ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨੌਕਰੀ ਜਾਣ ਪਿੱਛੋਂ ਵੀ ਚੱਲਦਾ ਰਹੇਗਾ ਪ੍ਰਾਵੀਡੈਂਟ ਫ਼ੰਡ–PF ਖਾਤਾ

ਹੁਣ ਨੌਕਰੀ ਜਾਣ ਪਿੱਛੋਂ ਵੀ ਚੱਲਦਾ ਰਹੇਗਾ ਪ੍ਰਾਵੀਡੈਂਟ ਫ਼ੰਡ–PF ਖਾਤਾ

ਈਪੀਐੱਫ਼ਓ (EPFO) ਨੇ ਪੀਐੱਫ਼ ਅੰਸ਼–ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਨਵੇਂ ਨਿਯਮ ਮੁਤਾਬਕ ਨੌਕਰੀ ਚਲੇ ਜਾਣ ਤੋਂ ਬਾਅਦ ਵੀ ਰੁਜ਼ਗਾਰਦਾਤਾ ਦਾ ਪੀਐੱਫ਼ ਖਾਤਾ ਪਹਿਲਾਂ ਵਾਂਗ ਚੱਲਦਾ ਰਹੇਗਾ। ਅੰਸ਼–ਧਾਰਕ (ਕੰਟਰੀਬਿਊਟਰ ਜਾਂ ਯੋਗਦਾਨੀ) ਨੌਕਰੀ ਜਾਣ ਦੇ ਇੱਕ ਮਹੀਨੇ ਬਾਅਦ ਆਪਣੇ ਪੀਐੱਫ਼ ਖਾਤੇ ਵਿੱਚੋਂ 75 ਫ਼ੀ ਸਦੀ ਤੱਕ ਰਕਮ ਕਢਵਾ ਸਕਦਾ ਹੈ।

 

 

ਜੇ ਤਿੰਨ ਮਹੀਨਿਆਂ ਅੰਦਰ ਨਵੀਂ ਨੌਕਰੀ ਨਹੀਂ ਮਿਲਦੀ, ਤਾਂ ਖਾਤੇ ਵਿੱਚ ਬਚੀ 25 ਫ਼ੀ ਸਦੀ ਰਕਮ ਵੀ ਕਢਵਾ ਕੇ ਅਕਾਊਂਟ ਬੰਦ ਕਰਵਾ ਜਾਂ ਚਾਲੂ ਰੱਖ ਸਕਦਾ ਹੈ।

 

 

ਕਾਨੂੰਨ ਵਿੱਚ ਸੋਧ ਤੋਂ ਬਾਅਦ ਇਹ ਅਧਿਕਾਰ ਅੰਸ਼–ਧਾਰਕ ਨੂੰ ਦਿੱਤੇ ਗਏ ਹਨ। ਇੰਪਲਾਈਜ਼ ਪ੍ਰੌਵੀਡੈਂਟ ਫ਼ੰਡ ਸੰਗਠਨ ਨੇ ਅੰਸ਼–ਧਾਰਕਾਂ ਦੀ ਸਹੂਲਤ ਲਈ ਖਾਤੇ ਨੂੰ ਆਸਾਨੀ ਨਾਲ ਸੰਚਾਲਿਤ ਕਰਨ ਦਾ ਅਧਿਕਾਰ ਦਿੱਤਾ ਹੈ।

 

 

ਪਹਿਲਾਂ ਇੱਕ ਸਾਲ ਤੋਂ ਬਾਅਦ ਹੀ PF ਖਾਤੇ ਵਿੱਚ ਜਮ੍ਹਾ ਰਕਮ ’ਚੋਂ ਐਡਵਾਂਸ ਦੇਣ ਦਾ ਵਿਕਲਪ ਸੀ ਪਰ ਹੁਣ ਨੌਕਰੀ ਜਾਣ ਦੇ ਇੱਕ ਮਹੀਨੇ ਅੰਦਰ ਹੀ ਧਨ ਕਢਵਾਉਣ ਦੀ ਸਹੂਲਤ ਦੇ ਦਿੱਤੀ ਗਈ ਹੈ। 75 ਫ਼ੀ ਸਦੀ ਪੈਸਾ ਕਢਵਾਉਣ ਤੋਂ ਬਾਅਦ ਖਾਤਾ–ਧਾਰਕ ਨੂੰ ਬਾਕੀ ਜਮ੍ਹਾ 25 ਫ਼ੀ ਸਦੀ ਰਕਮ ਉੱਤੇ ਨਿਰਧਾਰਤ ਵਿਆਜ ਮਿਲਦਾ ਰਹੇਗਾ।

 

 

ਇਸ ਉੱਤੇ ਤਿੰਨ ਸਾਲਾਂ ਤੱਕ ਵਿਆਜ ਮਿਲੇਗਾ ਪਰ ਇਸ ਤੋਂ ਬਾਅਦ ਖਾਤਾ ਤਾਂ ਚੱਲਦਾ ਰਹੇਗਾ ਪਰ ਵਿਆਜ ਮਿਲਣਾ ਬੰਦ ਹੋ ਜਾਵੇਗਾ।

 

 

EPFO ਨੇ ਆਧਾਰ ਨਾਲ ਲਿੰਕਡ UAN ਵਿੱਚ ਪੁਰਾਣੇ ਖਾਤਿਆਂ ਦੇ ਟ੍ਰਾਂਸਫ਼ਰ ਲਈ ਫ਼ਾਰਮ–13 ਭਰਨ ਦੀ ਲਾਜ਼ਮੀ ਸ਼ਰਤ ਵੀ ਖ਼ਤਮ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Provident Fund-PF Account will continue even after lay-off