ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਨਐਸਏ ਅਜੀਤ ਡੋਵਾਲ ਨੇ ਕਿਹਾ, FATF ਦਾ ਪਾਕਿਸਤਾਨ ’ਤੇ ਡੂੰਘਾ ਦਬਾਅ

ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੇ ਸੋਮਵਾਰ ਨੂੰ ਕਿਹਾ ਕਿ ਵਿੱਤੀ ਐਕਸ਼ਨ ਟਾਸਕ ਫੋਰਸ (ਐਫਏਟੀਐਫ) ਦਾ ਪਾਕਿਸਤਾਨ ‘ਤੇ ਸਖ਼ਤ ਦਬਾਅ ਹੈ। ਐਫਏਟੀਐਫ ਦੀ ਬੈਠਕ ਹਾਲੇ ਪੈਰਿਸ ਚ ਜਾਰੀ ਹੈ। ਅੱਤਵਾਦ ਰੋਕੂ ਦਸਤੇ (ਏਟੀਐਸ) ਦੇ ਮੁਖੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੋਵਾਲ ਨੇ ਕਿਹਾ ਕਿ ਪਾਕਿਸਤਾਨ ‘ਤੇ ਸਭ ਤੋਂ ਵੱਧ ਦਬਾਅ ਐਫਏਟੀਐਫ ਅਧਿਕਾਰੀਆਂ ਦੁਆਰਾ ਬਣਾਇਆ ਜਾ ਰਿਹਾ ਹੈ।

 

ਉਨ੍ਹਾਂ ਕਿਹਾ ਕਿ ਇਸ ਸਮੇਂ ਕੋਈ ਵੀ ਦੇਸ਼ ਜੰਗ ਵਿਚ ਜਾਣ ਦੀ ਸਥਿਤੀ ਚ ਨਹੀਂ ਹੈ ਕਿਉਂਕਿ ਇੱਥੇ ਜਾਨ-ਮਾਲ ਦਾ ਵੱਡਾ ਨੁਕਸਾਨ ਹੋਵੇਗਾ ਤੇ ਕਿਸੇ ਦੀ ਜਿੱਤ ਦਾ ਵੀ ਭਰੋਸਾ ਨਹੀਂ ਹੋਵੇਗਾ। ਪਾਕਿਸਤਾਨ ਅੱਤਵਾਦ ਨੂੰ ਦੇਸ਼ ਦੀ ਨੀਤੀ ਦੇ ਇੱਕ ਸਾਧਨ ਵਜੋਂ ਵਰਤ ਰਿਹਾ ਹੈ।

 

ਡੋਵਾਲ ਨੇ ਪਾਕਿਸਤਾਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅੱਤਵਾਦ ਇਕ ਸਸਤਾ ਵਿਕਲਪ ਹੈ ਜੋ ਦੁਸ਼ਮਣਾਂ ਨੂੰ ਕਾਫ਼ੀ ਹੱਦ ਤਕ ਨੁਕਸਾਨ ਪਹੁੰਚਾ ਸਕਦਾ ਹੈ।

 

ਦੱਸਣਯੋਗ ਹੈ ਕਿ ਐਫਏਟੀਐਫ ਇਕ ਅੰਤਰ-ਸਰਕਾਰੀ ਸੰਸਥਾ ਹੈ। ਇਸ ਵਿੱਚ ਪੈਸੇ ਦੀ ਧੋਖਾਧੜੀ, ਅੱਤਵਾਦ ਵਿੱਤ ਅਤੇ ਹੋਰ ਸਬੰਧਤ ਖ਼ਤਰੇ ਸ਼ਾਮਲ ਸਨ ਤੇ ਇਹ 1989 ਵਿੱਚ ਆਲਮੀ ਵਿੱਤ ਪ੍ਰਣਾਲੀ ਦੀ ਮਾਲੀ ਹਾਲਤ ਦਾ ਮੁਕਾਬਲਾ ਕਰਨ ਲਈ ਸਥਾਪਤ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSA Ajit Doval FATF Pressure On Pakistan