ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਤੋਂ ਬਾਅਦ ਹੁਣ ਮਟਰ ਹੋਣ ਜਾ ਰਹੇ 100% ਮਹਿੰਗੇ

ਪਿਆਜ਼ ਤੋਂ ਬਾਅਦ ਹੁਣ ਮਟਰ ਹੋਣ ਜਾ ਰਹੇ 100% ਮਹਿੰਗੇ

ਬੀਤੇ ਕੁਝ ਸਮੇਂ ਤੋਂ ਹਰੀਆਂ ਸਬਜ਼ੀਆਂ ਤੇ ਪਿਆਜ਼ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਔਕੜਾਂ ਕਈ ਗੁਣਾ ਵਧਾ ਦਿੱਤੀਆਂ ਹਨ। ਲੋਕਾਂ ਲਈ ਪਿਆਜ਼ ਖ਼ਰੀਦਣਾ ਹੁਣ ਬਹੁਤ ਔਖਾ ਹੋ ਗਿਆ ਹੈ। ਪਰ ਹੁਣ ਸਰਕਾਰ ਨੇ ਇੱਕ ਅਜਿਹਾ ਫ਼ੈਸਲਾ ਲਿਆ ਹੈ, ਜਿਸ ਕਾਰਨ ਮਟਰਾਂ ਦੀ ਕੀਮਤ ਵੀ ਪਰੇਸ਼ਾਨ ਕਰ ਸਕਦੀ ਹੈ।

 

 

ਸਰਕਾਰ ਨੇ ਪਿੱਛੇ ਜਿਹੇ ਮਟਰ ਦੀ ਦਰਾਮਦ (ਇੰਪੋਰਟ) ਨੂੰ ਘਟਾ ਦਿੱਤਾ ਹੈ। ਪਰ ਮਟਰਾਂ ਦੀ ਮੰਗ ਦੇਸ਼ ਵਿੱਚ ਕੁਝ ਜ਼ਿਆਦਾ ਹੈ ਤੇ ਸਪਲਾਈ ਓਨੀ ਹੈ ਨਹੀਂ – ਅਜਿਹੇ ਹਾਲਾਤ ’ਚ ਅਗਲੇ ਕੁਝ ਦਿਨਾਂ ਦੌਰਾਨ ਇਨ੍ਹਾਂ ਦੀ ਕੀਮਤ ਵਿੱਚ 100 ਫ਼ੀ ਸਦੀ ਵਾਧਾ ਸੰਭਵ ਹੈ।

 

 

ਬੀਤੇ ਵਰ੍ਹੇ ਸਰਕਾਰ ਨੇ ਵਿਦੇਸ਼ੀ ਭਾਵ ਦਰਾਮਦਸ਼ੁਦਾ ਮਟਰ ਦਾ ਮੁੱਲ 200 ਰੁਪਏ ਪ੍ਰਤੀ ਕਿਲੋਗ੍ਰਾਮ ਤੈਅ ਕੀਤਾ ਹੈ। ਹੋਰਨਾਂ ਦੇਸ਼ਾਂ ਤੋਂ ਮਟਰ ਸਿਰਫ਼ ਕੋਲਕਾਤਾ ਦੀ ਬੰਦਰਗਾਹ ਰਸਤੇ ਹੀ ਭਾਰਤ ’ਚ ਦਰਾਮਦ ਕੀਤੇ ਜਾ ਸਕਦੇ ਹਨ। ਸਰਕਾਰ ਨੇ ਹੁਣ ਕੇਵਲ 1.50 ਲੱਖ ਟਨ ਮਟਰ ਹੀ ਵਿਦੇਸ਼ ਤੋਂ ਮੰਗਵਾਉਣ ਦੀ ਇਜਾਜ਼ਤ ਦਿੱਤੀ ਹੈ।

 

 

ਬਾਹਰੋਂ ਭਾਰਤ ਮੰਗਵਾਈਆਂ ਜਾਣ ਵਾਲੀਆਂ ਦਾਲ਼ਾਂ ਤੇ ਅਜਿਹੀਆਂ ਹੋਰ ਖ਼ੁਰਾਕੀ ਵਸਤਾਂ ’ਚ ਸਭ ਤੋਂ ਵੱਧ ਮਾਤਰਾ ਮਟਰਾਂ ਦੀ ਹੀ ਰਹੀ ਹੈ। ਸਭ ਤੋਂ ਵੱਧ ਮਟਰ ਇਸ ਵੇਲੇ ਕੈਨੇਡਾ ਤੋਂ ਭਾਰਤ ਆ ਰਿਹਾ ਹੈ।

 

 

ਭਾਰਤ ’ਚ ਮਟਰਾਂ ਦਾ ਉਤਪਾਦਨ ਸਿਰਫ਼ 5 ਲੱਖ ਟਨ ਹੀ ਹੁੰਦਾ ਹੈ ਤੇ ਬਾਕੀ ਸਾਰਾ ਵਿਦੇਸ਼ਾਂ ਤੋਂ ਮੰਗਵਾਇਆ ਜਾਂਦਾ ਰਿਹਾ ਹੈ। ਪਰ ਹੁਣ ਜਦੋਂ ਦਰਾਮਦ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ; ਇਸ ਲਈ ਮਟਰਾਂ ਦਾ ਭਾਅ ਵਧਣਾ ਸੁਭਾਵਕ ਹੈ।

 

 

ਸਰਕਾਰ ਦਾ ਕਹਿਣਾ ਹੈ ਕਿ ਘਰੇਲੂ ਉਤਪਾਦਨ ਦੀ ਰਾਖੀ ਲਈ ਦਰਾਮਦਾਂ ਉੱਤੇ ਲਗਾਮ ਲਾਉਣੀ ਹੀ ਪਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Peas also going to be 100 per cent dearer after onions