ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਇੰਝ ਨਿਪਟਿਆ ਜਾਵੇਗਾ ਕਸ਼ਮੀਰ ਦੇ ਪੱਥਰਬਾਜ਼ਾਂ ਨਾਲ

ਹੁਣ ਇੰਝ ਨਿਪਟਿਆ ਜਾਵੇਗਾ ਕਸ਼ਮੀਰ ਦੇ ਪੱਥਰਬਾਜ਼ਾਂ ਨਾਲ

ਜੰਮੂ–ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਲਗਾਤਾਰ ਪੱਥਰਬਾਜ਼ੀ ਹੁੰਦੀ ਰਹਿੰਦੀ ਹੈ। ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਸੀਆਰਪੀਐੈੱਫ਼ ਅਕਸਰ ਪੈਲੇਟ ਗੰਨ (ਪਲਾਸਟਿਕ ਦੀਆਂ ਗੋਲੀਆਂ ਮਾਰਨ ਵਾਲੀ ਬੰਦੂਕ) ਦੀ ਵਰਤੋਂ ਕਰਦੀ ਰਹੀ ਹੈ ਪਰ ਪੈਲੇਟ ਗੰਨ ਦੀ ਵਰਤੋਂ ਉੱਤੇ ਲਗਾਤਾਰ ਸੁਆਲ ਉੱਠਦੇ ਰਹੇ ਹਨ।

 

 

ਪਲਾਸਟਿਕ ਦੀਆਂ ਗੋਲੀਆਂ ਕਾਰਨ ਵੱਡੀ ਗਿਣਤੀ ’ਚ ਲੋਕ ਜ਼ਖ਼ਮੀ ਹੁੰਦੇ ਰਹੇ ਹਨ। ਬਹੁਤਿਆਂ ਨੂੰ ਆਪਣੀਆਂ ਅੱਖਾਂ ਦੀ ਜੋਤ ਤੱਕ ਗੁਆਉਣੀ ਪਈ ਹੈ।

 

 

ਹੁਣ ਸੀਆਰਪੀਐੱਫ਼ ਪੈਲੇਟ ਗੰਨ ਦੀ ਥਾਂ ‘ਲੌਂਗ ਰੇਂਜ ਅਕੁਸਟਿਕ ਡਿਵਾਈਸ’ (LARD) ਦੀ ਵਰਤੋਂ ਕਰੇਗੀ, ਜਿਸ ਨੂੰ ਸਾਊਂਡ ਕੈਨਨ (ਉੱਚੀ ਤੇ ਤਿੱਖੀ ਆਵਾਜ਼ ਦਾ ਗੋਲ਼ਾ) ਵੀ ਆਖਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਸਾਊਂਡ ਕੈਨਨ ਘੱਟ ਖ਼ਤਰਨਾਕ ਹੈ।

 

 

ਸਾਊਂਡ ਕੈਨਨ ਦੀ ਵਰਤੋਂ ਰੋਹ ’ਚ ਭੀੜ ਨੂੰ ਰੋਕਣ ਲਈ ਕੀਤੀ ਜਾਵੇਗੀ। ਸਾਊਂਡ ਕੈਨਨ ਰਾਹੀਂ ਇੱਕ ਆਵਾਜ਼ ਵੀ ਨਿੱਕਲੇਗੀ, ਜੋ ਭੀੜ ਵਿੱਚ ਮੌਜੂਦ ਲੋਕਾਂ ਨੂੰ ਹਟਣ ਦੀ ਚੇਤਾਵਨੀ ਦੇਵੇਗੀ।

 

 

ਚੇਤੇ ਰਹੇ ਕਿ ਕਸ਼ਮੀਰ ਵਿੱਚ ਨਾਬਾਲਗ਼ ਬੱਚੇ ਹੀ ਨਹੀਂ, ਸਗੋਂ ਔਰਤਾਂ ਵੀ ਅਕਸਰ ਸੁਰੱਖਿਆ ਬਲਾਂ ਉੱਤੇ ਪਥਰਾਅ ਕਰਦੀਆਂ ਹਨ।

 

 

ਦੁਨੀਆ ਦੇ ਹੋਰ ਦੇਸ਼ਾਂ ਵਿੱਚ ਵੀ ਸਾਊਂਡ ਕੈਨਨ ਦੀ ਵਰਤੋਂ ਹੁੰਦੀ ਰਹੀ ਹੈ ਪਰ ਮਨੁੱਖੀ ਅਧਿਕਾਰ ਕਾਰਕੁੰਨ ਇਸ ਉੱਤੇ ਸੁਆਲ ਉਠਾਉਂਦੇ ਰਹੇ ਹਨ ਕਿ ਇਸ ਦੀ ਵਰਤੋਂ ਨਾਲ ਕਈ ਲੋਕਾਂ ਦੀ ਸੁਣਨ–ਸ਼ਕਤੀ ਜਾ ਰਹੀ ਹੈ ਭਾਵ ਉਹ ਬੋਲ਼ੇ ਹੋ ਰਹੇ ਹਨ।

 

 

ਜੇ 30 ਜੂਨ ਨੂੰ ਸਾਊਂਡ ਕੈਨਨ ਦੀ ਨਿਰਮਾਤਾ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਪੇਸ਼ਕਾਰੀ ਪਸੰਦ ਆ ਗਈ, ਤਾਂ ਇਸ ਨੂੰ ਅਪਣਾਇਆ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਕਸ਼ਮੀਰ ਤੋਂ ਇਲਾਵਾ ਝਾਰਖੰਡ, ਛੱਤੀਸਗੜ੍ਹ ਤੇ ਓੜੀਸ਼ਾ ਜਿਹੇ ਨਕਸਲ ਪ੍ਰਭਾਵਿਤ ਸੂਬਿਆਂ ਵਿੱਚ ਕੀਤੀ ਜਾ ਸਕਦੀ ਹੈ।

 

 

ਸਾਊਂਡ ਕੈਨਨ ਦੀ ਖ਼ਾਸੀਅਤ ਇਹ ਹੋਵਿੇਗੀ ਕਿ ਇੱਕ ਮੀਟਰ ਦੀ ਦੂਰੀ ਉੱਤੇ 153 ਡੈਸੀਬਲ ਸਾਊਂਡ ਪ੍ਰੈਸ਼ਰ ਰਹੇਗਾ, ਜਦ ਕਿ 100 ਫ਼ੁੱਟ ਦੀ ਦੂਰੀ ਉੱਤੇ 121 ਡੈਸੀਬਲ ਪ੍ਰੈਸ਼ਰ ਰਹੇਗਾ। ਇੱਥੇ ਵਰਨਣਯੋਗ ਹੈ ਕਿ ਜੇ 90 ਡੈਸੀਬਲ ਤੀਬਰਤਾ ਵਾਲੀ ਆਵਾਜ਼ ਰੋਜ਼ਾਨਾ ਸੁਣੀ ਜਾਵੇਗੀ, ਤਾਂ ਸੁਣਨ ਦੀ ਸਮਰੱਥਾ ਨੂੰ ਨੁਕਸਾਨ ਪੁੱਜ ਸਕਦਾ ਹੈ। 110 ਡੈਸੀਬਲ ਦੀ ਤੀਬਰਤਾ ਨਾਲ ਪਰੇਸ਼ਾਨੀ ਹੁੰਦੀ ਹੈ ਤੇ 130 ਡੈਸੀਬਲ ਦੀ ਆਵਾਜ਼ ਕੰਨਾਂ ਵਿੱਚ ਦਰਦ ਪੈਦਾ ਕਰਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now Stone pelters in Kashmir would be stopped in this way