ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਣ ਫੇਰ ਖੁੱਲ੍ਹ ਕੇ ਵਰਤੋ ਟਿਕਟੌਕ, ਅਦਾਲਤੀ ਪਾਬੰਦੀ ਹਟੀ

​​​​​​​ਹੁਣ ਫੇਰ ਖੁੱਲ੍ਹ ਕੇ ਵਰਤੋ ਟਿਕਟੌਕ, ਅਦਾਲਤੀ ਪਾਬੰਦੀ ਹਟੀ

ਟਿਕਟੌਕ ਵਰਤਣ ਵਾਲਿਆਂ ਨੂੰ ਹੁਣ ਕੁਝ ਰਾਹਤ ਮਿਲੇਗੀ ਕਿਉਂਕਿ ਮਦਰਾਸ ਹਾਈ ਕੋਰਟ ਨੇ ਇਸ ਐਪ ਦੇ ਡਾਊਨਲੋਡ ਉੱਤੇ ਲਾਈ ਅੰਤ੍ਰਿਮ ਪਾਬੰਦੀ ਹਟਾ ਲਈ ਹੈ। ਇਸੇ ਅਦਾਲਤ ਦੇ ਹੁਕਮ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਕਮ ਜਾਰੀ ਕੀਤਾ ਸੀ; ਜਿਸ ਕਰਕੇ ਗੂਗਲ ਤੇ ਐਪਲ ਨੇ ਟਿਕਟੌਕ ਐਪ ਨੂੰ ਪਲੇਅ–ਸਟੋਰ ਤੋਂ ਹਟਾ ਦਿੱਤਾ ਸੀ।

 

 

ਮਦਰਾਸ ਹਾਈ ਕੋਰਟ ਵਿੱਚ ਅੱਜ ਟਿਕਟੌਕ ਮਾਮਲੇ ਦੀ ਸੁਣਵਾਈ ਹੋਈ। ਅਦਾਲਤ ਵੱਲੋਂ ਪਾਬੰਦੀ ਹਟਾਏ ਜਾਣ ਤੋਂ ਬਾਅਦ ਇਹ ਐਪ ਇੱਕ ਵਾਰ ਫਿਰ ਗੂਗਲ ਪਲੇਅ ਸਟੋਰ ਤੇ ਐਪ ਸਟੋਰ ਉੱਤੇ ਉਪਲਬਧ ਹੋ ਜਾਵੇਗੀ।

 

 

ਪਹਿਲਾਂ ਇਸੇ ਮਹੀਨੇ ਮਦਰਾਸ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਐਪ ਉੱਤੇ ਪਾਬੰਦੀ ਲਾਉਣ ਲਈ ਆਖਿਆ ਸੀ ਤੇ ਤਦ ਇਹ ਦਲੀਲ ਦਿੱਤੀ ਗਈ ਸੀ ਕਿ ਇਸ ਐਪ ਰਾਹੀਂ ਲੋਕ ਅਸ਼ਲੀਲ ਵਿਡੀਓ ਕਲਿਪਿੰਗਜ਼ ਪਾਉਣ ਲਈ ਉਤਸ਼ਾਹਿਤ ਹੁੰਦੇ ਹਨ। ਇਹ ਵੀ ਕਿਹਾ ਗਿਆ ਸੀ ਕਿ ਇਸ ਨਾਲ ਘੱਟ ਉਮਰ ਦੇ ਬੱਚੇ ਜਿਨਸੀ ਸ਼ੋਸ਼ਣ ਦੇ ਆਸਾਨੀ ਨਾਲ ਸ਼ਿਕਾਰ ਹੋ ਸਕਦੇ ਹਨ।

 

 

ਇਹ ਐਪ ਬਹੁਤ ਤੇਜ਼ੀ ਨਾਲ ਹਰਮਨਪਿਆਰੀ ਹੋਈ ਹੈ। ਇਸ ਵਿਡੀਓ ਅੇਪ ਦੇ 1 ਅਰਬ ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਇਸ ਵਰ੍ਹੇ ਦੀ ਪਹਿਲੀ ਤਿਮਾਹੀ ਦੌਰਾਨ ਟਿਕਟੌਕ ਨੇ 18 ਕਰੋੜ 80 ਲੱਖ ਯੂਜ਼ਰਜ਼ (ਵਰਤੋਂਕਾਰਾਂ) ਨੂੰ ਆਪਣੇ ਨਾਲ ਜੋੜਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now use TikTok openly The court withdraws prohibition order