ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਏਟੀਐਮ ਨੂੰ ਹੱਥ ਲਗਾਏ ਬਗੈਰ ਕੱਢਵਾ ਸਕੋਗੇ ਪੈਸੇ, ਛੇਤੀ ਸ਼ੁਰੂ ਹੋਵੇਗੀ ਸੇਵਾ

ਪੈਸੇ ਕੱਢਵਾਉਣ ਲਈ ਲੋਕ ਬੈਂਕ ਦੀ ਬਜਾਏ ਏਟੀਐਮ ਨੂੰ ਵੱਧ ਤਰਜ਼ੀਹ ਦਿੰਦੇ ਹਨ। ਪਰ ਕੋਰੋਨਾ ਸੰਕਟ ਦੇ ਸਮੇਂ ਲੋਕ ਏਟੀਐਮ ਜਾਣ ਤੋਂ ਡਰ ਰਹੇ ਹਨ। ਉੱਥੇ ਹੀ ਦੁਕਾਨਦਾਰ ਨਕਦ ਲੈਣ ਜਾਂ ਕਾਰਡ ਸਵਾਈਪ ਕਰਨ ਤੋਂ ਡਰ ਰਹੇ ਹਨ। ਇਸ ਨੂੰ ਵੇਖਦਿਆਂ ਬੈਂਕ ਕਾਂਟੈਕਟਲੈਸ ਏਟੀਐਮ ਲਿਆਉਣ ਦੀ ਤਿਆਰੀ ਕਰ ਰਹੇ ਹਨ।
 

ਐਸਬੀਆਈ ਅਤੇ ਆਈਸੀਆਈਸੀਆਈ ਬੈਂਕ ਨੇ ਪ੍ਰੀਖਣ ਪੱਧਰ 'ਤੇ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਲਗਭਗ ਅੱਧਾ ਦਰਜਨ ਬੈਂਕ ਅਜਿਹੀ ਤਕਨੀਕ ਵਾਲੇ ਏਟੀਐਮ ਲਿਆਉਣ ਦੀ ਤਿਆਰੀ ਕਰ ਰਹੇ ਹਨ। ਕਾਂਟੈਕਟਲੈਸ ਏਟੀਐਮ 'ਚ ਗਾਹਕ ਨੂੰ ਸਕ੍ਰੀਨ 'ਤੇ ਕਿਊਆਰ ਕੋਡ ਨੂੰ ਸਕੈਨ ਕਰਨ ਲਈ ਬੈਂਕ ਦੇ ਸਮਾਰਟਫ਼ੋਨ ਐਪ ਦੀ ਵਰਤੋਂ ਕਰਨੀ ਹੋਵੇਗੀ। ਇਸ ਤੋਂ ਬਾਅਦ ਉਹ ਆਪਣੇ ਮੋਬਾਈਲ 'ਤੇ ਕਢਵਾਈ ਜਾਣ ਵਾਲੀ ਰਕਮ ਅਤੇ ਏਟੀਐਮ ਪਿਨ ਪਾਵੇਗਾ। ਫਿਰ ਮਸ਼ੀਨ ਨੂੰ ਬਗੈਰ ਹੱਥ ਲਗਾਏ ਨਕਦੀ ਕਢਵਾ ਸਕੇਗਾ। ਸਭ ਤੋਂ ਪਹਿਲਾਂ ਬੈਂਕ ਆਫ਼ ਇੰਡੀਆ ਨੇ ਇਸ ਤਕਨੀਕ ਦਾ ਪ੍ਰੀਖਣ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਦੇ ਮੁਕਾਬਲੇ ਏਟੀਐਮ ਨਾਲ ਲੈਣ-ਦੇਣ ਦੀ ਗਿਣਤੀ 67 ਕਰੋੜ ਤੋਂ ਘੱਟ ਕੇ 56 ਕਰੋੜ ਰਹਿ ਗਈ ਹੈ।
 

ਛੋਟੀ-ਛੋਟੀ ਖਰੀਦਦਾਰੀ ਲਈ ਕਾਰਡ ਦੀ ਵਰਤੋਂ ਕਰਨ ਅਤੇ ਪਿਨ ਪਾਉਣ ਨਾਲ ਪਿਨ ਨੰਬਰ ਚੋਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਕਾਂਟੈਕਟਲੈਸ ਕਾਰਡ 'ਚ 2000 ਰੁਪਏ ਤਕ ਦੇ ਖ਼ਰਚ ਲਈ ਪਿਨ ਜ਼ਰੂਰੀ ਨਹੀਂ ਹੁੰਦਾ। ਉੱਥੇ ਹੀ ਕਾਂਟੈਕਟਲੈਸ ਏਟੀਐਮ 'ਚ ਵੀ ਪਿਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੇ 'ਚ ਇਹ ਦੋਵੇਂ ਵੱਧ ਸੁਰੱਖਿਅਤ ਹਨ।
 

ਕੋਰੋਨਾ ਦਾ ਡਰ ਇੰਨਾ ਫੈਲ ਗਿਆ ਹੈ ਕਿ ਜ਼ਿਆਦਾਤਰ ਦੁਕਾਨਦਾਰ ਮੋਬਾਈਲ ਐਪ ਤੋਂ ਭੁਗਤਾਨ ਦੀ ਮੰਗ ਕਰ ਰਹੇ ਹਨ। ਅਜਿਹਾ ਨਾ ਹੋਣ 'ਤੇ ਉਹ ਕਾਂਟੈਕਟਲੈਸ ਕਾਰਡ ਨੂੰ ਤਰਜ਼ੀਹ ਦੇ ਰਹੇ ਹਨ। ਜਿਨ੍ਹਾਂ ਗਾਹਕਾਂ ਕੋਲ ਇਹ ਆਪਸ਼ਨ ਨਹੀਂ ਹੈ, ਉਨ੍ਹਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਅਜਿਹਾ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now preparations are being made to withdraw money without touching ATM