ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ NPR, ਸਭ ਤੋਂ ਪਹਿਲਾਂ ਰਜਿਸਟਰ ਹੋਵੇਗਾ ਰਾਸ਼ਟਰਪਤੀ ਦਾ ਨਾਂ

ਰਾਸ਼ਟਰੀ ਜਨਸੰਖਿਆ ਰਜਿਸਟਰ (ਐਨਪੀਆਰ) ਨੂੰ ਅਪਡੇਟ ਕਰਨ ਦੀ ਪ੍ਰਕਿਰਿਆ 1 ਅਪ੍ਰੈਲ 2020 ਤੋਂ ਸ਼ੁਰੂ ਹੋਵੇਗੀ। ਨਵੀਂ ਦਿੱਲੀ ਨਗਰ ਨਿਗਮ ਖੇਤਰ ਵਿੱਚ ਪਹਿਲੇ ਦੇਸ਼ ਵਾਸੀ ਵਜੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਰਜਿਸਟ੍ਰੇਸ਼ਨ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੇ ਨਾਂਅ ਵੀ ਉਸ ਦਿਨ ਸੂਚੀ 'ਚ ਆਉਣ ਦੀ ਸੰਭਾਵਨਾ ਹੈ।
 

ਟਾਈਮਜ਼ ਆਫ਼ ਇੰਡੀਆ ਦੇ ਅਨੁਸਾਰ ਐਨਪੀਆਰ ਨਾਮਜ਼ਦਗੀ ਲਈ ਢੁੱਕਵੇਂ ਸਮੇਂ ਦੀ ਮੰਗ ਕਰਨ ਵਾਲੀ ਚਿੱਠੀ ਭਾਰਤ ਦੇ ਰਜਿਸਟਰਾਰ ਜਨਰਲ ਆਫ਼ ਇੰਡੀਆ (ਓਆਰਜੀਆਈ) ਵੱਲੋਂ 1 ਅਪ੍ਰੈਲ ਨੂੰ ਭੇਜੀ ਜਾ ਰਹੀ ਹੈ। ਉਨ੍ਹਾਂ ਦੀ ਮੌਜੂਦਗੀ ਦੇ ਅਧਾਰ 'ਤੇ ਓਆਰਜੀਆਈ ਦੇਸ਼ ਵਿੱਚ ਐਨਪੀਆਰ ਰਜਿਸਟ੍ਰੇਸ਼ਨ ਦੇ ਪਹਿਲੇ ਦਿਨ ਸਰਕਾਰ ਦੇ ਚੋਟੀ ਦੇ ਤਿੰਨ ਅਹੁਦੇਦਾਰਾਂ ਨੂੰ ਸ਼ਾਮਿਲ ਕਰਨ ਦੀ ਉਮੀਦ ਕਰ ਰਹੀ ਹੈ।
 

ਰਾਸ਼ਟਰਪਤੀ ਦੀ ਰਜਿਸਟ੍ਰੇਸ਼ਨ ਗ੍ਰਹਿ ਮੰਤਰੀ, ਆਰਜੀਆਈ ਅਤੇ ਮਰਦਮਸ਼ੁਮਾਰੀ ਕਮਿਸ਼ਨਰ ਅਤੇ ਜਨਗਣਨਾ ਸੰਚਾਲਨ ਵਿਭਾਗ ਦੇ ਡਾਇਰੈਕਟਰ, ਦਿੱਲੀ ਦੀ ਮੌਜੂਦਗੀ 'ਚ ਹੋਣ ਦੀ ਸੰਭਾਵਨਾ ਹੈ। ਇਹੀ ਟੀਮ ਪ੍ਰਧਾਨ ਮੰਤਰੀ ਅਤੇ ਉਪ ਰਾਸ਼ਟਰਪਤੀ ਦੀ ਵੀ ਰਜਿਸਟ੍ਰੇਸ਼ਨ ਕਰ ਸਕਦੀ ਹੈ। ਇਸ ਦੌਰਾਨ ਮਰਦਮਸ਼ੁਮਾਰੀ ਅਤੇ ਐਨਪੀਆਰ ਦੀ ਮਹੱਤਤਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀ ਰੇਖਾਂਕਿਤ ਕੀਤਾ ਜਾ ਸਕਦਾ ਹੈ।
 

ਰਾਸ਼ਟਰੀ ਜਨਸੰਖਿਆ ਰਜਿਸਟਰ ਇੱਕ ਸਰਕਾਰੀ ਦਸਤਾਵੇਜ਼ ਹੈ ਜਿਸ 'ਚ ਦਰਜ ਕੀਤੇ ਵਸਨੀਕਾਂ ਦੀ ਸੂਚੀ ਦਰਸਾਉਂਦੀ ਹੈ ਕਿ ਉਹ ਵਿਅਕਤੀ ਘੱਟੋ-ਘੱਟ ਪਿਛਲੇ ਛੇ ਮਹੀਨਿਆਂ ਤੋਂ ਜਾਂ ਘੱਟੋ-ਘੱਟ ਅਗਲੇ ਛੇ ਮਹੀਨਿਆਂ ਤੋਂ ਕਿਸੇ ਖ਼ਾਸ ਖੇਤਰ 'ਚ ਰਹਿ ਰਿਹਾ ਹੈ। ਇਸ 'ਚ ਭਾਰਤ ਦੇ ਨਾਗਰਿਕਾਂ ਦੀ ਪਿੰਡ ਤੋਂ ਤਹਿਸੀਲ, ਤਹਿਸੀਲ ਤੋਂ ਜ਼ਿਲ੍ਹਾ ਅਤੇ ਜ਼ਿਲ੍ਹਾ ਤੋਂ ਸੂਬਾ ਅਤੇ ਸੂਬੇ ਤੋਂ ਦੇਸ਼ ਪੱਧਰ ਦੀ ਸੂਚੀ ਹੁੰਦੀ ਹੈ।
 

ਰਾਸ਼ਟਰੀ ਜਨਸੰਖਿਆ ਰਜਿਸਟਰ ਵਿੱਚ ਨਾਂਅ ਦਰਜ ਕਰਾਉਣ ਲਈ ਮਰਦਮਸ਼ੁਮਾਰੀ ਅਧਿਕਾਰੀਆਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਇਸ 'ਚ ਕਿਸੇ ਦਸਤਾਵੇਜ਼ ਦੀ ਜ਼ਰੂਰਤ ਨਹੀਂ ਹੈ। ਲੋਕ ਜੋ ਜਵਾਬ ਦੇਣਗੇ ਅਧਿਕਾਰੀ ਉਹੀ ਗੱਲਾਂ ਰਜਿਸਟਰ ਕਰਨਗੇ ਅਤੇ ਉਸ ਦੇ ਅਧਾਰ 'ਤੇ ਉਹ ਰਜਿਸਟਰ 'ਚ ਜਾਣਕਾਰੀ ਦਰਜ ਕਰਨਗੇ। ਮਰਦਮਸ਼ੁਮਾਰੀ ਅਧਿਕਾਰੀ ਤੁਹਾਡੇ ਨਾਮ, ਮਾਪਿਆਂ ਦਾ ਨਾਮ, ਪਤਨੀ, ਤੁਹਾਡੇ ਪਰਿਵਾਰ ਦੇ ਮੈਂਬਰਾਂ ਦੇ ਬੱਚਿਆਂ ਦਾ ਨਾਮ, ਜਨਮਦਿਨ, ਨਾਗਰਿਕਤਾ, ਮੌਜੂਦਾ ਰਿਹਾਇਸ਼ ਪਤਾ, ਸਥਾਈ ਪਤਾ, ਰੁਜ਼ਗਾਰ ਅਤੇ ਵਿਦਿਅਕ ਯੋਗਤਾਵਾਂ ਆਦਿ ਬਾਰੇ ਪੁੱਛਣਗੇ। ਕਿਸੇ ਜਵਾਬ ਲਈ ਸਬੂਤ ਵਜੋਂ ਕਿਸੇ ਵੀ ਦਸਤਾਵੇਜ਼ ਦੀ ਮੰਗ ਨਹੀਂ ਕੀਤੀ ਜਾਵੇਗੀ।
 

ਮਰਦਮਸ਼ੁਮਾਰੀ 'ਚ ਬਾਇਓਮੈਟ੍ਰਿਕ ਡਾਟਾ ਆਧਾਰ ਰਾਹੀਂ ਦਿੱਤਾ ਜਾ ਸਕਦਾ ਹੈ ਅਤੇ ਜੇ ਕੋਈ ਆਧਾਰ ਨੰਬਰ ਨਹੀਂ ਹੈ ਤਾਂ ਇਹ ਆਧਾਰ ਕਾਰਡ ਲੈਣ ਦੀ ਪ੍ਰਕਿਰਿਆ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਸਾਰੇ ਕੰਮ 1 ਅਪ੍ਰੈਲ 2020 ਤੋਂ ਸ਼ੁਰੂ ਹੋਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NPR process to begin from April 1 first to register President Ramnath Kovind s name