ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ 7 ਮਿੰਟ ਤੋਂ ਜ਼ਿਆਦਾ ਨਹੀਂ ਰੁਕਣਗੇ ਵਾਹਨ

ਨਵੀਂ ਦਿੱਲੀ ਰੇਲਵੇ ਸਟੇਸ਼ਨ ਉਤੇ 7 ਮਿੰਟ ਤੋਂ ਜ਼ਿਆਦਾ ਨਹੀਂ ਰੁਕਣਗੇ ਵਾਹਨ

ਨਵੀਂ ਦਿੱਲੀ ਰੇਲਵੇ ਸਟੇਸ਼ਨ ਕੈਂਪਸ ਵਿਚ ਸੁਗਮ ਆਵਾਜਾਈ ਵਿਵਸਥਾ ਲਈ ਰੇਲਵੇ ਨੇ ਨਵੀਂ ਯੋਜਨਾ ਬਣਾਈ ਹੈ। ਇਹ ਯਾਤਰੀਆਂ ਨੂੰ ਛੱਡਣ ਅਤੇ ਲੈ ਜਾਣ ਵਾਲੀਆਂ ਗੱਡੀਆਂ ਨੂੰ ਸੱਤ ਮਿੰਟ ਤੱਕ ਹੀ ਰੇਲਵੇ ਸਟੇਸ਼ਨ ਉਤੇ ਰਹਿਣ ਦੀ ਇਜਾਜਤ ਹੋਵੇਗੀ। ਸੱਤ ਮਿੰਟ ਤੋਂ ਜ਼ਿਆਦਾ ਰੁਕਣ ਉਤੇ ਚਾਲਕਾਂ ਤੋਂ ਫੀਸ ਲਈ ਜਾਵੇਗੀ।

 

ਦਰਅਸਲ, ਸੁਗਮ ਆਵਾਜਾਈ ਵਿਵਸਥਾ ਲਈ ਸਟੇਸ਼ਨ ਉਤੇ ਅਜਮੇਰੀ ਗੇਟ ਅਤੇ ਪਹਾੜਗੰਜ ਦੋਵੇਂ ਪਾਸੇ ਤੋਂ ਤਿੰਨ ਲੇਨ ਬਣੀ ਹੋਈ ਹੈ। ਇਸ ਨਾਲ ਇਨ੍ਹਾਂ ਲੇਨ ਵਿਚ ਵਾਹਨ ਇਕ ਦੇ ਪਿਛੇ ਇਕ ਆਵੇ ਅਤੇ ਯਾਤਰੀਆਂ ਨੂੰ ਉਤਾਰਕੇ ਜਾਂ ਬਿਠਾਕੇ ਉਥੋਂ ਜਾ ਸਕੇ। ਪ੍ਰੰਤੂ ਲੋਕ ਇੱਥੇ ਆਪਣੇ ਵਾਹਨ ਖੜ੍ਹੇ ਕਰਕੇ ਯਾਤਰੀਆਂ ਦੀ ਉਡੀਕ ਕਰਦੇ ਹਨ। ਇਨ੍ਹਾਂ ਨੂੰ ਕੰਟਰੋਲ ਕਰਨ ਲਈ ਤੈਨਾਤ ਟ੍ਰੈਫਿਕ ਮਾਰਸ਼ਲ ਦੀ ਕਾਫੀ ਮਿਹਨਤ ਦੇ ਬਾਵਜੂਦ ਇਥੇ ਆਵਾਜਾਈ ਰੁਕੀ ਰਹਿੰਦੀ ਹੈ ਜਿਸ ਨਾਲ ਲੋਕਾਂ ਨੂੰ ਪ੍ਰੇਸਾਨੀ ਹੁੰਦੀ ਹੈ।

 

30 ਮਿੰਟ ਦੇ 100 ਰੁਪਏ

 

ਅਜੇ ਸਟੇਸ਼ਨ ਉਤੇ ਵਾਹਨ ਖੜ੍ਹਾ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਹੈ। ਇੱਥੇ ਕੇਵਲ ਸਵਾਰੀਆਂ ਨੂੰ ਛੱਡ ਸਕਦੇ ਹਨ ਜਾਂ ਫਿਰ ਬੈਠਾ ਸਕਦੇ ਹਨ। ਯੋਜਨਾ ਅਨੁਸਾਰ ਸਟੇਸ਼ਨ ਉਤੇ ਦਾਖਲੇ ਦੇ ਬਾਅਦ ਸੱਤ ਮਿੰਟ ਤੱਕ ਰਹਿਣ ਉਤੇ ਕੋਈ ਫੀਸ ਨਹੀਂ ਲੱਗੇਗੀ। ਪ੍ਰੰਤੂ, ਜੇਕਰ ਸੱਤ ਮਿੰਟ ਤੋਂ ਜ਼ਿਆਦਾ ਰੁਕਣਾ ਚਾਹੁੰਦਾ ਹੈ ਤਾਂ ਇਸ ਲਈ ਜੇਬ ਢਿੱਲੀ ਕਰਨੀ ਪਵੇਗੀ। 8 ਤੋਂ 15 ਮਿੰਟ ਲਈ 50 ਰੁਪਏ ਅਤੇ 15 ਤੋਂ 30 ਮਿੰਟ ਲਈ 100 ਰੁਪਏ ਦੇਣੇ ਹੋਣਗੇ। 30 ਮਿੰਟ ਦੇ ਬਾਅਦ ਗੱਡੀ ਜਬਤ ਕਰ ਲਈ ਜਾਵੇਗੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now vehicle will not stop for more than 7 minutes in New Delhi Railway Station premises