ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਲੋਕਾਂ ਨੂੰ ਨਿਵੇਸ਼ ਲਈ ਮਜਬੂਰ ਨਹੀਂ ਕੀਤਾ ਜਾਵੇਗਾ: ਨਿਰਮਲਾ ਸੀਤਾਰਮਣ

ਹੁਣ ਲੋਕਾਂ ਨੂੰ ਨਿਵੇਸ਼ ਲਈ ਮਜਬੂਰ ਨਹੀਂ ਕੀਤਾ ਜਾਵੇਗਾ: ਨਿਰਮਲਾ ਸੀਤਾਰਮਣ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਹੁਣ ਤੱਕ ਚੱਲੀ ਆ ਰਹੀ ਟੈਕਸ ਵਿਵਸਥਾ ’ਚ 120 ਤਰ੍ਹਾਂ ਦੇ ਵਿਕਲਪਾਂ ’ਚ ਛੋਟ ਮਿਲਦੀ ਸੀ। ਇਸੇ ਲਈ ਹੁਣ ਨਵਾਂ ਤੇ ਸੁਖਾਲ਼ਾ ਵਿਕਲਪ ਦਿੱਤਾ ਗਿਆ ਹੈ। ਰੋਜ਼ਾਨਾ ‘ਹਿੰਦੁਸਤਾਨ’ ਨੂੰ ਦਿੱਤੇ ਖ਼ਾਸ ਇੰਟਰਵਿਊ ਦੌਰਾਨ ਵਿੱਤ ਮੰਤਰੀ ਨੇ ਕਿਹਾ ਕਿ ਲੋਕਾਂ ਉੱਤੇ ਇੱਕੋ ਵਾਰੀ ’ਚ ਬੋਝ ਨਾ ਪਵੇ, ਇਸੇ ਲਈ ਪੁਰਾਣਾ ਵਿਕਲਪ ਵੀ ਬਰਕਰਾਰ ਰੱਖਿਆ ਗਿਆ ਹੈ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਸ੍ਰੀਮਤੀ ਸੀਤਾਰਮਣ ਨੇ ਕਿਹਾ ਕਿ ਇਸ ਮਾਮਲੇ ’ਚ ਕਿਸੇ ਤਰ੍ਹਾਂ ਦਾ ਕੋਈ ਭੰਬਲ਼ਭੂਸਾ ਨਹੀਂ ਹੈ। ਦਹਾਕਿਆਂ ਬੱਧੀ ਤੋਂ ਬਜਟ ਵਿੱਚ ਨਿਵੇਸ਼ ਤੇ ਹੋਰ ਤਰ੍ਹਾਂ ਦੀ ਛੋਟ ਦੇ ਵਿਕਲਪ ਵਧਾਏ ਜਾ ਰਹੇ ਸਨ। ਇੰਝ ਨਾ ਸਿਰਫ਼ ਵਿਭਾਗ ਉੱਤੇ ਕੰਮ ਦਾ ਬੋਝ ਵਧ ਰਿਹਾ ਸੀ, ਸਗੋਂ ਲੋਕਾਂ ਨੂੰ ਵੀ ਟੈਕਸ ਬਚਾਉਣ ਲਈ ਚਾਰਟਰਡ ਅਕਾਊਂਟੈਂਟ ਨੂੰ ਮੋਟੀ ਫ਼ੀਸ ਦੇਣੀ ਪੈਂਦੀ ਸੀ।

 

 

ਇਹੋ ਨਹੀਂ, ਉਨ੍ਹਾਂ ਦੇ ਵੱਖੋ–ਵੱਖਰੇ ਮੱਦ ਵਿੱਚ ਛੋਟ ਦਾ ਫ਼ਾਇਦਾ ਲੈਣ ਨਾਲ ਸਰਕਾਰ ਨੂੰ ਇਹ ਪਤਾ ਲਾਉਣ ਵਿੱਚ ਔਖ ਹੁੰਦੀ ਸੀ ਕਿ ਅਸਲ ਵਿੱਚ ਦੇਸ਼ ਦੇ ਟੈਕਸ–ਦਾਤਿਆਂ ਵਿੱਚ ਕਿੰਨਾ ਟੈਕਸ ਦੇਣ ਦੀ ਸਮਰੱਥਾ ਹੈ। ਸਰਕਾਰ ਨੇ ਨਵੀਂ ਵਿਵਸਥਾ ਅਧੀਨ ਟੈਕਸ ਛੋਟ ਦੇ 120 ਵਿਕਲਪਾਂ ਵਿੱਚੋਂ 70 ਹਟਾਏ ਹਨ।

 

 

ਲੋਕਾਂ ਉੱਤੇ ਛੋਟ ਦੇ ਵਿਕਲਪ ਛੱਡਣ ਦਾ ਦਬਾਅ ਇੱਕੋ ਵਾਰੀ ’ਚ ਨਾ ਪਵੇ, ਇਸੇ ਲਈ ਪੁਰਾਣੀ ਵਿਵਸਥਾ ਵੀ ਕਾਇਮ ਰੱਖੀ ਗਈ ਹੈ। ਸਰਕਾਰ ਨੇ ਲੋਕਾਂ ਨੂੰ ਨਿਵੇਸ਼ ਲਈ ਆਜ਼ਾਦ ਰੱਖਿਆ ਹੈ, ਉਨ੍ਹਾਂ ਨੂੰ ਨਿਵੇਸ਼ ਕਰਨ ਲਈ ਮਜਬੂਰ ਨਹੀਂ ਕੀਤਾ ਜਾਵੇਗਾ।

 

 

ਸ੍ਰੀਮਤੀ ਸੀਤਾਰਮਣ ਨੇ ਅੱਗੇ ਕਿਹਾ ਕਿ ਟੈਕਸ–ਦਾਤਿਆਂ ਦੇ ਅਧਿਕਾਰਾਂ ਨੂੰ ਕਾਨੂੰਨੀ ਮਾਨਤਾ ਦਿੱਤੀ ਜਾਵੇ; ਉਨ੍ਹਾਂ ਨੂੰ ਕਿਸੇ ਤਰ੍ਹਾਂ ਪਰੇਸ਼ਾਨ ਨਾ ਕੀਤਾ ਜਾਵੇ। ਅਸੀਂ ਵੱਖੋ–ਵੱਖਰੇ ਵਿਕਸਤ ਦੇਸ਼ਾਂ ਵਿੱਚ ਲਾਗੂ ਕਾਨੂੰਨ ਦਾ ਅਧਿਐਨ ਕੀਤਾ। ਇਸ ਲਈ ਮੈਂ ਵਿੱਤ ਮੰਤਰਾਲੇ ’ਚ ਤਿਆਰ ਕੀਤੇ ਗਏ ਸੁਝਾਵਾਂ ਉੱਤੇ ਪ੍ਰਧਾਨ ਮੰਤਰੀ ਨਾਲ ਚਰਚਾ ਕੀਤੀ।

 

 

ਸ੍ਰੀਮਤੀ ਸੀਤਾਰਮਣ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਹੀ ਸਰਕਾਰ ਨੇ ਬਜਟ ਵਿੱਚ ਟੈਕਸ ਚਾਰਟਰ ਦਾ ਐਲਾਨ ਕੀਤਾ। ਅਸੀਂ ਚਾਹੁੰਦੇ ਹਾਂ ਕਿ ਟੈਕਸ ਅਧਿਕਾਰੀ ਕਿਸੇ ਨਾਲ ਵਿਅਕਤੀਗਤ ਦੁਸ਼ਮਣੀ ਕੱਢਣ ਲਈ ਨੋਟਿਸ ਨਾ ਭੇਜਣ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now none shall be enforced to invest money says Nirmala Sitharaman