ਹਨ, ਜੋ ਰਹਿਮ ਤੇ ਸੁਧਾਰਾਤਮਕ ਪਟੀਸ਼ਨਾਂ ਦਾਇਰ ਕਰਨ ਲਈ ਜ਼ਰੂਰੀ ਹਨ। ਵਧੀਕ ਸੈਸ਼ਨਜ਼ ਜੱਜ ਅਜੇ ਕੁਮਾਰ ਜੈਨ ਨੇ ਕਿਹਾ ਕਿ ਦੋਸ਼ੀਆਂ ਦੇ ਵਕੀਲ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨਾਲ ਸਬੰਧਤ ਦਸਤਾਵੇਜ਼, ਪੇਂਟਿੰਗ ਤੇ ਡਾਇਰੀ ਦੀਆਂ ਤਸਵੀਰਾਂ ਲੈ ਸਕਦੇ ਹਨ।

 

 

ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ 2012 ਦੇ ਨਿਰਭਯਾ ਬਲਾਤਕਾਰ ਤੇ ਕਤਲ ਮਾਮਲੇ ’ਚ ਮੌਤ ਦੀ ਸਜ਼ਾ–ਯਾਫ਼ਤਾ ਦੋਸ਼ੀਆਂ ਦੇ ਵਕੀਲ ਵੱਲੋਂ ਮੰਗੇ ਗਏ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੋਸ਼ੀ ਕੇਵਲ ਦੇਰੀ ਕਰਨ ਦੀ ਤਰਕੀਬ ਅਪਣਾ ਰਹੇ ਹਨ।

 

 

ਸਰਕਾਰੀ ਵਕੀਲ ਨੇ ਕਿਹਾ ਕਿ ਸਮੁੱਚੀ ਪ੍ਰਕਿਰਿਆ ਕਾਨੂੰਨ ਨੂੰ ਮਾਤ ਪਾਉਣ ਦੀ ਹੈ। ਅਸੀਂ ਪਹਿਲਾਂ ਹੀ ਸਾਰੇ ਦਸਤਾਵੇਜ਼ ਮੁਹੱਈਆ ਕਰਵਾ ਦਿੱਤੇ ਹਨ। ਉਹ ਜਿੱਥੇ ਵੀ ਗਏ, ਅਸੀਂ ਉਨ੍ਹਾਂ ਜੇਲ੍ਹਾਂ ਨਾਲ ਸਬੰਧਤ ਸਾਰੇ ਦਸਤਾਵੇਜ਼ ਮੁਹੱਈਆ ਕਰਵਾਏ ਹਨ। ਇਸ ਤੋਂ ਬਾਅਦ ਉਨ੍ਹਾਂ ਦੋਸ਼ੀ ਵਿਨੇ ਕੁਮਾਰ ਸ਼ਰਮਾ ਦੀ ‘ਦਰਿੰਦਾ’ ਨਾਂਅ ਦੀ ਡਾਇਰੀ ਅਦਾਲਤ ਸਾਹਵੇਂ ਪੇਸ਼ ਕੀਤੀ। ਇਸ ਤੋਂ ਇਲਾਵਾ ਉਸ ਦੀਆਂ ਕਈ ਪੇਂਟਿੰਗਜ਼ ਤੇ ਹੋਰ ਦਸਤਾਵੇਜ਼  ਵੀ ਪੇਸ਼ ਕੀਤੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Mukesh approaches Supreme Court to avoid hanging sentence