ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਹੁਣ ਤਾਂ ਪਾਕਿ ਨਾਲ ਮਕਬੂਜ਼ਾ ਕਸ਼ਮੀਰ ਬਾਰੇ ਹੀ ਗੱਲ ਕਰਾਂਗੇ: ਰਾਜਨਾਥ ਸਿੰਘ

​​​​​​​ਹੁਣ ਤਾਂ ਪਾਕਿ ਨਾਲ ਮਕਬੂਜ਼ਾ ਕਸ਼ਮੀਰ ਬਾਰੇ ਹੀ ਗੱਲ ਕਰਾਂਗੇ: ਰਾਜਨਾਥ ਸਿੰਘ

ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਹੈ ਕਿ ਜੰਮੂ–ਕਸ਼ਮੀਰ ਦਾ ਵਿਕਾਸ ਯਕੀਨੀ ਬਣਾਉਣ ਲਈ ਉੱਥੋਂ ਧਾਰਾ–370 ਖ਼ਤਮ ਕੀਤੀ ਗਈ ਹੈ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੀ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਦ ਪਾਕਿਸਤਾਨ ਦੁਨੀਆ ਦੇ ਵੱਖੋ–ਵੱਖਰੇ ਦੇਸ਼ਾਂ ਦੇ ਬੂਹੇ ਖੜਕਾ ਕੇ ਆਖ ਰਿਹਾ ਹੈ ਕਿ ਇਹ ਧਾਰਾ ਖ਼ਤਮ ਕਰ ਕੇ ਭਾਰਤ ਨੇ ਗ਼ਲਤੀ ਕੀਤੀ ਹੈ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨਾਲ ਗੱਲਬਾਤ ਸਿਰਫ਼ ਤਦ ਹੀ ਸੰਭਵ ਹੈ, ਜਦੋਂ ਉਹ ਦਹਿਸ਼ਤਗਰਦੀ ਨੂੰ ਹਮਾਇਤ ਦੇਣਾ ਛੱਡ ਦੇਵੇਗਾ। ਉਨ੍ਹਾਂ ਇੱਥੋਂ ਤੱਕ ਵੀ ਆਖ ਦਿੱਤਾ ਕਿ ਕਿ ਹੁਣ ਤਾਂ ਪਾਕਿਸਤਾਨ ਨਾਲ ਗੱਲਬਾਤ ਮਕਬੂਜ਼ਾ ਕਸ਼ਮੀਰ (PoK – ਪਾਕਿਸਤਾਨੀ ਕਬਜ਼ੇ ਵਾਲਾ ਕਸ਼ਮੀਰ) ਬਾਰੇ ਹੀ ਕਰਾਂਗੇ।

 

 

ਸ੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਹਾਲੇ ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਲੇ ਕਿਹਾ ਸੀ ਕਿ ਭਾਰਤ ਹੁਣ ਬਾਲਾਕੋਟ ਤੋਂ ਵੱਡਾ ਕੋਈ ਹੋਰ ਹਮਲਾ ਕਰਨ ਦੀ ਯੋਜਨਾ ਉਲੀਕ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਹੁਣ ਤੱਕ ਪਾਕਿਸਤਾਨ ਤੇ ਉਨ੍ਹਾਂ ਦਾ ਪ੍ਰਧਾਨ ਮੰਤਰੀ ਇਹੋ ਆਖਦੇ ਰਹੇ ਹਨ ਕਿ ਬਾਲਾਕੋਟ ਵਿੱਚ ਤਾਂ ਕੁਝ ਵੀ ਨਹੀਂ ਹੋਇਆ ਪਰ ਹੁਣ ਉਸ ਤੋਂ ਵੱਡੀ ਕਾਰਵਾਈ ਦੀ ਗੱਲਾਂ ਕਰ ਰਿਹਾ ਹੈ।

 

 

ਚੇਤੇ ਰਹੇ ਕਿ ਇਸੇ ਵਰ੍ਹੇ 26 ਫ਼ਰਵਰੀ ਨੂੰ ਭਾਰਤੀ ਹਵਾਈ ਫ਼ੌਜਾਂ ਨੇ ਪਾਕਿਸਤਾਨ ਦੇ ਕਸਬੇ ਬਾਲਾਕੋਟ ਸਥਿਤ ਇੱਕ ਦਹਿਸ਼ਤਗਰਦ ਟਿਕਾਣੇ ਉੱਤੇ ਹਮਲਾ ਕਰ ਕੇ 300 ਤੋਂ 400 ਦਹਿਸ਼ਤਗਰਦਾਂ ਨੂੰ ਮਾਰ ਮੁਕਾਇਆ ਸੀ ਪਰ ਪਾਕਿਸਤਾਨ ਸਰਕਾਰ ਨੇ ਤਦ ਇਹੋ ਦਾਅਵਾ ਕੀਤਾ ਸੀ ਕਿ ਉੱਥੇ ਕੁਝ ਵੀ ਨਹੀਂ ਹੋਇਆ।

 

 

ਭਾਰਤ ਨੇ ਇਹ ਕਾਰਵਾਈ ਉਸ ਤੋਂ 12 ਦਿਨ ਪਹਿਲਾਂ 14 ਫ਼ਰਵਰੀ ਨੂੰ ਜੰਮੂ–ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ 40 ਤੋਂ ਵੱਧ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕੀਤੀ ਸੀ; ਕਿਉਂਕਿ ਉਸ ਪਿੱਛੇ ਪਾਕਿਸਤਾਨ ’ਚ ਰਹਿੰਦੇ ਦਹਿਸ਼ਤਗਰਦਾਂ ਦੇ ਸਮੂਹ ‘ਜੈਸ਼–ਏ–ਮੁਹੰਮਦ’ ਦਾ ਹੱਥ ਦੱਸਿਆ ਜਾ ਰਿਹਾ ਸੀ। ਉਂਝ ਆਤਮਘਾਤੀ ਬੰਬਾਰ ਕਸ਼ਮੀਰੀ ਨੌਜਵਾਨ ਹੀ ਸੀ; ਜੋ ਕਿਵੇਂ ਨਾ ਕਿਵੇਂ ਪਾਕਿਸਤਾਨੀ ਅੱਤਵਾਦੀਆਂ ਦੇ ਢਹੇ ਚੜ੍ਹ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now we shall talk with Pakistan only on the issue of POK says Rajnath Singh