ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਗ੍ਰਹਿ ਮੰਤਰਾਲਾ ਅੱਜ ਕਰੇਗਾ NPR ਦੀ ਰੂਪ–ਰੇਖਾ ’ਤੇ ਵਿਚਾਰ

ਕੇਂਦਰੀ ਗ੍ਰਹਿ ਮੰਤਰਾਲਾ ਅੱਜ ਕਰੇਗਾ NPR ਦੀ ਰੂਪ–ਰੇਖਾ ’ਤੇ ਵਿਚਾਰ

ਕੇਂਦਰੀ ਗ੍ਰਹਿ ਮੰਤਰਾਲੇ ਨੇ 2020 ਦੀ ਮਰਦਮਸ਼ੁਮਾਰੀ ਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਦੀ ਰੂਪ–ਰੇਖਾ ਉੱਤੇ ਵਿਚਾਰ ਕਰਨ ਲਈ ਅੱਜ ਸ਼ੁੱਕਰਵਾਰ ਨੂੰ ਇੱਕ ਮੀਟਿੰਗ ਸੱਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਯਾਨੰਦ ਰਾਏ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ’ਚ ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਤੇ ਸਾਰੇ ਰਾਜਾਂ ਦੇ ਆਬਾਦੀ ਡਾਇਰੈਕਟਰ ਤੇ ਮੁੱਖ ਸਕੱਤਰ ਮੌਜੂਦ ਰਹਿਣਗੇ।

 

 

ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇੱਕ ਅਪ੍ਰੈਲ ਤੋਂ 30 ਸਤੰਬਰ ਤੱਕ ਘਰਾਂ ਦੀ ਗਿਣਤੀ ਦੇ ਗੇੜ ਤੇ NPR ਦੀ ਰੂਪ–ਰੇਖਾ ਉੱਤੇ ਚਰਚਾ ਕੀਤੀ ਜਾਵੇਗੀ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸੂਬਾ ਮੀਟਿੰਗ ’ਚ ਭਾਗ ਨਹੀਂ ਲਵੇਗਾ।

 

 

ਪੱਛਮੀ ਬੰਗਾਲ ਸਮੇਤ ਕੁਝ ਰਾਜ ਸਰਕਾਰਾਂ ਨੇ ਐਲਾਨ ਕੀਤਾ ਕਿ ਉਹ ਹਾਲੇ NPR ਦੀ ਕਵਾਇਦ ’ਚ ਭਾਗ ਨਹੀਂ ਲੈਣਗੇ ਕਿਉਂਕਿ ਇਹ ਦੇਸ਼–ਪੱਧਰੀ ਰਾਸ਼ਟਰੀ ਨਾਗਰਿਕ ਰਜਿਸਟਰ (NRC) ਦਾ ਪਹਿਲਾ ਗੇੜ ਹੈ। ਅਧਿਕਾਰੀਆਂ ਨੇ ਦੱਸਿਆ ਕਿ NPR ਦਾ ਮੰਤਵ ਦੇਸ਼ ’ਚ ਹਰ ਆਮ ਨਾਗਰਿਕ ਦਾ ਇੱਕ ਵਿਆਪਕ ਸ਼ਨਾਖ਼ਤੀ ਡਾਟਾਬੇਸ ਤਿਆਰ ਕਰਨਾ ਹੈ। ਡਾਟਾਬੇਸ ’ਚ ਆਬਾਦੀ ਦੇ ਨਾਲ–ਨਾਲ ਬਾਇਓ–ਮੀਟ੍ਰਿਕ ਵੇਰਵੇ ਵੀ ਹੋਣਗੇ।

 

 

ਵਿਵਾਦਗ੍ਰਸਤ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਪੈਦਾ ਹੋਏ ਰੇੜਕੇ ਦੌਰਾਨ NPR ਤੇ ਘਰਾਂ ਦੀ ਗਿਣਤੀ ਲਈ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ। ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਿਆਦਾਤਰ ਸੂਬਿਆਂ ਨੇ NPR ਨਾਲ ਸਬੰਧਤ ਵਿਵਸਥਾਵਾਂ ਨੂੰ ਅਧਿਸੂਚਿਤ ਕੀਤਾ ਹੈ, ਜੋ ਦੇਸ਼ ਦੇ ਆਮ ਨਿਵਾਸੀਆਂ ਦਾ ਇੱਕ ਰਜਿਸਟਰ ਹੈ।

 

 

ਇਹ ਨਾਗਰਿਕਤਾ ਕਾਨੂੰਨ, 1955 ਤੇ ਨਾਗਰਿਕਤਾ (ਨਾਗਰਿਕਾਂ ਦੀ ਰਜਿਸਟ੍ਰੇਸ਼ਨ ਤੇ ਰਾਸ਼ਟਰੀ ਸ਼ਨਾਖ਼ਤੀ ਕਾਰਡ ਜਾਰੀ ਕਰਨਾ) ਨਿਯਮ, 2003 ਦੀਆਂ ਵਿਵਸਥਾਵਾਂ ਅਧੀਨ ਸਥਾਨਕ, ਉੱਪ–ਜ਼ਿਲਾ, ਰਾਜ ਤੇ ਰਾਸ਼ਟਰੀ ਪੱਧਰ ਉੱਤੇ ਤਿਆਰ ਕੀਤਾ ਜਾ ਰਿਹਾ ਹੈ।

 

 

ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ 1,000 ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੈ। NPR ਲਈ ਅੰਕੜੇ ਪਿਛਲੀ ਵਾਰ 2010 ’ਚ 2011 ਦੀ ਮਰਦਮਸ਼ੁਮਾਰੀ ਅਧੀਨ ਘਰਾਂ ਦੀ ਗਿਣਤੀ ਦੇ ਗੇੜ ਦੇ ਨਾਲ ਹੀ ਇਕੱਠੇ ਕੀਤੇ ਗਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NPR to be discussed by Union Home Ministry today