ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਵਾਲ ਨੇ ਮੰਗਲਵਾਰ ਨੂੰ ਕਿਹਾ ਜੰਮੂ-ਕਸ਼ਮੀਰ ਲਈ ਅਲੱਗ ਸੰਵਿਧਾਨ ਹੋਣਾ ਇਕ ਭੁੱਲ ਸੀ। ਉਨ੍ਹਾਂ ਇਸ ਗੱਲ `ਤੇ ਵੀ ਜੋਰ ਦਿੱਤਾ ਕਿ ਪ੍ਰਭੂਸੱਤਾ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਾ ਸਕਦਾ।
ਡੋਵਾਲ ਨੇ ਕਸ਼ਮੀਰ `ਤੇ ਇਹ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਸੁਪਰੀਮ ਕੋਰਟ ਸੰਵਿਧਾਨ ਦੇ ਅਨੁਛੇਦ 35 ਏ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਯਾਚਿਕਾਵਾਂ `ਤੇ ਸੁਣਵਾਈ ਕਰ ਰਿਹਾ ਹੈ। ਅਨੁਛੇਦ 35-ਏ ਦੇ ਤਹਿਤ ਜੰਮੂ ਕਸ਼ਮੀਰ ਦੇ ਸਥਾਈ ਨਿਵਾਸੀਆਂ ਨੂੰ ਖਾਸ ਤਰ੍ਹਾਂ ਦਾ ਅਧਿਕਾਰ ਅਤੇ ਕੁਝ ਵਿਸ਼ੇਸ਼ ਅਧਿਕਾਰ ਦਿੱਤੇ ਗਏ ਹਨ।
ਭਾਸ਼ਾ ਅਨੁਸਾਰ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਸਰਦਾਰ ਵਲਭਭਾਈ ਪਟੇਲ `ਤੇ ਲਿਖੀ ਇਕ ਕਿਤਾਬ ਦੇ ਲੋਕ ਅਰਪਣ ਸਮਾਰੋ ਨੂੰ ਸੰਬ’ਧਨ ਕਰਦੇ ਹੋਏ ਡੋਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਮਜ਼ਬੂਤ ਆਧਾਰਸਿ਼ਲਾ ਰੱਖਣ `ਚ ਅਹਿਮ ਯੋਗਦਾਨ ਕੀਤਾ ਹੈ। ਡੋਵਾਲ ਨੇ ਇਸ ਮੌਕੇ ਪਟੇਲ ਨੂੰ ਸ਼ਰਧਾਂਜਲੀ ਵੀ ਅਰਪਿਤ ਕੀਤੀ।
ਉਨ੍ਹਾਂ ਕਿਹਾ ਕਿ ਪ੍ਰਭੁਸਤਾ ਨੂੰ ਨਾ ਤਾਂ ਕਮਜੋਰ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਗਲਤ ਤਰੀਕੇ ਨਾਲ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਅੰਗਰੇਜ਼ ਭਾਰਤ ਛੱਡਕੇ ਗਏ ਤਾਂ ਉਹ ਭਾਰਤ ਨੂੰ ਮਜ਼ਬੂਤ ਪ੍ਰਭੁਸਤਾ ਦੇਸ਼ ਦੇ ਤੌਰ `ਤੇ ਛੱਡਕੇ ਨਹੀਂ ਜਾਣਾ ਚਹੁੰਦੇ ਸਨ।
ਡੋਵਾਲ ਨੇ ਕਿਹਾ ਕਿ ਇਸ ਸਬੰਧੀ ਪਟੇਲ ਨੇ ਅੰਗਰੇਜ਼ਾਂ ਦੀ ਯੋਜਨਾ ਸ਼ਾਇਦ ਸਮਝ ਲਈ ਕਿ ਉਹ ਕਿਵੇਂ ਦੇਸ਼ `ਚ ਟੁੱਟ ਕੇ ਬੀਜ ਬੀਜਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪਟੇਲ ਦਾ ਯੋਗਦਾਨ ਸਿਰਫ ਸੂਬਿਆਂ ਦੇ ਰਲੇਵੇਂ ਤੱਕ ਨਹੀਂ ਸਗੋਂ ਇਸ ਨਾਲੋਂ ਕਿਤੇ ਜਿ਼ਆਦਾ ਹੈ।