ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਨੋਇਡਾ ’ਚ ਹਾਦਸੇ ਦਾ ਵੀਡਿਓ ਬਣਾਉਣ ਵਾਲਿਆਂ ’ਤੇ ਲਗੇਗਾ ਜੁਰਮਾਨਾ

ਨੋਇਡਾ ਚ ਦੁਰਘਟਨਾ ਦੌਰਾਨ ਵੀਡਿਓ ਬਣਾਉਣ, ਸੈਲਫ਼ੀ ਲੈਣ ਅਤੇ ਸੜਕ ’ਤੇ ਰੁਕਾਵਟ ਪੈਦਾ ਕਰਨ ਵਾਲਿਆਂ ਦਾ ਚਾਲਾਨ ਕਰਕੇ ਜੁਰਮਾਨਾ ਲਗਾਇਆ ਜਾਵੇਗਾ। ਇਸ ਸਬੰਧੀ ਟ੍ਰੈਫ਼ਿਕ ਪੁਲਿਸ ਨੇ ਵੀਰਵਾਰ ਨੂੰ ਇਸ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

 

ਦੱਸ ਦੇਈਏ ਕਿ ਗ੍ਰੇਟਰ ਨੋਇਡਾ ਅਤੇ ਯਮੁਨਾ ਐਕਸਪ੍ਰੈਸ ਵੇ ਤੇ ਹਾਦਸੇ ਦੌਰਾਨ ਸਭ ਤੋਂ ਵੱਧ ਸੈਲਫ਼ੀ ਲੈਣ, ਵੀਡਿਓ ਬਣਾਉਣ ਦੇ ਮਾਮਲੇ ਸਾਹਮਣੇ ਆਏ ਹਨ। ਹਰੇਕ ਮਹੀਨੇ ਇੱਥੇ 20 ਤੋਂ 30 ਸੜਕ ਹਾਦਸੇ ਹੁੰਦੇ ਹਨ। ਚਾਲਾਨ ਕਰਨ ਲਈ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਮੋਟਰ ਵਹੀਕਲ ਐਕਟ ਦੀ ਧਾਰਾ 122/177 (ਸੜਕ ਜਾਮ ਕਰਨੀ) ਤਹਿਤ ਲੋਕਾਂ ਦੇ ਚਲਾਨ ਕੀਤੇ ਜਾਣਗੇ।

 

ਟ੍ਰੈਫ਼ਿਕ ਐਸਪੀ ਵਲੋਂ ਜਾਰੀ ਹੁਕਮਾਂ ਮੁਤਾਬਕ ਅਜਿਹੇ ਮਾਮਲਿਆਂ ਚ ਜਦੋਂ ਤਕ ਪੁਲਿਸ ਜਾਂ ਐਂਬੂਲੈਂਸ ਨਹੀਂ ਆਉਂਦੀ ਲੋਕ ਹਾਦਸੇ ਦੀ ਵੀਡਿਓ ਬਣਾਉਂਦੇ ਹਨ ਜਾਂ ਸੈਲਫ਼ੀ ਲੈਂਦੇ ਹਨ। ਇਸ ਕਾਰਨ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ ਹਸਪਤਾਲ ਪਹੁੰਚਾਉਣ ਚ ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ ਬਲਕਿ ਸੜਕ ਤੇ ਭਾਰੀ ਜਾਮ ਲੱਗ ਜਾਂਦਾ ਹੈ।

 

 

 

 

.

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now who shoot accidents video will get penalty says Noida traffic police