ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRC ਦੀ ਨਵੀਂ ਸੂਚੀ ਜਾਰੀ, 1 ਲੱਖ ਤੋਂ ਜ਼ਿਆਦਾ ਲੋਕ ਬਾਹਰ

ਐਨਆਰਸੀ ਮਸੌਦੇ ਦੀ ਨਵੀਂ ਬਰਖਾਸਤਗੀ ਸੂਚੀ ਜਾਰੀ ਕੀਤੀ ਗਈ ਹੈ। ਇਸ ਸੂਚੀ ਮੁਤਾਬਕ ਇਕ ਲੱਖ ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਅਸਮ ਸਰਕਾਰ ਨੇ ਨੈਸ਼ਨਲ ਰਜਿੱਸਟਰ ਆਫ਼ ਸਿਟੀਜਨਸ ਮਤਲਬ ਐਨਆਰਸੀ ਦੇ ਡ੍ਰਾਫ਼ਟ ਚ ਛੋਟ ਪਾਉਣ ਵਾਲੇ 1 ਲੱਖ ਤੋਂ ਜ਼ਿਆਦਾ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ।

 

ਇਸ ਸੂਚੀ ਚ 30 ਜੁਲਾਈ 2018 ਨੂੰ ਛਪੇ ਡ੍ਰਾਫ਼ਟ ਚ ਸ਼ਾਮਲ ਉਹ ਨਾਂ ਹਨ ਜਿਹੜੇ ਬਾਅਦ ਚ ਇਸ ਚ ਸ਼ਾਮਲ ਕੀਤੇ ਜਾਣ ਲਈ ਦਾਅਵੇ ਅਤੇ ਇਤਰਾਜ ਦੇ ਨਿਪਟਾਰੇ ਲਈ ਕਰਵਾਈ ਸੁਣਵਾਈਆਂ ਦੌਰਾਨ ਨਾਕਾਬਲ ਪਾਏ ਗਏ ਸਨ। ਹੁਣ ਇਹ ਲੋਕ ਆਪਣੀ ਨਾਗਰਿਕਤਾ ਸਾਬਿਤ ਕਰਨ ਲਈ ਦਾਅਵੇ ਦਾਖ਼ਲ ਕਰ ਸਕਦੇ ਹਨ। ਅਸਮ ਦੀ ਸਰਬਾਨੰਦ ਸੋਨੋਵਾਲ ਸਰਕਾਰ ਨੇ 1,02,462 ਲੋਕਾਂ ਦੀ ਵਾਧੂ ਸੂਚੀ ਜਾਰੀ ਕੀਤੀ ਹੈ।

 

ਜਿਹੜੇ ਲੋਕਾਂ ਨੂੰ ਇਸ ਸੂਚੀ ਤੋਂ ਬਾਹਰ ਰੱਖਿਆ ਗਿਆ ਹੈ, ਉਨ੍ਹਾਂ ਨੂੰ ਵਿਅਕਤੀ ਤੌਰ ਤੇ ਉਨ੍ਹਾਂ ਦੇ ਘਰ ਦੇ ਪਤੇ ’ਤੇ ਦਿੱਤੇ ਜਾਣ ਵਾਲੇ ਪੱਤਰ (ਐਲਓਆਈ) ਦੁਆਰਾ ਸੂਚਿਤ ਕੀਤਾ ਜਾਵੇਗਾ ਅਤੇ ਅਜਿਹੇ ਵਿਅਕਤੀਆਂ ਨੂੰ 11 ਜੁਲਾਈ ਨੂੰ ਨਾਮਜ਼ਦ ਐਨਆਰਸੀ ਸੇਵਾ ਕੇਂਦਰਾਂ (ਐਨਐਸਕੇ) ’ਤੇ ਆਪਣੇ ਦਾਅਵੇ ਦਰਜ ਕਰਨ ਦਾ ਮੌਕਾ ਮਿਲੇਗਾ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRC Assam 1 02 Lakh people excluded from additional draft