ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

TRAI ਦਾ ਅਗਲੇ ਕਦਮ, ਸਸਤੀ ਹੋ ਸਕਦੀ ਹੈ ਟੀਵੀ ਕੇਬਲ ਸਰਵਿਸ

TRAI ਦੇਸ਼ ਚ ਕੇਬਲ ਸੇਵਾਵਾਂ ਮਹਿੰਗੀ ਹੋਣ ਦੀ ਸ਼ਿਕਾਇਤਾਂ ਦੇ ਬਾਅਦ ਟੈਲੀਕਾਮ ਰੈਗੁਲੇਟਰੀ ਅਥਾਰਟੀ ਆਫ਼ ਇੰਡੀਆ ਮਤਲਬ ਟਰਾਈ ਨੇ ਨਵੇਂ ਸਿਰੇ ਤੋਂ ਦਰਾਂ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਤਹਿਤ ਸਾਰੇ ਸ਼ੁੱਭਚਿੰਤਕਾਂ ਤੋਂ 30 ਸਤੰਬਰ ਤਕ ਸਲਾਹ ਮੰਗੀ ਗਈ ਹੈ। ਚਰਚਾ ਦੇ ਬਾਅਦ ਕੇਬਲ ਟੀਵੀ ਦੀ ਨਵੀਂ ਅਤੇ ਸਸਤੀ ਦਰਾਂ ਤੈਅ ਕੀਤੀ ਜਾ ਸਕਦੀ ਹੈ।

 

ਟਰਾਈ ਨੇ ਗਾਹਕਾਂ ਨੂੰ ਵਾਧੂ ਚੈਨਲਾਂ ਦੇ ਬੋਝ ਅਤੇ ਮਹਿੰਗ ਕੇਬਲ ਪਲਾਨ ਤੋਂ ਨਿਜਾਤ ਦਿਵਾਉਣ ਦੇ ਮਕਸਦ ਤੋਂ ਪਿਛਲੇ ਸਾਲ ਦਸੰਬਰ ਚ ਨਵੇਂ ਨਿਯਮ ਲਾਗੂ ਕੀਤੇ ਗਏ ਸਨ। 6 ਮਹੀਨੇ ਬਾਅਦ ਕੀਤੀ ਗਈ ਸਮੀਖਿਆ ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਹੈ।

 

 

ਟਰਾਈੇ ਨੇ ਪਾਇਆ ਕਿ ਨਵੇਂ ਨਿਯਮਾਂ ਤੋਂ ਚੈਨਲ ਦੀ ਕੀਮਤਾਂ ਚ ਪਾਰਦਰਸ਼ਤਾ ਆਈ ਹੈ ਤੇ ਇਸ ਨਾਲ ਜੁੜੇ ਵਿਵਾਦ ਘੱਟ ਹੋਏ ਹਨ ਪਰ ਗਾਹਕਾਂ ਨੂੰ ਟੀਵੀ ਚੈਨਲ ਚੁਨਣ ਦੀ ਆਜ਼ਾਦੀ ਹਾਲੇ ਵੀ ਨਹੀਂ ਮਿਲੀ ਹੈ ਮਤਲਬ ਨਵੇਂ ਨਿਯਮਾਂ ਦਾ ਟੀਚਾ ਅਧੂਰਾ ਹੀ ਰਹਿ ਗਿਆ।

 

ਅਥਾਰਟੀ ਨੇ ਇਹ ਵੀ ਪਾਇਆ ਕਿ ਨਵੇਂ ਨਿਯਮਾਂ ਤਹਿਤ ਬ੍ਰਾਡਕਾਸਟਰ ਅਤੇ ਡਿਸਟ੍ਰੀਬਿਊਟਰਸ ਨੂੰ ਜਿਹੜੀ ਛੋਟ ਦਿੱਤੀ ਗਈ ਉਸਦੀ ਵਰਤੋਂ ਚੈਨਲਾਂ ਦੇ ਬੁਕੇ ’ਤੇ 70 ਫੀਸਦ ਤਕ ਛੋਟ ਆਫਰ ਦੇ ਰਹੇ ਹਨ। ਇਸ ਨਾਲ ਗਾਹਕ ਆਪਣੀ ਪਸੰਦ ਦਾ ਚੈਨਲ ਨਹੀਂ ਚੁਣ ਪਾ ਰਹੇ ਹਨ।

 

ਬ੍ਰਾਡਕਾਸਟਰ ਕਈ ਸਾਰੇ ਬੁਕੇ ਆਫਰ ਕਰ ਰਹੇ ਹਨ ਤੇ ਇਨ੍ਹਾਂ ਬੁਕਿਆਂ ਚ ਮਾਮੂਲੀ ਬਦਲਾਅ ਦੇ ਨਾਲ ਇਕੋ ਵਰਗੇ ਹੀ ਚੈਨਲ ਦਿੱਤੇ ਜਾ ਰਹੇ ਹਨ। ਟਰਾਈ ਦਾ ਮੰਨਣਾ ਹੈ ਕਿ ਸਿਸਟਮ ਚ ਜ਼ਿਆਦਾ ਬੁਕੇ ਹੋਣ ਨਾਲ ਗਾਹਕਾਂ ਚ ਵਹਿਮ ਫੈਲ ਰਿਹਾ ਹੈ।

 

 

 

 

 

 

 

 

 

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Now your cable services can be cheaper TRAI is going to take these steps