ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ’ਚ NRC ਪ੍ਰਕਿਰਿਆ ਸ਼ੁਰੂ, ਬਾਕਾਇਦਾ ਚਿੱਠੀ ਜਾਰੀ

ਬਿਹਾਰ ’ਚ NRC ਪ੍ਰਕਿਰਿਆ ਸ਼ੁਰੂ, ਬਾਕਾਇਦਾ ਚਿੱਠੀ ਜਾਰੀ

ਇੱਕ ਪਾਸੇ ਜਿੱਥੇ ਸਮੁੱਚੇ ਦੇਸ਼ ਵਿੱਚ ਰਾਸ਼ਟਰੀ ਨਾਗਰਿਕ ਰਜਿਸਟਰ (NRC) ਕਾਰਨ ਹੰਗਾਮਾ ਮਚਿਆ ਹੋਇਆ ਹੈ; ਉੱਥੇ ਬਿਹਾਰ ’ਚ ਇਸ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਦਰਅਸਲ, ਬਿਹਾਰ ’ਚ ਇੱਕ ਸਰਕਾਰੀ ਚਿੱਠੀ ਕਾਰਨ ਸਿਆਸੀ ਸਰਗਰਮੀਆਂ ਭਖ ਗਈਆਂ ਹਨ। ਪਟਨਾ ਜ਼ਿਲ੍ਹੇ ਦੇ ਮੋਕਾਮਾ ਬਲਾਕ ਦੇ ਵਿਕਾਸ ਅਧਿਕਾਰੀ (BDO) ਨੇ NRC ਬਾਰੇ ਇੱਕ ਚਿੱਠੀ ਜਾਰੀ ਕਰ ਦਿੱਤੀ ਹੈ।

 

 

ਬੀਡੀਓ ਸਤੀਸ਼ ਕੁਮਾਰ ਨੇ ਆਪਣੇ ਇਲਾਕੇ ਦੇ ਤਿੰਨ ਸਕੂਲਾਂ ਦੇ ਮੁੱਖ ਅਧਿਆਪਕਾਂ ਨੂੰ ਚਿੱਠੀ ਲਿਖੀ ਹੈ। ਦਰਅਸਲ ਇਹ ਇੱਕ ਯਾਦ–ਪੱਤਰ ਹੀ ਹੈ; ਜਿਸ ਵਿੱਚ NRC ਦੇ ਕੰਮ ਲਈ ਹਰੇਕ ਸਕੂਲ ਤੋਂ ਦੋ–ਦੋ ਅਧਿਆਪਕਾਂ ਦੇ ਨਾਂਅ ਮੰਗੇ ਗਏ ਹਨ।

 

 

ਬੀਡੀਓ ਦੀ ਚਿੱਠੀ ਵਿੱਚ ਗਾਂਧੀ ਹਾਈ ਸਕੂਲ – ਰਾਮਪੁਰ (ਡੁਮਰਾ), ਹਾਈ ਸਕੂਲ – ਮਰਾਂਚੀ ਤੇ ਭਗਵਤੀ ਹਾਈ ਸਕੂਲ – ਮੋਰ ਦੇ ਮੁੱਖ ਅਧਿਆਪਕਾਂ ਨੂੰ ਭੇਜੀਆਂ ਚਿੱਠੀਆਂ ਵਿੱਚ ਦੋ–ਦੋ ਅਧਿਆਪਕਾਂ ਦੇ ਨਾਂਅ ਮੰਗੇ ਗਏ ਹਨ। ਇਸ ਤੋਂ ਪਹਿਲਾਂ 18 ਜਨਵਰੀ ਨੂੰ ਚਿੱਠੀ ਭੇਜੀ ਗਈ ਸੀ।

 

 

ਪਰ ਜਦੋਂ NRC ਲਈ ਅਧਿਆਪਕਾਂ ਦੇ ਨਾਂਅ ਨਹੀਂ ਭੇਜੇ ਗਏ, ਤਾਂ ਦੋਬਾਰਾ ਚਿੱਠੀ ਭੇਜੀ ਗਈ ਹੈ।

 

 

ਇਹ ਚਿੱਠੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਚਿੱਠੀ ਵਿੱਚ ਤਿੰਨੇ ਮੁੱਖ ਅਧਿਆਪਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਉਹ 24 ਘੰਟਿਆਂ ਅੰਦਰ ਦੋ–ਦੋ ਅਧਿਆਪਕਾਂ ਦੇ ਨਾਂਅ ਭੇਜਣ; ਨਹੀਂ ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

 

ਇਹ ਚਿੱਠੀ 28 ਜਨਵਰੀ ਨੂੰ ਮਿਲੀ ਸੀ। ਮੋਕਾਮਾ ਦੇ ਬੀਡੀਓ ਨੂੰ ਇਸ ਚਿੱਠੀ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਇਸ ਲਈ ਚਿੱਠੀ ਲਿਖਣ ਵਾਲੇ ਕਰਮਚਾਰੀ ਤੋਂ ਸਪੱਸ਼ਟੀਕਰਣ ਮੰਗਿਆ ਗਿਆ ਹੈ।

 

 

ਉਨ੍ਹਾਂ ਇਸ ਚਿੱਠੀ ਨੂੰ ਮਨੁੱਖੀ ਭੁੱਲ ਮੰਨਦਿਆਂ ਕਿਹਾ ਕਿ ਇਸ ਚਿੱਠੀ ਵਿੱਚ ਗ਼ਲਤੀ ਸਾਹਮਣੇ ਆਉਣ ਦੇ ਤੁਰੰਤ ਬਾਅਦ ਨਵੀਂ ਚਿੱਠੀ ਜਾਰੀ ਕੀਤੀ ਗਈ ਹੈ। ਪੁਰਾਣੀ ਚਿੱਠੀ ਦੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਵਿਰੋਧੀ ਧਿਰ ਹੁਣ ਨਿਤਿਸ਼ ਸਰਕਾਰ ਉੱਤੇ ਸਿਆਸੀ ਹਮਲੇ ਕਰ ਰਹੀ ਹੈ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRC Process begins in Bihar Formal letter issued