ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੇ ਹੋਟਲ ’ਚ NRI–ਅਮਰੀਕਨ ਕਾਰੋਬਾਰੀ ਦੀ ਭੇਤ–ਭਰੀ ਮੌਤ

ਦਿੱਲੀ ਦੇ ਹੋਟਲ ’ਚ NRI–ਅਮਰੀਕਨ ਕਾਰੋਬਾਰੀ ਦੀ ਭੇਤ–ਭਰੀ ਮੌਤ

ਨਵੀਂ ਦਿੱਲੀ ਦੇ ਚਾਣੱਕਿਆਪੁਰੀ ਇਲਾਕੇ ’ਚ ਪੰਜ–ਤਾਰਾ ਹੋਟਲ ਤਾਜ–ਪੈਲੇਸ ’ਚ ਇੱਕ ਐੱਨਆਰਆਈ (NRI) ਵਪਾਰੀ ਦੀ ਲਾਸ਼ ਬਰਾਮਦ ਹੋਈ ਹੈ। ਉਸ ਦੀ ਸ਼ਨਾਖ਼ਤ 35 ਸਾਲਾ ਮੁੰਨੀ ਜੇਤਲੀ ਵਜੋਂ ਹੋਈ ਹੈ।

 

 

ਮੁੰਨੀ ਜੇਤਲੀ ਇਸ ਵੇਲੇ ਅਮਰੀਕਾ ’ਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਸਨ ਤੇ ਉਹ ਅਕਸਰ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਭਾਰਤ ਆਉਂਦੇ ਰਹਿੰਦੇ ਸਨ।

 

 

ਸਨਿੱਚਰਵਾਰ ਸਵੇਰੇ ਜਦੋਂ ਉਨ੍ਹਾਂ ਦੇ ਪਿਤਾ ਨੇ ਸਵੇਰੇ–ਸਵੇਰੇ ਅਮਰੀਕਾ ਤੋਂ ਫ਼ੋਨ ਕੀਤਾ ਪਰ ਅੱਗਿਓਂ ਫ਼ੋਨ ਕਿਸੇ ਨੇ ਵੀ ਅਟੈਂਡ ਨਹੀਂ ਕੀਤਾ। ਤਦ ਪਿਤਾ ਨੇ ਹੋਟਲ ਦੀ ਰਿਸੈਪਸ਼ਨ ਉੱਤੇ ਫ਼ੋਨ ਮਿਲਾਇਆ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਵੇਖਣ ਕਿ ਉਨ੍ਹਾਂ ਦਾ ਪੁੱਤਰ ਇਸ ਵੇਲੇ ਕੀ ਕਰ ਰਿਹਾ ਹੈ।

 

 

ਰਿਸੈਪਸ਼ਨ ਉੱਤੇ ਮੌਜੂਦ ਵਿਅਕਤੀ ਨੇ ਲੈਂਡਲਾਈਨ ਇੰਟਰਕਾੱਮ ਰਾਹੀਂ ਹੋਟਲ ਦੇ ਕਮਰੇ ਵਿੱਚ ਮੁੰਨੀ ਜੇਤਲੀ ਨਾਲ ਸੰਪਰਕ ਕਰਨ ਦਾ ਜਤਨ ਕੀਤਾ ਪਰ ਸਫ਼ਲਤਾ ਨਾ ਮਿਲੀ।

 

 

ਡੀਸੀਪੀ ਈਸ਼ ਸਿੰਘਲ ਨੇ ਆਈਏਐੱਨਐੱਸ ਨੂੰ ਦੱਸਿਆ ਕਿ ਤਦ ਹੋਟਲ ਮੈਨੇਜਰ ਸ੍ਰੀ ਜੇਤਲੀ ਦੇ 6ਵੀਂ ਮੰਜ਼ਿਲ ਉੱਤੇ ਮੌਜੂਦ ਕਮਰੇ ਵਿੱਚ ਗਿਆ। ਉਸ ਨੇ ਬੂਹਾ ਖੜਕਾਇਆ ਪਰ ਅੱਗਿਓਂ ਕੋਈ ਜਵਾਬ ਨਾ ਮਿਲਿਆ। ਉਸ ਨੇ ਡੁਪਲੀਕੇਟ ਚਾਬੀ ਨਾਲ ਦਰਵਾਜ਼ਾ ਖੋਲ੍ਹਿਆ। ਅੰਦਰ ਮੁੰਨੀ ਜੇਤਲੀ ਬਿਲਕੁਲ ਬੇਸੁਰਤ ਪਏ ਸਨ।

 

 

ਮੁੰਨੀ ਜੇਤਲੀ ਨੂੰ ਤੁਰੰਤ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸੀਸੀਟੀਵੀ ਕੈਮਰੇ ਦੀ ਫ਼ੁਟੇਜ ਖੰਗਾਲਣ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ’ਚ ਕਿਤੇ ਕੋਈ ਸ਼ੱਕ ਵਿਖਾਈ ਨਹੀਂ ਦਿੱਤਾ। ਅੱਜ ਸੋਮਵਾਰ ਨੂੰ ਪੋਸਟ–ਮਾਰਟਮ ਤੋਂ ਬਾਅਦ ਇਸ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।

 

 

ਤਦ ਤੱਕ ਇਸ ਨੂੰ ਭੇਤ–ਭਰੀ ਮੌਤ ਹੀ ਮੰਨਿਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI-American s mysterious death at Taj Hotel Delhi