ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਉਨਾਓ ਬਲਾਤਕਾਰ ਕਾਂਡ ਦੇ ਗਵਾਹ ਨੂੰ ਹਾਦਸੇ ਦੇ ਪੱਜ ਮਾਰਨ ਦੀ ਕੋਸ਼ਿਸ਼

ਹੁਣ ਉਨਾਓ ਬਲਾਤਕਾਰ ਕਾਂਡ ਦੇ ਗਵਾਹ ਨੂੰ ਹਾਦਸੇ ਦੇ ਪੱਜ ਮਾਰਨ ਦੀ ਕੋਸ਼ਿਸ਼

ਉਨਾਓ ਦੇ ਬਹੁ–ਚਰਚਿਤ ਬਲਾਤਕਾਰ ਕਾਂਡ ’ਚ ਪੀੜਤ ਕੁੜੀ ਨਾਲ ਹੋਏ ਹਾਦਸੇ ਵਰਗਾ ਇੱਕ ਹਾਦਸਾ ਸ਼ੁੱਕਰਵਾਰ ਨੂੰ ਵਾਪਰ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਇਸ ਵਾਰ ਕੋਈ ਜਾਨ ਨਹੀਂ ਗਈ। ਦਰਅਸਲ, ਐਤਕੀਂ ਇਸ ਕਾਂਡ ਦੇ ਗਵਾਹ ਅਵਧੇਸ਼ ਪ੍ਰਤਾਪ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

 

 

ਅਜਗੈਨ ਵਿਖੇ ਤੇਜ਼ ਰਫ਼ਤਾਰ ਟਰੱਕ ਨੇ ਗਵਾਹ ਦੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਹਾਦਸੇ ’ਚ ਕੋਈ ਜ਼ਖ਼ਮੀ ਵੀ ਨਹੀਂ ਹੋਇਆ। ਹਾਦਸਾਗ੍ਰਸਤ ਕਾਰ ’ਚ ਬੈਠੇ ਦੋ ਜਣੇ ਸੁਰੱਖਿਅਤ ਬਾਹਰ ਨਿੱਕਲ ਆਏ। ਪੀੜਤ ਨੇ ਪੁਲਿਸ ’ਚ ਬਿਆਨ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।

 

 

ਚੇਤੇ ਰਹੇ ਕਿ ਬਲਾਤਕਾਰ ਕਾਂਡ ਦੇ ਮੁੱਖ ਗਵਾਹ ਅਜਗੈਨ ਥਾਣਾ ਇਲਾਕੇ ਦੇ ਪਿੰਡ ਗੌਰਾ ਕਠੇਰਵਾ ਦੇ ਅਵਧੇਸ਼ ਪ੍ਰਤਾਪ ਸਿੰਘ ਪੀੜਤ ਲੜਕੀ ਦੇ ਚਾਚੇ ਦੇ ਜ਼ਮਾਨਤੀ ਪਿੰਡ ਅਰਜੁਨਾਮਊ ਦੇ ਰਾਜੇਸ਼ ਕੁਮਾਰ ਵੀ ਸਨ। ਸ਼ੁੱਕਰਵਾਰ ਨੂੰ ਉਹ ਕਾਰ ਰਾਹੀਂ ਉਨਾਓ ਪਰਤ ਰਹੇ ਸਨ।

 

 

ਉਹ ਅਜਗੈਨ ਦੇ ਪ੍ਰਧਾਨ ਢਾਬੇ ਕੋਲ ਪੁੱਜੇ ਹੀ ਸਨ ਕਿ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ’ਚ ਐੱਫ਼ਆਈਆਰ ਦਰਜ ਹੋ ਗੀ ਹੈ।

 

 

ਟਰੱਕ ਡਰਾਇਵਰ ਫ਼ਰਾਰ ਹੈ। ਇੱਥੇ ਵਰਨਣਯੋਗ ਹੈ ਕਿ ਇਸ ਮਾਮਲੇ ’ਚ ਬਲਾਤਕਾਰ ਦਾ ਮੁਲਜ਼ਮ ਵਿਧਾਇਕ ਕੁਲਦੀਪ ਸੇਂਗਰ ਜੇਲ੍ਹ ’ਚ ਬੰਦ ਹੈ।

 

 

ਚੇਤੇ ਰਹੇ ਕਿ ਬੀਤੀ 28 ਜੁਲਾਈ ਨੂੰ ਬਲਾਤਕਾਰ ਪੀੜਤ ਕੁੜੀ ਜਦੋਂ ਆਪਣੀ ਮਾਂ, ਚਾਚੀ ਤੇ ਵਕੀਲ ਨਾਲ ਰਾਏ ਬਰੇਲੀ ਜੇਲ੍ਹ ’ਚ ਬੰਦ ਚਾਚੇ ਨੂੰ ਮਿਲਣ ਜਾ ਰਹੀ ਸੀ, ਤਦ ਗੁਰੂਬਖ਼ਸ਼ਗੰਜ ਦੇ ਅਟੌਰਾ ਬੁਜ਼ੁਰਗ ਪਿੰਡ ਸਥਿਤ ਚੌਕੀ ਮੋੜ ਕੋਲ ਉਸ ਦੀ ਕਾਰ ਤੇ ਟਰੱਕ ਦੀ ਸਿੱਧੀ ਟੱਕਰ ਹੋ ਗਈ ਸੀ ਤੇ ਉਸ ਹਾਦਸੇ ਨੇ ਪੀੜਤ ਕੁੜੀ ਚਾਚੀ, ਮਾਸੀ ਤੇ ਕਾਰ ਡਰਾਇਵਰ ਦੀ ਜਾਨ ਲੈ ਲਈ ਸੀ।

 

 

ਉਸ ਹਾਦਸੇ ’ਚ ਖ਼ੁਦ ਪੀੜਤ ਕੁੜੀ ਤੇ ਉਸ ਦਾ ਵਕੀਲ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ। ਤਦ ਸੇਂਗਰ ਤੇ ਉਸ ਦੇ ਭਰਾਵਾਂ ਉੱਤੇ ਇਹ ਹਾਦਸਾ ਕਰਵਾਉਣ ਦਾ ਇਲਜ਼ਾਮ ਲੱਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now witness of Unnao Rape case had a narrow escape in a road mishap