ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨਹੀਂ ਰੁਕੇਗੀ ਏਅਰ ਇੰਡੀਆ ਨੂੰ ਤੇਲ–ਸਪਲਾਈ

ਹੁਣ ਨਹੀਂ ਰੁਕੇਗੀ ਏਅਰ ਇੰਡੀਆ ਨੂੰ ਤੇਲ–ਸਪਲਾਈ

ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ ਵਿੱਤੀ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਨੂੰ ਪੈਟਰੋਲ (ਈਂਧਨ) ਦੀ ਸਪਲਾਈ ਰੋਕਣ ਦਾ ਆਪਣਾ ਫ਼ੈਸਲਾ ਟਾਲ਼ ਦਿੱਤਾ ਹੈ। ਇਸ ਬਾਰੇ ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਇੰਡੀਆ ਨੇ ਸਮੇਂ–ਸਿਰ ਭੁਗਤਾਨ ਕਰਨ ਦਾ ਵਾਅਦਾ ਕੀਤਾ ਹੈ। ਇਸ ਲਈ ਤੇਲ ਸਪਲਾਈ ਰੋਕਣ ਦਾ ਫ਼ੈਸਲਾ ਹਾਲ ਦੀ ਘੜੀ ਮੁਲਤਵੀ ਕਰ ਦਿੱਤਾ ਹੈ।

 

 

ਇੰਡੀਅਨ ਆਇਲ ਦੇ ਡਾਇਰੈਕਟਰ (ਵਿੱਤ) ਸੰਦੀਪ ਕੁਮਾਰ ਨੇ ਦੱਸਿਆ ਕਿ ਏਅਰ ਇੰਡੀਆ ਨੇ ਪਹਿਲਾਂ ਜੂਨ ਮਹੀਨੇ ਤੇ ਫਿਰ ਸਤੰਬਰ ’ਚ ਤਿੰਨੇ ਤੇਲ ਕੰਪਨੀਆਂ ਨੂੰ 100 ਕਰੋੜ ਰੁਪਏ ਹਰ ਮਹੀਨੇ ਭੁਗਤਾਨ ਕਰਨ ਦਾ ਵਾਅਦਾ ਕੀਤਾ ਸੀ; ਤਾਂ ਜੋ ਏਵੀਏਸ਼ਨ ਟਰਬਾਈਨ ਫ਼ਿਊਏਲ (ATF) ਦੇ ਪੁਰਾਣੇ ਬਕਾਏ ਅਦਾ ਕੀਤੇ ਜਾ ਸਕਣ।

 

 

ਪਿਛਲੇ ਹਫ਼ਤੇ ਸਰਕਾਰੀ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਇੱਕ ਆਖ਼ਰੀ ਚੇਤਾਵਨੀ ਜਾਰੀ ਕਰਦਿਆਂ 18 ਅਕਤੂਬਰ ਤੱਕ ਮਾਸਿਕ ਇੱਕਮੁਸ਼ਤ ਭੁਗਤਾਨ ਕਰਨ ਲਈ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਭੁਗਤਾਨ ਨਾ ਕਰਨ ਉੱਤੇ ਉਹ ਛੇ ਮੁੱਖ ਘਰੇਲੂ ਹਵਾਈ ਅੱਡਿਆਂ ਉੱਤੇ ਤੇਲ ਦੀ ਸਪਲਾਈ ਬੰਦ ਕਰ ਦੇਣਗੇ। ਪਰ ਕੰਪਨੀ ਅਜਿਹਾ ਨਹੀਂ ਕਰ ਸਕੀ।

 

 

ਅਗਸਤ ਮਹੀਨੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ ਨੇ ਕਿਹਾ ਸੀ ਕਿ ਏਅਰ ਇੰਡੀਆ ਦਾ ਬਕਾਇਆ ਤੇਲ ਬਿਲ 5,000 ਕਰੋੜ ਰੁਪਏ ਹੋ ਗਿਆ ਸੀ; ਜਿਸ ਦਾ ਲਗਭਗ ਪਿਛਲੇ ਅੱਠ ਮਹੀਨਿਆਂ ਤੋਂ ਭੁਗਤਾਨ ਨਹੀਂ ਕੀਤਾ ਗਿਆ ਸੀ।

 

 

ਬੀਤੀ 22 ਅਗਸਤ ਨੂੰ ਵੀ ਆਈਓਸੀ, ਬੀਪੀਸੀਐੱਲ ਅਤੇ ਐੱਚਪੀਸੀਐੱਲ ਨੇ ਪੂਰਾ ਭੁਗਤਾਨ ਨਾ ਹੋਣ ਕਾਰਨ ਮੋਹਾਲੀ, ਕੋਚੀ, ਪੁਣੇ, ਪਟਨਾ, ਰਾਂਚੀ ਤੇ ਵਿਜ਼ਾਗ ਦੇ ਛੇ ਹਵਾਈ ਅੱਡਿਆਂ ਉੱਤੇ ਏਅਰ ਇੰਡੀਆ ਨੂੰ ਤੇਲ ਦੀ ਸਪਲਾਈ ਰੋਕ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Oil supply to Air India not to be stopped