ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NS ਵਿਸ਼ਵਨਾਥਨ ਇਕ ਸਾਲ ਲਈ RBI ਦੇ ਡਿਪਟੀ ਗਵਰਨਰ ਨਿਯੁਕਤ

NS ਵਿਸ਼ਵਨਾਥਨ ਇਕ ਸਾਲ ਲਈ RBI ਦੇ ਡਿਪਟੀ ਗਵਰਨਰ ਨਿਯੁਕਤ

ਐਨਐਸ ਵਿਸ਼ਵਨਾਥਨ ਨੂੰ ਇਕ ਸਾਲ ਲਈ ਆਰਬੀਆਈ (ਭਾਰਤੀ ਰਿਜਰਵ ਬੈਂਕ) ਦੇ ਡਿਪਟੀ ਗਵਰਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਰਿਜਰਵ ਬੈਂਕ ਦੇ ਸਾਬਕਾ ਡਿਪਟੀ ਗਵਰਨਰ ਦੇ ਅਹੁਦੇ ਤੋਂ ਆਚਾਰੀਆ ਦੇ ਅਸਤੀਫਾ ਦੇਣ ਬਾਅਦ ਸਰਕਾਰ ਨੇ ਉਤਰਾਅਧਿਕਾਰੀ ਦੀ ਭਾਲ ਸ਼ੁਰੂ ਕਰ ਦਿੱਤੀ ਸੀ।

 

 

ਇਸ ਤੋਂ ਪਹਿਲਾਂ ਭਾਰਤੀ ਰਿਜਰਵ ਬੈਂਕ (ਆਰਬੀਆਈ) ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਅਸਤੀਫਾ ਦੇ ਦਿੱਤਾ ਸੀ। ਉਹ ਮੌਦ੍ਰਿਕ ਨੀਤੀ ਵਿਭਾਗ ਦੇ ਮੁੱਖੀ ਸਨ। ਕੇਂਦਰੀ ਬੈਂਕ ਨੇ ਪਿਛਲੇ ਮਹੀਨੇ ਦੇ ਅੰਤ ਵਿਚ ਇਕ ਸੰਖੇਪ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਕੁਝ ਹਫਤੇ ਪਹਿਲਾਂ ਅਚਾਰੀਆ ਨੇ ਆਰਬੀਆਈ ਨੂੰ ਪੱਤਰ ਲਿਖਕੇ ਸੂਚਿਤ ਕੀਤਾ ਸੀ ਕਿ ਉਹ ਕੁਝ ਨਿੱਜੀ ਕਾਰਨਾਂ ਕਰਕੇ 23 ਜੁਲਾਈ 2019 ਦੇ ਬਾਅਦ ਉਹ ਡਿਪਟੀ ਗਵਰਨਰ ਦੇ ਆਪਣੇ ਕਾਰਜਕਾਲ ਨੂੰ ਜਾਰੀ ਰੱਖਣ ਵਿਚ ਅਸਮਰਥ ਹਨ।

 

 

ਕੌਣ ਹੈ ਐਨਐਸ ਵਿਸ਼ਵਨਾਥਨ

 

ਅਰਥ ਸ਼ਾਸਤਰ ਵਿਚ ਮਾਸਟਰ ਡਿਗਰੀ ਹਾਸਲ ਕਰਨ ਵਾਲੇ ਵਿਸ਼ਵਨਾਥਨ ਸਾਲ 2014 ਵਿਚ ਰਿਜਰਵ ਬੈਂਕ ਦੇ ਈਡੀ ਬਣਾਏ ਗਏ ਸਨ। ਉਸ ਤੋਂ ਇਲਾਵਾ ਵਿਸ਼ਵਨਾਥਨ ਨੇ ਸਾਲਾਂ ਤੱਕ ਅਲੱਗ–ਅਲੱਗ ਬੈਂਕਾਂ ਦੇ ਡਾਇਰੈਕਟਰ ਦੇ ਅਹੁਦੇ ਉਤੇ ਕੰਮ ਕੀਤਾ ਹੈ। ਨਾਲ ਹੀ ਉਹ ਆਈਐਫਸੀਆਈ ਲਿਮਿਟਿਡ ਦੇ ਵਿਜੀਲੈਂਸ ਵਿਭਾਗ ਵਿਚ ਚੀਫ ਜਨਰਲ ਮੈਨੇਜਰ ਵੀ ਰਹਿ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NS Vishwanathan reappointed as Deputy Governor of RBI