ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਤਵਾਦੀ ਹਮਲੇ ਦੇ ਖ਼ਤਰੇ ਦੀ ਸੂਹ ਪਿੱਛੋਂ ਅਜੀਤ ਡੋਵਾਲ ਕਸ਼ਮੀਰ ਪੁੱਜੇ

ਅੱਤਵਾਦੀ ਹਮਲੇ ਦੇ ਖ਼ਤਰੇ ਦੀ ਸੂਹ ਪਿੱਛੋਂ ਅਜੀਤ ਡੋਵਾਲ ਕਸ਼ਮੀਰ ਪੁੱਜੇ

ਸੁਰੱਖਿਆ ਏਜੰਸੀਆਂ ਮੁਤਾਬਕ ਹੁਣ ਜੰਮੂ–ਕਸ਼ਮੀਰ ਉੱਤੇ ਜੈਸ਼–ਏ–ਮੁਹੰਮਦ ਦੇ ਅੱਤਵਾਦੀ ਹਮਲੇ ਦਾ ਖ਼ਤਰਾ ਹੈ। ਇਸੇ ਲਈ ਅੱਜ ਬੁੱਧਵਾਰ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਕੁਮਾਰ ਡੋਵਾਲ ਲਗਭਗ ਇੱਕ ਮਹੀਨੇ ਬਾਅਦ ਮੁੜ ਸ੍ਰੀਨਗਰ ਪੁੱਜ ਗਏ ਹਨ। ਉਨ੍ਹਾਂ ਸੁਰੱਖਿਆ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਕਾਨੂੰਨ ਤੇ ਵਿਵਸਥਾ ਦੀ ਹਾਲਤ ਦੀ ਜਾਣਕਾਰੀ ਲਈ।

 

 

ਸ੍ਰੀ ਡੋਵਾਲ ਦੋ ਦਿਨ ਕਸ਼ਮੀਰ ਵਾਦੀ ਵਿੱਚ ਰਹਿਣਗੇ ਪਰ ਉਹ ਇਸ ਤੋਂ ਵੱਧ ਸਮਾਂ ਵੀ ਇੱਥੇ ਰਹਿ ਸਕਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਸ੍ਰੀਨਗਰ ਪੁੱਜਣ ਦੇ ਤੁਰੰਤ ਬਾਅਦ ਪੁਲਿਸ, ਕੇਂਦਰੀ ਖ਼ੁਫ਼ੀਆ ਏਜੰਸੀਆਂ ਤੇ ਨੀਮ–ਫ਼ੌਜੀ ਬਲਾਂ ਨਾਲ ਮੀਟਿੰਗ ਕਰ ਕੇ ਕਾਨੂੰਨ ਤੇ ਵਿਵਸਥਾ ਦੀ ਸਾਰੀ ਜਾਣਕਾਰੀ ਲਈ।

 

 

ਸ੍ਰੀ ਡੋਵਾਲ ਨੇ ਨਾਗਰਿਕ ਪ੍ਰਸ਼ਾਸਨ ਦੇ ਤਿੰਨ ਸੀਨੀਅਰ ਅਧਿਕਾਰੀਆਂ ਨਾਲ ਵੀ ਵੱਖਰੀ ਮੁਲਾਕਾਤ ਕੀਤੀ ਹੈ। ਸ੍ਰੀਨਗਰ ਤੋਂ ਬਾਹਰ ਕਸ਼ਮੀਰ ਅਤੇ ਹੋਰ ਸ਼ਹਿਰਾਂ ਤੇ ਕਸਬਿਆਂ ਵਿੱਚ ਸ੍ਰੀ ਡੋਵਾਲ ਦੇ ਦੌਰੇ ਬਾਰੇ ਅਧਿਕਾਰੀਆਂ ਨੇ ਦੱਸਿਆ ਕਿ ਹਾਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

 

 

ਪ੍ਰਸ਼ਾਸਨਿਕ ਅਧਿਕਾਰੀਆਂ ਮੁਤਾਬਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਜੰਮੂ–ਕਸ਼ਮੀਰ ਦੀ ਹਾਲਤ ਉੱਤੇ ਲਗਾਤਾਰ ਨਿਗਰਾਨੀ ਰੱਖੀ ਹੋਈ ਹੈ। ਉਹ ਰੋਜ਼ਾਨਾ ਇਸ ਸੂਬੇ ਦੇ ਹਾਲਾਤ ਬਾਰੇ ਦਿੱਲੀ ਦੇ ਅਧਿਕਾਰੀਆਂ ਤੋਂ ਜਾਣਕਾਰੀ ਲੈਂਦੇ ਹਨ।

 

 

ਪਿਛਲੇ ਦੋ ਮਹੀਨਿਆਂ ਦੌਰਾਨ ਸ੍ਰੀ ਅਜੀਤ ਡੋਵਾਲ ਦੋ ਵਾਰ ਕਸ਼ਮੀਰ ਵਾਦੀ ’ਚ ਆ ਚੁੱਕੇ ਹਨ। ਬੀਤੀ 5 ਅਗਸਤ ਨੂੰ ਕੇਂਦਰ ਸਰਕਾਰ ਨੇ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਹਟਾਉਣ ਤੋਂ ਬਾਅਦ ਇਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾ ਵਿੱਚ ਵੰਡਿਆ ਗਿਆ ਹੈ। ਜੰਮੂ–ਕਸ਼ਮੀਰ ਤੇ ਲੱਦਾਖ 31 ਅਕਤੂਬਰ ਨੂੰ ਦੋ ਵੱਖੋ–ਵੱਖਰੇ ਕੇਂਦਰ ਸ਼ਾਸਤ ਪਦੇਸ਼ਾਂ (UTs) ਵਜੋਂ ਹੋਂਦ ਵਿੱਚ ਆ ਜਾਣਗੇ।

 

 

ਬੀਤੀ 5 ਅਗਸਤ ਤੋਂ ਬਾਅਦ ਸ੍ਰੀ ਅਜੀਤ ਡੋਵਾਲ 11 ਦਿਨ ਕਸ਼ਮੀਰ ਵਿੱਚ ਰਹੇ ਸਨ। ਤਦ ਉਹ ਕਸ਼ਮੀਰ ਦੇ ਕਈ ਇਲਾਕਿਆਂ ਵਿੱਚ ਗਏ ਸਨ ਤੇ ਆਮ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSA Ajit Doval reaches Kashmir after terror attack alert