ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਾਕਿ ਹੁਣ ਪੰਜਾਬ ’ਚ ਭੇਜ ਨਹੀਂ ਸਕੇਗਾ ਡ੍ਰੋਨ, ਨਵੀਂ ਤਕਨੀਕ ਦਾ ਪਰੀਖਣ ਸ਼ੁਰੂ

ਪਾਕਿ ਹੁਣ ਪੰਜਾਬ ’ਚ ਭੇਜ ਨਹੀਂ ਸਕੇਗਾ ਡ੍ਰੋਨ, ਨਵੀਂ ਤਕਨੀਕ ਦਾ ਪਰੀਖਣ ਸ਼ੁਰੂ

ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ’ਚ ਪਾਕਿਸਤਾਨੀ ਡ੍ਰੋਨ ਵੱਲੋਂ ਹਥਿਆਰ ਡੇਗੇ ਜਾਣ ਦੀ ਘਟਨਾ ਦੇ ਬਾਅਦ ਤੋਂ ਭਾਰਤੀ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ। ਸਰਕਾਰ ਵੱਖੋ–ਵੱਖਰੀਆਂ ਡ੍ਰੋਨ–ਰੋਕੂ ਤਕਨੀਕਾਂ ਦੇ ਫ਼ੀਲਡ–ਪਰੀਖਣ ਲਈ ਏਜੰਸੀਆਂ ਤੇ ਨੀਮ–ਫ਼ੌਜੀ ਬਲਾਂ ਨੂੰ ਹਰੀ ਝੰਡੀ ਦੇਣ ਦਾ ਮਨ ਬਣਾ ਚੁੱਕੀ ਹੈ।

 

 

ਭਾਰਤ ਵਿੱਚ ਬਣਾਏ ਗਏ ਕੁਝ ਡ੍ਰੋਨ–ਰੋਕੂ ਮਾੱਡਲਾਂ ਦਾ ਪਰੀਖਣ ਕਰਨ ਦੇ ਨਾਲ–ਨਾਲ ਨਵੇਂ ਸਿਰੇ ਤੋਂ ਤਕਨੀਕ ਵਿਸਕਤ ਕਰਨ ਉੱਤੇ ਵੀ ਕੰਮ ਸ਼ੁਰੂ ਕਰਨ ਨੂੰ ਆਖ ਦਿੱਤਾ ਗਿਆ ਹੈ। ਇਸ ਨਾਲ ਘੱਟ ਉਚਾਈ ਉੱਤੇ ਉਡਾਣਾਂ ਭਰਨ ਵਾਲੇ ਡ੍ਰੋਨ ਵੀ ਆਸਾਨੀ ਨਾਲ ਫੜੇ ਜਾ ਸਕਣਗੇ।

 

 

ਹੁਣ ਬਾਹਰਲੇ ਦੇਸ਼ਾਂ ਨਾਲ ਵੀ ਡ੍ਰੋਨ–ਰੋਕੂ ਤਕਨੀ ਸਾਂਝੀ ਕਰਨ ਬਾਰੇ ਗੱਲ ਚੱਲ ਰਹੀ ਹੈ। ਇਨ੍ਹਾਂ ਵਿੱਚ ਆਸਟ੍ਰੇਲੀਆ, ਇਜ਼ਰਾਇਲ ਤੇ ਅਮਰੀਕਾ ਦੀ ਤਕਨੀਕ ਸ਼ਾਮਲ ਹੈ।

 

 

ਆਸਟ੍ਰੇਲੀਆ ’ਚ ਬਣੀ ਡ੍ਰੋਨ–ਗੰਨ ਰੇਡੀਓ ਤੇ ਜੀਪੀਐੱਸ ਤੇ ਕਾਰਜ–ਪ੍ਰਣਾਲੀ ਨੂੰ ਜਾਮ ਕਰ ਸਕਦੀ ਹੈ। ਇਹ ਮੋਬਾਇਲ ਸਿਨਗਲ ਰੋਕਣ ਦੇ ਵੀ ਸਮਰੱਥ ਹੈ। ਇੰਝ ਡ੍ਰੋਨ ਆਪਣੇ ਟੀਚੇ ਤੋਂ ਭਟਕ ਸਕਦਾ ਹੈ ਤੇ ਜ਼ਮੀਨ ਉੱਤੇ ਉੱਤਰਨ ਲਈ ਮਜਬੂਰ ਹੋ ਸਕਦਾ ਹੈ। ਆਸਟ੍ਰੇਲੀਆ ’ਚ ਡਿਜ਼ਾਇਨ ਕੀਤੇ ਇਸ ਉਪਕਰਣ ਦੀ ਸੀਮਾ ਦੋ ਕਿਲੋਮੀਟਰ ਤੱਕ ਹੈ।

 

 

ਸਕਾਈ–ਫ਼ੈਂਸ (ਹਵਾਈ ਵਾੜ) ਪ੍ਰਣਾਲੀ ਦੀਆਂ ਵੀ ਵੱਖੋ–ਵੱਖਰੀਆਂ ਤਕਨੀਕਾਂ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਇਸ ਰਾਹੀਂ ਖ਼ਤਰਨਾਕ ਡ੍ਰੋਨ ਨੂੰ ਟੀਚੇ ਉੱਤੇ ਪੁੱਜਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਤੇ ਉਸ ਨੂੰ ਜਾਮ ਕੀਤਾ ਜਾ ਸਕਦਾ ਹੈ।

 

 

ਬੀਐੱਸਐੱਫ਼ ਦੇ ਬਾਬਕਾ ਏਡੀਜੀ ਪੀ.ਕੇ. ਮਿਸ਼ਰਾ ਨੇ ਦੱਸਿਆ ਕਿ ਇਲਕਟ੍ਰੋ–ਮੈਗਨੈਟਿਕ ਫ਼ੈਂਸ ਸਿਸਟਮ ਤੇ ਸੈਟੇਲਾਇਟ ਇਮੇਜਰੀ ਸਿਸਟਮ ਰਾਹੀਂ ਸਰਹੱਦੀ ਇਲਾਕਿਆਂ ਵਿੱਚ ਡ੍ਰੋਨ ਉੱਤੇ ਨਜ਼ਰ ਰੱਖਣ ਦੀ ਬਹੁਤ ਜ਼ਰੂਰਤ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Pak wouldn t be able to send its Drone to Punjab New techniques trial begins