ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRC: ਆਸਾਮ ਦੀ ਪਹਿਲੀ ਟ੍ਰਾਂਸਜੈਂਡਰ ਜੱਜ ਸਵਾਤੀ ਬਰੂਆ ਪੁੱਜੀ ਸੁਪਰੀਮ ਕੋਰਟ

NRC: ਆਸਾਮ ਦੀ ਪਹਿਲੀ ਟ੍ਰਾਂਸਜੈਂਡਰ ਜੱਜ ਸਵਾਤੀ ਬਰੂਆ ਪੁੱਜੀ ਸੁਪਰੀਮ ਕੋਰਟ

ਆਸਾਮ ਦੇ ਪਹਿਲੇ ਟ੍ਰਾਂਸਜੈਂਡਰ ਜੱਜ ਸਵਾਤੀ ਬਿਧਾਨ ਬਰੂਆ ਨੇ ‘ਨੈਸ਼ਨਲ ਰਜਿਸਟਰ ਆੱਫ਼ ਸਿਟੀਜ਼ਨਸ’ (NRC) ਦੀ ਸੂਚੀ ਵਿੱਚ ਟ੍ਰਾਂਸਜੈਂਡਰ ਲੋਕਾਂ (ਜਿਹੜੇ ਆਪਰੇਸ਼ਨ ਕਰਵਾ ਕੇ ਮੁੰਡੇ ਤੋਂ ਕੁੜੀ ਜਾਂ ਕੁੜੀ ਤੋਂ ਮੁੰਡਾ ਬਣ ਜਾਂਦੇ ਹਨ) ਨੂੰ ਬਾਹਰ ਰੱਖਣ ਵਿਰੁੱਧ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ। ਦੇਸ਼ ਦੀ ਸਰਬਉੱਚ ਅਦਾਲਤ ਨੇ ਜਸਟਿਸ ਬਰੂਆ ਦੀ ਪਟੀਸ਼ਨ ’ਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

 

 

ਚੀਫ਼ ਜਸਟਿਸ ਐੱਸਏ ਬੋਬੜੇ ਦੇ ਡਿਵੀਜ਼ਨ ਬੈਂਚ ਸਾਹਵੇਂ ਦਾਖ਼ਲ ਪਟੀਸ਼ਨ ’ਚ ਸਵਾਤੀ ਬਿਧਾਨ ਬਰੂਆ ਨੇ ਦਾਅਵਾ ਕੀਤਾ ਹੈ ਕਿ ਆਸਾਮ ਦੇ NRC ਦੀ ਸੂਚੀ ਵਿੱਚ ਲਗਭਗ 2,000 ਟ੍ਰਾਂਸਜੈਂਡਰਜ਼ ਨੂੰ ਬਾਹਰ ਰੱਖਿਆ ਗਿਆ ਹੈ। ਇਸ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਦਾਇਰ ਕਰਨ ਲਈ ਕਿਹਾ ਹੈ।

 

 

ਇੱਥੇ ਵਰਨਣਯੋਗ ਹੈ ਕਿ ਸਾਲ 2012 ਤੱਕ ਸਵਾਤੀ ਬਿਧਾਨ ਬਰੂਆ ਇੱਕ ਮਰਦ ਸਂਨ ਪਰ ਬਾਅਦ ’ਚ ਉਨ੍ਹਾਂ ਆਪਰੇਸ਼ਨ ਕਰਵਾਇਆ ਤੇ ਉਹ ਲੜਕੇ ਤੋਂ ਲੜਕੀ ਬਣ ਗਏ ਤੇ ਆਪਣਾ ਨਾਂਅ ਸਵਾਤੀ ਰੱਖ ਲਿਆ।

 

 

ਸਵਾਤੀ ਨੇ ਬੀ.ਕਾੱਮ ਤੋਂ ਬਾਅਦ ਵਕਾਲਤ ਦੀ ਡਿਗਰੀ ਹਾਸਲ ਕੀਤੀ ਤੇ ਉਹ ਆਸਾਮ ਵਿੱਚ ਹੁਣ ਰੁਪਏ–ਪੈਸਿਆਂ ਦੇ ਲੈਣ–ਦੇਣ ਨਾਲ ਜੁੜੇ ਮਾਮਲਿਆਂ ਦੇ ਜੱਜ ਹਨ।

 

 

ਸਵਾਤੀ ਤੋਂ ਪਹਿਲਾਂ ਪੱਛਮੀ ਬੰਗਾਲ ਤੇ ਮਹਾਰਾਸ਼ਟਰ ਵਿੱਚ ਟ੍ਰਾਂਸਜੈਂਡਰ ਵਿਅਕਤੀ ਜੱਜ ਬਣ ਚੁੱਕੇ ਹਨ। ਸਾਲ 2017 ’ਚ ਪੱਛਮੀ ਬੰਗਾਲ ’ਚ ਜਾਇਤਾ ਮੰਡਲ ਨੂੰ ਸਭ ਤੋਂ ਪਹਿਲਾਂ ਟ੍ਰਾਂਸਜੈਂਡਰ ਜੱਜ ਨਿਯੁਕਤ ਕੀਤਾ ਗਿਆ ਸੀ। ਉਸ ਤੋਂ ਅਗਲੇ ਵਰ੍ਹੇ 2018 ’ਚ ਮਹਾਰਾਸ਼ਟਰ ਦੇ ਨਾਗਪੁਰ ’ਚ ਵੀ ਇੱਕ ਟ੍ਰਾਂਸਜੈਂਡਰ ਜੱਜ ਬਣੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRC Assam s first Transgender Justice Swati Baruah approaches Supreme Court