ਅਗਲੀ ਕਹਾਣੀ

ਹੁਣ SMS ਅਤੇ ਇੰਟਰਨੈਟ ਰਾਹੀਂ ਭੇਜੇ ਜਾਣਗੇ ਸੰਮੰਨ, ਜਾਣੋ ਕਿਵੇਂ?

ਅਪਰਾਧ ਨਿਆ ਪ੍ਰਣਾਲੀ ਚ ਸੋਧ ਕਰਨ ਦੇ ਟੀਚੇ ਨਾਲ ਸਰਕਾਰ ਜਾਂਚ ਅਤੇ ਸਰਕਾਰੀ ਧਿਰ ਦੇ ਵਿਭਾਗਾਂ ਨੂੰ ਵੱਖੋ ਵੱਖ ਕਰਨ ਸਮੇਤ ਕਈ ਪ੍ਰਸਤਾਵਾਂ ਤੇ ਵਿਚਾਰ ਕਰ ਰਹੀ ਹੈ। ਅਧਿਕਾਰਤ ਸੂਤਰਾਂ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਸੂਬਾ ਸਰਕਾਰਾਂ ਨਾਲ ਵਿਚਾਰ ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।

 

ਜੇਕਰ ਸੂਬਿਆਂ ਨਾਲ ਸਹਮਤੀ ਬਣ ਗਈ ਤਾਂ ਪੁਲਿਸ ਦਾ ਜਾਂਚ ਵਿਭਾਗ ਅਤੇ ਸਰਕਾਰੀ ਧਿਰ ਦਾ ਵਿਭਾਗ ਵੱਖੋ ਵੱਖ ਹੋ ਜਾਣਗੇ। ਵਿਚਾਰ ਵਟਾਂਦਰੇ ਚ ਸੂਬਿਆਂ ਚ ਸਰਕਾਰੀ ਧਿਰ ਵਿਭਾਗ ਡੀਜੀਪੀ ਪੱਧਰ ਦੇ ਅਧਿਕਾਰੀ ਦੀ ਨਿਯੁਕਤੀ ਦੀ ਸੰਭਾਵਨਾ ਵੀ ਲੱਭੀ ਜਾ ਰਹੀ ਹੈ। ਗਵਾਹਾਂ ਨੂੰ ਅਦਾਲਤ ਚ ਤਲਬ ਕਰਨ ਚ ਐਸਐਮਐਸ ਅਤੇ ਈ ਸੰਮਨ ਦੇਣ ਦੀ ਸੁਵਿਧਾ ਬਾਰੇ ਵਿਚਾਰ ਕਰ ਰਿਹਾ ਹੈ। ਅਪਰਾਧ ਚ ਪੀੜਤ ਪੱਖ ਨੂੰ ਵੀ ਜਾਂਚ ਦੀ ਤਾਜ਼ਾ ਸਥਿਤੀ ਬਾਰੇ ਚ ਵੀ ਐਸਐਮਐਸ ਰਾਹੀਂ ਜਾਣਕਾਰੀ ਦਿੱਤੇ ਜਾਣ ਦਾ ਪ੍ਰਸਤਾਵ ਵਿਚਾਰ ਅਧੀਨ ਹੀ ਹੈ।

 

ਗੰਭੀਰ ਤੇ ਘਿਣੋਣੇ ਅਪਰਾਧਾਂ ਦੇ ਮਾਮਲਿਆਂ ਚ ਤੇਜ਼ ਅਤੇ ਤਰਜੀਹੀ ਨਾਲ ਮੁਕੱਦਮਾ ਨਿਪਟਾਉਣ ਦੀ ਵਿਵਸਥਾ ਕਾਇਮ ਕਰਕੇ ਲੋਕਾਂ ਚ ਅਪਰਾਧ ਨਿਆਂ ਪ੍ਰਣਾਲੀ ਪ੍ਰਤੀ ਵਿਸ਼ਵਾਸ ਵਧਾਉਣ ਬਾਰੇ ਚ ਸੋਚਿਆ ਜਾ ਰਿਹਾ ਹੈ। 10 ਲੱਖ ਤੋਂ ਵੱਧ ਆਬਾਦੀ ਵਾਲੇ ਸ਼ਹਿਰਾਂ ਚ ਪੁਲਿਸ ਕਮਿਸ਼ਨਰ ਪ੍ਰਣਾਲੀ ਲਾਗੂ ਕਰਨ ਤੇ ਵਿਚਾਰ ਕੀਤਾ ਜਾ ਰਿਹਾ ਹੈ।

 

ਕੇਂਦਰ ਸਰਕਾਰ ਅਪਰਾਧ ਪ੍ਰਕਿਰਿਆ ਜਾਬਤਾ (ਸੀਆਰਪੀਸੀ) ਚ ਸੋਧ ਕਰਕੇ ਇਲੈਕਟ੍ਰਾਨਿਕ ਮਾਧਿਅਮ ਨੂੰ ਪਹਿਲੇ ਮਾਧਿਅਮ ਵਜੋਂ ਵਰਤਣ ਤੇ ਡੂੰਘਾ ਵਿਚਾਰ ਕਰ ਰਹੀ ਹੈ। ਹਾਲੇ ਤੱਕ ਇਲੈਕਟ੍ਰਾਨਿਕ ਮਾਧਿਅਮ ਨੂੰ ਐਡੀਸ਼ਨਲ ਮਾਧਿਅਮ ਵਜੋਂ ਦੇਖਿਆ ਜਾਂਦਾ ਹੈ। ਪਰ ਹੁਣ ਇਸ ਨੂੱ ਪਹਿਲ ਵਜੋਂ ਵਰਤਣ ਲਈ ਕਾਨੂੰਨਾਂ ਚ ਕੀਤੀ ਜਾ ਸਕਣ ਵਾਲੀ ਸੋਧ ਸਬੰਧੀ ਕਾਨੂੰਨ ਮੰਤਰਾਲਾ ਨਾਲ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now summons will be sent via SMS and the Internet