ਅਗਲੀ ਕਹਾਣੀ

ਸ਼ਤਾਬਦੀ ’ਚ ਮਿਲਿਆ ਕਰੇਗਾ ਹੁਣ ਸਿਰਫ਼ ਅੱਧਾ ਲਿਟਰ ਰੇਲ–ਨੀਰ

ਸ਼ਤਾਬਦੀ ’ਚ ਮਿਲਿਆ ਕਰੇਗਾ ਹੁਣ ਸਿਰਫ਼ ਅੱਧਾ ਲਿਟਰ ਰੇਲ–ਨੀਰ

ਪਾਣੀ ਦੀ ਬਰਬਾਦੀ ਰੋਕਣ ਲਈ ਰੇਲਵੇ ਨੇ ਸ਼ਤਾਬਦੀ ਰੇਲਾਂ ਵਿੱਚ ਇੱਕ ਲਿਟਰ ਦੀ ਥਾਂ ਹੁਣ ਸਿਰਫ਼ ਅੱਧਾ ਲਿਟਰ ਰੇਲ–ਨੀਰ (ਪਾਣੀ ਦੀ ਬੋਤਲ) ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਹ ਹੁਕਮ ਅਗਲੇ ਤਿੰਨ ਮਹੀਨਿਆਂ ਅੰਦਰ ਲਾਗੂ ਹੋ ਜਾਵੇਗਾ।

 

 

ਰੇਲਵੇ ਬੋਰਡ ਦੇ ਹੁਕਮ ਮੁਤਾਬਕ ਸ਼ਤਾਬਦੀ ਰੇਲ ਵਿੱਚ ਹੁਣ ਪੰਜ ਘੰਟਿਆਂ ਤੋ਼ ਵੱਧ ਸਫ਼ਰ ਕਰਨ ਵਾਲਿਆਂ ਨੂੰ ਇੱਕ ਲਿਟਰ ਰੇਲ–ਨੀਰ ਦੀ ਬੋਤਲ ਮੁਹੱਈਆ ਨਹੀਂ ਕਰਵਾਈ ਜਾਵੇਗੀ; ਜਿਵੇਂ ਕਿ ਪਹਿਲਾਂ ਹੁੰਦਾ ਸੀ।

 

 

ਸ਼ਤਾਬਦੀ ਰੇਲ–ਗੱਡੀ ਦਾ ਵੱਧ ਤੋਂ ਵੱਧ ਸਫ਼ਰ ਤੈਅ ਕਰਨ ਵਿੱਚ ਸਿਰਫ਼ ਸਾਢੇ ਅੱਠ ਘੰਟੇ ਲੱਗਦੇ ਹਨ। ਰੇਲ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਮੌਜੂਦਾ ਸਮੇਂ ’ਚ ਸ਼ਤਾਬਦੀ ਰਾਹੀਂ ਜਿਹੜੇ ਯਾਤਰੀ ਪੰਜ ਘੰਟਿਆਂ ਤੱਕ ਦੀ ਯਾਤਰਾ ਕਰਦੇ ਹਨ, ਉਨ੍ਹਾਂ ਨੂੰ ਅੱਧਾ ਲਿਟਰ ਭਾਵ ਸਿਰਫ਼ 500 ਮਿਲੀ ਲਿਟਰ ਰੇਲ–ਨੀਰ ਮੁਹੱਈਆ ਕਰਵਾਇਆ ਜਾਂਦਾ ਹੈ; ਜਦ ਕਿ ਪੰਜ ਘੰਟਿਆਂ ਤੋਂ ਵੱਧ ਦੀ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਇੱਕ ਲਿਟਰ ਦੀ ਬੋਤਲ ਦਿੱਤੀ ਜਾਂਦੀ ਹੈ।

 

 

ਪਰ ਹੁਣ ਸਾਰੇ ਯਾਤਰੀਆਂ ਨੂੰ 500 ਮਿਲੀ ਲਿਟਰ ਰੇਲ–ਨੀਰ ਦੀ ਬੋਤਲ ਹੀ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਵੱਡੀ ਬੋਤਲ ਦੇਣ ਨਾਲ ਪਾਣੀ ਦੀ ਬਰਬਾਦੀ ਹੁੰਦੀ ਹੈ।

 

 

ਯਾਤਰੀ ਪਾਣੀ ਦੀ ਹੋਰ ਬੋਤਲ ਲੈ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਭੁਗਤਾਨ ਕਰਨਾ ਹੋਵੇਗਾ। ਸ਼ਤਾਬਦੀ ਟ੍ਰੇਨ ਕੁਰਸੀ–ਯਾਨ ਹੈ, ਜੋ ਛੋਟੀ ਦੂਰੀ ਤੈਅ ਕਰਨ ਲਈ ਚਲਾਈ ਜਾਂਦੀ ਹੈ।

 

 

ਦਿੱਲੀ ਤੋਂ ਭੋਪਾਲ ਜਾਣ ਵਾਲੀ ਸ਼ਤਾਬਦੀ ਦਾ ਸਫ਼ਰ ਸਭ ਤੋਂ ਲੰਮਾ ਹੈ, ਜੋ ਉਹ ਸਾਢੇ 8 ਘੰਟਿਆਂ ਵਿੱਚ ਤੈਅ ਕਰ ਲੈਂਦੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now only half litre Rail neer to be provided in Shatabadi