ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟ੍ਰੇਲੀਆ ਦੇ ਸੰਜੇ ਦੀ ਹਿਮਾਚਲ `ਚ ਪੈਰਾ-ਗਲਾਇੀਡਿੰਗ ਹਾਦਸੇ `ਚ ਮੌਤ

ਆਸਟ੍ਰੇਲੀਆ ਦੇ ਸੰਜੇ ਦੀ ਹਿਮਾਚਲ `ਚ ਪੈਰਾ-ਗਲਾਇੀਡਿੰਗ ਹਾਦਸੇ `ਚ ਮੌਤ

ਆਸਟ੍ਰੇਲੀਆ ਤੋਂ ਆਏ ਐੱਨਆਰਆਈ ਸੰਜੇ ਕੁਮਾਰ ਰਾਮਦਾਸ ਦੇਵਰਕੌਂਡਾ ਦੀ ਕੱਲ੍ਹ ਬੁੱਧਵਾਰ ਸ਼ਾਮੀਂ ਹਿਮਾਚਲ ਪ੍ਰਦੇਸ਼ ਦੇ ਮੰਡੀ ਜਿ਼ਲ੍ਹੇ `ਚ ਜੋਗਿੰਦਰਨਗਰ ਇਲਾਕੇ `ਚ ਪੈਰਾਗਲਾਈਡਿੰਗ ਸਮੇਂ ਕਿਸੇ ਤਕਨੀਕੀ ਨੁਕਸ ਕਾਰਨ ਡਿੱਗ ਕੇ ਮੌਤ ਹੋ ਗਈ।


ਪੁਲਿਸ ਮੁਤਾਬਕ ਉਨ੍ਹਾਂ ਨੂੰ ਸ਼ਾਮੀਂ ਛੇ ਕੁ ਵਜੇ ਇਸ ਹਾਦਸੇ ਦੀ ਜਾਣਕਾਰੀ ਮਿਲੀ ਕਿ ਇੱਕ ਪੈਰਾਗਲਾਈਡਰ ਹੇਠਾਂ ਡਿੱਗ ਪਿਆ ਹੈ। ਫਿਰ ਛੇ ਘੰਟੇ ਲਗਾਤਾਰ ਭਾਲ਼ ਕੀਤੀ ਗਈ। ਪੈਰਾਗਲਾਈਡਰ ਦੁੱਗਲੀ ਦੀਆਂ ਪਹਾੜੀਆਂ `ਚੋਂ ਮਿਲਿਆ। ਉਸ ਦੀ ਮੌਤ ਕ੍ਰੈਸ਼ ਕਾਰਨ ਹੋਈ ਸੀ।


ਪੁਲਿਸ ਨੇ ਲਾਸ਼ ਨੂੰ ਪੋਸਟ-ਮਾਰਟਮ ਲਈ ਟਾਂਡਾ ਮੈਡੀਕਲ ਕਾਲਜ ਭੇਜਿਆ ਹੈ।


ਸੰਜੇ ਕੁਮਾਰ ਰਾਮਦਾਸ ਦੇਵਰਕੌਂਡਾ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਇਲਾਕੇ ਦਾ ਵਸਨੀਕ ਸੀ ਤੇ ਉਸ ਕੋਲ ਓਸੀਆਈ (ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ) ਕਾਰਡ ਵੀ ਮੌਜੂਦ ਸੀ।


ਪਿਛਲੇ ਇੱਕ ਹਫ਼ਤੇ ਦੌਰਾਨ ਹਿਮਾਚਲ ਪ੍ਰਦੇਸ਼ ਪੈਰਾਗਲਾਈਡਿੰਗ ਮੁਕਾਬਲੇ `ਚ ਇਹ ਦੂਜੀ ਮੌਤ ਹੈ। ਇੰਡੀਆ ਓਪਨ ਪੈਰਾਗਲਾਈਡਿੰਗ ਵਰਲਡ ਕੱਪ 2018 ਮੁਕਾਬਲਾ ਆਉਂਦੀ 27 ਅਕਤੂਬਰ ਤੋਂ ਸ਼ੁਰੁ ਹੋਣ ਜਾ ਰਿਹਾ ਹੈ, ਜੋ 3 ਨਵੰਬਰ ਤੱਕ ਚੱਲਣਾ ਹੈ।


ਸੰਜੇ ਕੁਮਾਰ ਰਾਮਦਾਸ ਦੇਵਰਕੌਂਡਾ ਉਸੇ ਮੁਕਾਬਲੇ ਦਾ ਅਭਿਆਸ ਕਰ ਰਿਹਾ ਸੀ। ਬੀਤੀ 23 ਅਕਤੂਬਰ ਨੂੰ ਸਿੰਗਾਪੁਰ ਦੇ ਇੱਕ ਹੋਰ ਪੈਰਾਗਲਾਈਡਰ ਕੌਕ ਚੈਂਗ (53) ਦੀ ਵੀ ਇੰਝ ਹੀ ਬੀੜ ਬਿਲਿੰਗ ਇਲਾਕੇ `ਚ ਡਿੱਗ ਕੇ ਮੌਤ ਹੋ ਗਈ ਸੀ। ਉਹ ਬੀਤੇ ਸੋਮਵਾਰ ਨੂੰ ਲਾਪਤਾ ਹੋ ਗਿਆ ਸੀ। ਉਸ ਦੀ ਲਾਸ਼ ਕਈ ਦਿਨਾਂ ਬਾਅਦ ਬੈਜਨਾਥ ਇਲਾਕੇ ਦੇ ਉਤਰਾਲ਼ਾ ਇਲਾਕੇ ਦੀਆਂ ਪਹਾੜੀਆਂ ਤੋਂ ਮਿਲੀ ਸੀ।


ਸਪੇਨ ਦਾ ਇੱਕ ਪਾਇਲਟ ਜੌਸ ਲੇਵਿਸ ਕੀ ਪਹਾੜੀਆਂ `ਤੇ ਕ੍ਰੈਸ਼ ਹੋ ਗਿਆ ਸੀ ਪਰ ਉਸ ਨੂੰ ਬਚਾ ਲਿਆ ਗਿਆ ਸੀ। ਰੂਸ ਤੇ ਲਾਤਵੀਆ ਦੋ ਹੋਰ ਪਾਇਲਟ ਵੀ ਜ਼ਖ਼ਮੀ ਹੋ ਗਏ ਸਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NRI Sanjay dies in Himachal Paragliding crash