ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ NRC ਲਾਗੂ ਨਹੀਂ ਹੋਣ ਦੇਵਾਂਗਾ: ਊਧਵ ਠਾਕਰੇ

ਮਹਾਰਾਸ਼ਟਰ ’ਚ NRC ਲਾਗੂ ਨਹੀਂ ਹੋਣ ਦੇਵਾਂਗਾ: ਊਧਵ ਠਾਕਰੇ

ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਹੈ ਕਿ ਉਹ ਮਹਾਰਾਸ਼ਟਰ ’ਚ ‘ਰਾਸ਼ਟਰੀ ਨਾਗਰਿਕ ਰਜਿਸਟਰ’ (NRC) ਲਾਗੂ ਨਹੀਂ ਕਰਾਂਗੇ। ਸ਼ਿਵ ਸੈਨਾ ਦੇ ਰੋਜ਼ਾਨਾ ਅਖ਼ਬਾਰ ‘ਸਾਮਨਾ’ ਨੂੰ ਦਿੱਤੇ ਇੱਕ ਇੰਟਰਵਿਊ ’ਚ ਸ੍ਰੀ ਊਧਵ ਠਾਕਰੇ ਨੇ ਕਿਹਾ ਕਿ CAA ਭਾਵੇਂ ਨਾਗਰਿਕਤਾ ਖੋਹਣ ਬਾਰੇ ਨਹੀਂ ਹੈ, ਸਗੋਂ ਇਹ ਤਾਂ ਨਾਗਰਿਕਤਾ ਦੇਣ ਬਾਰੇ ਹੈ। ਪਰ ਜੇ ਐੱਨਆਰਸੀ ਨੂੰ ਲਾਗੂ ਕੀਤਾ ਗਿਆ, ਤਾਂ ਹਿੰਦੂਆਂ ਤੇ ਮੁਸਲਮਾਨਾਂ ਦੋਵਾਂ ਲਈ ਨਾਗਰਿਕਤਾ ਸਿੱਧ ਕਰਨਾ ਔਖਾ ਹੋਵੇਗਾ, ਮੈਂ ਅਜਿਹਾ ਨਹੀਂ ਹੋਣ ਦੇਵਾਂਗਾ।

 

 

ਇਸ ਤੋਂ ਪਹਿਲਾਂ ਪੰਜਾਬ, ਪੱਛਮੀ ਬੰਗਾਲ, ਕੇਰਲ ਤੇ ਰਾਜਸਥਾਨ ਜਿਹੇ ਸੁਬਿਆਂ ਦੀਆਂ ਸਰਕਾਰਾਂ ਵੀ ਇਹੋ ਐਲਾਨ ਕਰ ਚੁੱਕੀਆਂ ਹਨ ਕਿ ਉਹ ਆਪਣੇ ਅਧਿਕਾਰ–ਖੇਤਰਾਂ ਵਿੱਚ CAA ਲਾਗੂ ਨਹੀਂ ਹੋਣ ਦੇਣਗੇ। CAA, NPR ਅਤੇ NRC ਸਭ ਆਪਸ ਵਿੱਚ ਕਿਸੇ ਨਾ ਕਿਸੇ ਤਰੀਕੇ ਜੁੜੇ ਹੋਏ ਮੁੱਦੇ ਹਨ।

 

 

ਉੱਧਰ ਕੇਂਦਰ ਸਰਕਾਰ ਦਾ ਵੀ ਇਹੋ ਦਾਅਵਾ ਹੈ ਕਿ ਨਾਗਰਿਕਤਾ ਸੋਧ ਕਾਨੂੰਨ (CAA) ਘੱਟ–ਗਿਣਤੀਆਂ (ਗ਼ੈਰ–ਮੁਸਲਿਮ) ਲਈ ਭਾਰਤੀ ਨਾਗਰਿਕਤਾ ਦੇਣ ਦਾ ਰਾਹ ਖੋਲ੍ਹਦਾ ਹੈ। ਇਸ ਕਾਨੂੰਨ ਰਾਹੀਂ ਭਾਰਤ ਦੇ ਕਿਸੇ ਵੀ ਧਰਮ ਦੇ ਵਿਅਕਤੀ ਦੀ ਨਾਗਕਿਰਤਾ ਖੋਹੀ ਨਹੀਂ ਜਾਵੇਗੀ।

 

 

ਇਹ ਕਾਨੂੰਨ ਸਿਰਫ਼ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਰਹਿਣ ਵਾਲੇ ਸ਼ੋਸ਼ਿਤ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦਾ ਰਾਹ ਪੱਧਰਾ ਕਰਦਾ ਹੈ। ਭਾਰਤ ਦੇ ਮੁਸਲਮਾਨਾਂ ਜਾਂ ਕਿਸੇ ਵੀ ਹੋਰ ਧਰਮ ਤੇ ਭਾਈਚਾਰੇ ਦੇ ਲੋਕਾਂ ਦੀ ਨਾਗਰਿਕਤਾ ਨੂੰ ਇਸ ਕਾਨੂੰਨ ਤੋਂ ਕੋਈ ਖ਼ਤਰਾ ਨਹੀਂ ਹੈ।

 

 

CAA ਨੂੰ ਬਾਕਾਇਦਾ ਸੰਸਦ ’ਚ ਪਾਸ ਕੀਤਾ ਗਿਆ ਹੈ। ਰਾਸ਼ਟਰਪਤੀ ਦੀ ਮੋਹਰ ਲੱਗਣ ਤੋਂ ਬਾਅਦ ਇਹ ਬਿਲ ਨਾਗਰਿਕ ਸੋਧ ਕਾਨੂੰਨ ਬਣ ਗਿਆ ਹੈ।

 

 

CAA ’ਚ ਛੇ ਗ਼ੈਰ–ਮੁਸਲਿਮ ਭਾਈਚਾਰਿਆਂ – ਹਿੰਦੂ, ਸਿੱਖ, ਈਸਾਈ, ਜੈਨ, ਬੋਧੀ ਤੇ ਪਾਰਸੀ ਨਾਲ ਸਬੰਧਤ ਘੱਟ–ਗਿਣਤੀਆਂ ਸ਼ਾਮਲ ਹਨ। ਉਨ੍ਹਾਂ ਨੂੰ ਭਾਰਤੀ ਨਾਗਕਿਰਤਾ ਤਦ ਮਿਲੇਗੀ, ਜੇ ਉਹ 31 ਦਸੰਬਰ, 2014 ਨੂੰ ਜਾਂ ਉਸ ਤੋਂ ਪਹਿਲਾਂ ਭਾਰਤ ’ਚ ਦਾਖ਼ਲ ਹੋਏ ਹੋਣ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRC would not be implemented in Maharashtra says Udhav Thakre