ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਸਿਆਸਤ ’ਤੇ ਹੁਣ ਨਹੀਂ ਰਿਹਾ ਡੇਰਾ ਸਿਰਸਾ ਦਾ ਕੋਈ ਪ੍ਰਭਾਵ

ਚੋਣ ਸਿਆਸਤ ’ਤੇ ਹੁਣ ਨਹੀਂ ਰਿਹਾ ਡੇਰਾ ਸਿਰਸਾ ਦਾ ਕੋਈ ਪ੍ਰਭਾਵ

ਕਿਸੇ ਵੇਲੇ ਪੰਜਾਬ ਤੇ ਹਰਿਆਣਾ ਦੀ ਸਿਆਸਤ ’ਤੇ ਪੂਰਾ ਰੋਅਬ–ਦਾਅਬ ਰੱਖਣ ਵਾਲਾ ਡੇਰਾ ਸਿਰਸਾ ਇਸ ਵੇਲੇ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ। ਜਦੋਂ ਤੱਕ ਇਸ ਡੇਰੇ ਦਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ਨਹੀਂ ਗਿਆ ਸੀ, ਤਦ ਤੱਕ ਹਰੇਕ ਪਾਰਟੀ ਦਾ ਆਗੂ ਇਸ ਡੇਰੇ ’ਚ ਜਾ ਕੇ ਆਸ਼ੀਰਵਾਦ ਜ਼ਰੂਰ ਲੈਂਦਾ ਸੀ। ਪਰ ਹੁਣ ਇਹ ਸਭ ਬੀਤੇ ਵੇਲੇ ਦੀਆਂ ਗੱਲਾਂ ਬਣ ਕੇ ਰਹਿ ਗਈਆਂ ਹਨ।

 

 

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕਈ ਅਪਰਾਧਕ ਮਾਮਲਿਆਂ ਕਾਰਨ 25 ਅਗਸਤ, 2017 ਨੂੰ ਜੇਲ੍ਹ ਜਾਣਾ ਪਿਆ ਸੀ।

 

 

ਹਰਿਆਣਾ ’ਚ ਵਿਧਾਨ ਸਭਾ ਚੋਣਾਂ ਲਈ ਵੋਟਾਂ 21 ਅਕਤੂਬਰ ਨੂੰ ਪੈਣੀਆਂ ਹਨ ਪਰ ਡੇਰਾ ਸਿਰਸਾ ਦੇ ਪੈਰੋਕਾਰ ਤੇ ਪ੍ਰਤੀਨਿਧੀਆਂ ਨੇ ਸਮੁੱਚੇ ਸੂਬੇ ਵਿੱਚ ਚੁੱਪ ਵੱਟੀ ਹੋਈ ਹੈ। ਇਸ ਡੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੱਡੀ ਸਿਆਸੀ ਗਤੀਵਿਧੀ ਨਹੀਂ ਕੀਤੀ ਜਾ ਰਹੀ।

 

 

ਸਾਲ 2017 ’ਚ ਜਿਸ ਦਿਨ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਭੇਜਿਆ ਜਾ ਰਿਹਾ ਸੀ, ਉਸ ਦਿਨ ਪੰਚਕੂਲਾ ’ਚ ਫੈਲੀ ਹਿੰਸਾ ਵਿੱਚ 42 ਸ਼ਰਧਾਲੂ ਮਾਰੇ ਗਏ ਸਨ। ਬਾਕੀ ਦੇ 200 ਸ਼ਰਧਾਲੂਆਂ ਵਿਰੁੱਧ ਅਪਰਾਧਕ ਮਾਮਲੇ ਦਰਜ ਹੋਏ ਸਨ ਤੇ 1,000 ਤੋਂ ਵੱਧ ਹੋਰ ਸ਼ਰਧਾਲੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

 

 

ਇੱਕ ਡੇਰਾ ਪ੍ਰੇਮੀ ਸੰਜੇ ਨੇ ਦੱਸਿਆ ਕਿ ਹੁਣ ਡੇਰਾ ਸਿਰਸਾ ਹੈੱਡਕੁਆਰਟਰਜ਼ ਪੁੱਜਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਜ਼ਿਆਦਾ ਘਟ ਗਈ ਹੈ। ਹਾਲੀਆ ਲੋਕ ਸਭਾ ਚੋਣਾਂ ਦੌਰਾਨ ਡੇਰੇ ਦੇ ਕੁਝ ਨੁਮਾਇੰਦਿਆਂ ਨੇ ਆਪਣਾ ਪ੍ਰਭਾਵ ਵਰਤਣ ਦਾ ਜਤਨ ਤਾਂ ਕੀਤਾ ਸੀ ਪਰ ਅਜਿਹੀ ਕਿਸੇ ਕੋਸ਼ਿਸ਼ ਦਾ ਕੋਈ ਨਤੀਜਾ ਨਹੀਂ ਨਿੱਕਲ ਸਕਿਆ ਸੀ।

 

 

ਸਮਾਜ ਦੇ ਦਲਿਤ ਤੇ ਵਾਂਝੇ ਰਹੇ ਵਰਗਾਂ ਵੱਲੋਂ ਇਸ ਡੇਰੇ ਨੂੰ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਕਿਸੇ ਵੇਲੇ ਇਹ ਡੇਰਾ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਆਗੂਆਂ ਦਾ ਸਿਆਸੀ ਭਵਿੱਖ ਬਦਲ ਕੇ ਰੱਖਣ ਦੀ ਤਾਕਤ ਰੱਖਦਾ ਸੀ। ਪਰ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਲਈ ਐਤਕੀਂ ਹਾਲੇ ਤੱਕ ਕਿਸੇ ਕਿਸਮ ਦਾ ਕੋਈ ਸੁਨੇਹਾ ਜਾਰੀ ਨਹੀਂ ਕੀਤਾ ਗਿਆ।

 

 

ਹਰਿਆਣਾ ਦੀ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਮੌਜੂਦਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੱਟਰ ਵੀ ਕਈ ਵਾਰ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now no more impact of Dera Sirsa on Vote Politics