ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NSA ਡੋਭਾਲ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

NSA ਡੋਭਾਲ ਨੇ ਪੁਲਵਾਮਾ ਹਮਲੇ ’ਚ ਸ਼ਹੀਦ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ

ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ ਮੰਗਲਵਾਰ ਨੂੰ ਗੁਰੂਗ੍ਰਾਮ ਸਥਿਤ ਸੀਆਰਪੀਐਫ ਦੀ 80ਵੀਂ ਵਰ੍ਹੇਗੰਢ ਪਰੇਡ ਵਿਚ ਸ਼ਾਮਲ ਹੋਏ। ਬਤੌਰ ਮੁੱਖ ਮਹਿਮਾਨ ਪ੍ਰੋਗਰਾਮ ਵਿਚ ਸ਼ਾਮਲ ਹੋਏ ਡੋਭਾਲ ਨੇ ਕਿਹਾ ਕਿ ਮੈਂ ਦੇਸ਼ ਲਈ ਪੁਲਵਾਮਾ ਵਿਚ ਬਲੀਦਾਨ ਦੇਣ ਵਾਲੇ ਬਹਾਦੁਰ 40 ਸੀਆਰਪੀਐਫ ਜਵਾਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦਾ ਹਾਂ।  ਉਨ੍ਹਾਂ ਕਿਹਾ ਕਿ ਦੇਸ਼ ਇਸ ਨੂੰ ਨਾ ਭੁਲਿਆ ਅਤੇ ਨਾ ਹੀ ਕਦੇ ਭੁੱਲੇਗਾ।

 

ਡੋਭਾਲ ਨੇ ਕਿਹਾ ਕਿ ਜਦੋਂ ਵੀ ਅਸੀਂ ਕਿਸੇ ਮੀਟਿੰਗ ਵਿਚ ਇਸ ਗੱਲ ਉਤੇ ਚਰਚਾ ਕਰਦੇ ਹਾਂ ਕਿ ਇਸ ਬਲ ਨੂੰ ਭੇਜਿਆ ਜਾਣਾ ਚਾਹੀਦਾ, ਕਿੰਨੇ ਬਟਾਲੀਅਨ ਭੇਜੀ ਜਾਣੀ ਚਾਹੀਦੀ, ਅਸੀਂ ਕਹਿੰਦੇ ਹਾਂ ਕਿ ਸੀਆਰਪੀਐਫ ਨੂੰ ਭੇਜੋ। ਉਹ ਵਿਸ਼ਵਾਸਯੋਗ ਬਲ ਹੈ। ਅਸੀਂ ਉਨ੍ਹਾਂ ਉਤੇ ਪੂਰਾ ਭਰੋਸਾ ਕਰ ਸਕਦੇ ਹਾਂ। ਅਜਿਹੀ ਵਿਸ਼ਵਾਸਨੀਅਤ ਹਾਸਲ ਕਰਨ ਵਿਚ ਸਾਲਾਂ ਲਗਦੇ ਹਨ।

 

ਡੋਭਾਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਵਿਚ ਕਿਹਾ ਕਿ ਦੋ ਬਟਾਲੀਅਨ ਨਾਲ ਸ਼ੁਰੂ ਹੋ ਕੇ ਅੱਜ ਸੀਆਰਪੀਐਫ ਦੀਆਂ 282 ਬਟਾਲੀਅਨਾਂ ਦੇਸ਼ ਦੇ ਵੱਖ–ਵੱਖ ਭਾਗਾਂ ਵਿਚ ਦੇਸ਼ ਦੀ ਰੱਖਿਆ ਕਰ ਰਹੀਆਂ ਹਨ।  ਸ਼ਾਇਦ ਇਹ ਇਕੋ ਇਕ ਫੋਰਸ ਹੈ ਜੋ ਭਾਰਤ ਦੇ 32 ਲੱਖ ਵਰਗ ਕਿਲੋਮੀਟਰ ਦੇ ਖੇਤਰ ਵਿਚ ਕਦੇ ਨਾ ਕਦੇ ਪਹੁੰਚਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nsa ajit doval says i want to pay tributes to brave 40 CRPF jawans who sacrificed their lives in Pulwama for the country