ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲੀ ਵਿਦਿਅਰਥੀਆਂ ਲਈ ਖ਼ੁਸ਼ਖ਼ਬਰੀ! ਹੁਣ ਬਿਨ੍ਹਾਂ ਆਧਾਰ ਨੰਬਰ ਦੇ ਹੋਵੇਗਾ ਦਾਖਲਾ

ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ (UIDAI) ਨੇ ਸਕੂਲੀ ਵਿਦਿਆਰਥੀਆਂ ਨੂੰ ਰਾਹਤ ਦਿੰਦੇ ਹੋਏ ਕਿਹਾ ਹੈ ਕਿ ਹੁਣ ਆਧਾਰ ਨਾ ਹੋਣ ਦੀ ਸਥਿਤੀ `ਤੇ ਕੋਈ ਵੀ ਸਕੂਲ ਦਾਖਲਾ ਦੇਣ ਤੋਂ ਮਨ੍ਹਾ ਨਹੀਂ ਕਰ ਸਕਦਾ। ਅਥਾਰਿਟੀ ਨੇ ਆਪਣੇ ਜਾਰੀ ਕੀਤੇ ਗਏ ਸਰਕੂਲਰ `ਚ ਸਾਫ ਸ਼ਬਦਾਂ `ਚ ਕਿਹਾ ਹੈ ਕਿ ਜੇਕਰ ਕੋਈ ਵੀ ਸਕੂਲ ਆਧਾਰ ਕਾਰਡ ਦੇ ਬਿਨ੍ਹਾਂ ਦਾਖਲਾ ਲੈਣ ਤੋਂ ਮਨ੍ਹਾ ਕਰਦਾ ਹੈ ਤਾਂ ਇਹ ਗੈਰਕਾਨੂੰਨੀ ਹੋਵੇਗਾ।

 


ਯੂ.ਆਈ.ਡੀ.ਏ.ਆਈ. ਨੇ ਇਸ ਸਬੰਧੀ ਰਾਜਾਂ ਦੇ ਸਕੱਤਰਾਂ ਨੂੰ ਸਰਕੂਲਰ ਵੀ ਜਾਰੀ ਕਰ ਦਿੱਤੇ ਹਨ। ਜਾਰੀ ਕੀਤੇ ਗਏ ਸਰਕੂਲਰ ਮੁਤਾਬਕ ਸਕੂਲਾਂ ਨੂੰ ਨਵੇਂ ਆਧਾਰ ਕਾਰਡ ਬਣਾਉਣ ਅਤੇ ਇਸ ਨੂੰ ਅਪਡੇਟ ਕਰਵਾਉਣ ਲਈ ਆਪਣੀ ਇਮਾਰਤ `ਚ ਸਪੈਸ਼ਲ ਕੈਂਪ ਲਗਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ ਆਧਾਰ ਕਾਰਡ ਬਣਾਉਣ ਲਈ ਸਥਾਨਕ ਬੈਕਾਂ, ਪੋਸਟ ਆਫਿਸ, ਰਾਜ ਸਿੱਖਿਆ ਸੰਸਥਾਨ, ਜ਼ਿਲ੍ਹਾ ਪ੍ਰਸ਼ਾਸਨ ਨੇ ਤਾਲਮੇਲ ਸਥਾਪਤ ਕਰੇ।

 


ਯੂ.ਆਈ.ਡੀ.ਏ.ਆਈ. ਦੇ ਇਨ੍ਹਾਂ ਹੁਕਮਾਂ ਮਗਰੋਂ ਇਹ ਮੰਨਿਆ ਜਾ ਰਿਹਾ ਹੈ ਕਿ ਹੁਣ ਅਥਾਰਿਟੀ ਦਾ ਇਹ ਕਦਮ ਉਨ੍ਹਾਂ ਵਿਦਿਆਰਥੀਆਂ ਅਤੇ ਉਸ ਦੇ ਪਰਿਵਾਰਾਂ ਲਈ ਕਾਫੀ ਰਾਹਤ ਭਰਿਆ ਹੈ, ਜਿਨ੍ਹਾਂ `ਤੇ ਸਕੂਲ ਪ੍ਰਸ਼ਾਸਨ ਦਾਖਲੇ ਦੇ ਸਮੇਂ ਆਧਾਰ ਨੰਬਰ ਦੇਣ ਦੀ ਸ਼ਰਤ ਲਗਾ ਦਿੰਦੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now the school will have no Aadhaar numbers