ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੁਸ਼ਖਬਰੀ : ਐਨਪੀਐਸ `ਚ ਸਰਕਾਰ ਨੇ ਵਧਾਈ ਹਿੱਸੇਦਾਰੀ, ਟੈਕਸ `ਚ ਮਿਲੇਗਾ ਲਾਭ

ਐਨਪੀਐਸ `ਚ ਸਰਕਾਰ ਨੇ ਵਧਾਈ ਹਿੱਸੇਦਾਰੀ, ਟੈਕਸ `ਚ ਮਿਲੇਗਾ ਲਾਭ

ਮੋਦੀ ਸਰਕਾਰ ਨੇ ਸੋਮਵਾਰ ਨੂੰ ਨੈਸ਼ਨਲ ਪੈਨਸ਼ਨ ਸਕੀਮ (ਐਨਪੀਐਸ) `ਚ ਕਈ ਨਵੇਂ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਐਨਪੀਐਸ `ਚ ਆਪਣਾ ਯੋਗਦਾਨ 10 ਫੀਸਦੀ ਤੋਂ ਵਧਾਕੇ 14 ਫੀਸਦੀ ਕਰ ਦਿੱਤਾ ਹੈ। ਹਾਲਾਂਕਿ ਕਰਮਚਾਰੀਆਂ ਦਾ ਘੱਟੋ ਘੱਟ ਯੋਗਦਾਨ 10 ਫੀਸਦੀ ਬਣਿਆ ਰਹੇਗਾ। ਇਹ ਯੋਜਨਾ ਜਨਵਰੀ, 2004 `ਚ ਸਰਕਾਰੀ ਕਰਮਚਾਰੀਆਂ ਲਈ ਸ਼ੁਰੂ ਹੋਈ ਸੀ, ਪ੍ਰੰਤੂ 2009 `ਚ ਇਸ ਨੂੰ ਸਾਰੇ ਵਰਗਾਂ ਲਈ ਖੋਲ੍ਹ ਦਿੱਤਾ ਗਿਆ ਸੀ।


ਇਸ ਤੋਂ ਇਲਾਵਾ ਹੁਣ ਸੇਵਾ ਮੁਕਤੀ ਦੇ ਬਾਅਦ ਕੱਢਾਈ ਗਈ 60 ਫੀਸਦੀ ਰਕਮ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਰਮਚਾਰੀਆਂ ਦੇ 10 ਫੀਸਦੀ ਤੱਕ ਯੋਗਦਾਨ ਲਈ ਆਮਦਨ ਕਾਨੂੰਨ ਦੀ ਧਾਰਾ 80 ਸੀ ਦੇ ਤਹਿਤ ਟੈਕਸ ਪ੍ਰੋਤਸਾਹਨ ਕਰਨ ਦਾ ਐਲਾਨ ਕੀਤਾ।
ਇਸ ਦਾ ਲਾਭ ਕਰੀਬ 36 ਲੱਖ ਕੇਂਦਰੀ ਕਰਮਚਾਰੀਆਂ ਨੂੰ ਮਿਲੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NPS bonanza for govt employees: More tax benefits higher centre contribution