ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NSA ਅਜੀਤ ਡੋਵਾਲ ਨੇ ਜਾਣੇ ਆਮ ਕਸ਼ਮੀਰੀਆਂ ਦੇ ਵਿਚਾਰ, ਜਵਾਨਾਂ ਨੂੰ ਵੀ ਮਿਲੇ

NSA ਅਜੀਤ ਡੋਵਾਲ ਨੇ ਜਾਣੇ ਆਮ ਕਸ਼ਮੀਰੀਆਂ ਦੇ ਵਿਚਾਰ, ਜਵਾਨਾਂ ਨੂੰ ਵੀ ਮਿਲੇ

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਸ੍ਰੀ ਅਜੀਤ ਡੋਵਾਲ ਨੇ ਅੱਜ ਜੰਮੂ–ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ’ਚ ਆਮ ਲੋਕਾਂ ਨਾਲ ਗੱਲਬਾਤ ਕੀਤੀ। ਉਹ ਲੋਕਾਂ ਤੋਂ ਜੰਮੂ–ਕਸ਼ਮੀਰ ’ਚੋਂ ਧਾਰਾ 370 ਹਟਾਉਣ ਤੇ ਇਸ ਨੂੰ ਯੂਟੀ ਭਾਵ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦਰਜਾ ਦੇਣ ਬਾਰੇ ਉਨ੍ਹਾਂ ਦੇ ਵਿਚਾਰ ਜਾਣ ਰਹੇ ਸਨ।

 

 

ਸ੍ਰੀ ਡੋਵਾਲ ਨੇ ਉੱਥੇ ਆਮ ਲੋਕਾਂ ਨਾਲ ਦੁਪਹਿਰ ਦਾ ਖਾਣਾ ਵੀ ਖਾਧਾ।

 

 

ਸ੍ਰੀ ਡੋਵਾਲ ਐਤਵਾਰ ਤੋਂ ਹੀ ਕਸ਼ਮੀਰ ਵਾਦੀ ’ਚ ਹਨ। ਉਸੇ ਦਿਨ ਤੋਂ ਹੀ ਵਾਦੀ ਵਿੱਚ ਮੋਬਾਇਲ ਤੇ ਇੰਟਰਨੈੱਟ ਸੇਵਾਵਾਂ ਪੂਰੀ ਤਰ੍ਹਾਂ ਬੰਦ ਹਨ। ਸਿਰਫ਼ ਸਰਕਾਰੀ ਅਧਿਕਾਰੀਆਂ ਲਈ ਕੇਂਦਰ ਵੱਲੋਂ ਸੈਟੇਲਾਇਟ ਫ਼ੋਨਾਂ ਦਾ ਇੰਤਜ਼ਾਮ ਕੀਤਾ ਗਿਆ ਹੈ।

 

 

ਸ੍ਰੀ ਡੋਵਾਲ ਨੇ ਕਸ਼ਮੀਰ ਵਾਦੀ ਵਿੱਚ ਕਾਨੂੰਨ ਤੇ ਵਿਵਸਥਾ ਦੇ ਹਾਲਾਤ ਉੱਤੇ ਚੌਕਸ ਨਜ਼ਰ ਰੱਖੀ ਹੋਈ ਹੈ। ਨੀਮ ਫ਼ੌਜੀ ਬਲਾਂ ਦੇ 38,000 ਜਵਾਨ ਇਸ ਵੇਲੇ ਇੱਥੇ ਤਾਇਨਾਤ ਹਨ।

 

 

ਅੱਜ ਸ਼ੋਪੀਆਂ ’ਚ ਹੀ ਸ੍ਰੀ ਅਜੀਤ ਡੋਵਾਲ ਨੇ ਸੁਰੱਖਿਆ ਬਲਾਂ ਦੇ ਜਵਾਨਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਨ੍ਹਾਂ ਦਾ ਹਾਲ–ਚਾਲ ਜਾਣਿਆ। ਇਸ ਮੌਕੇ ਉਨ੍ਹਾਂ ਨਾਲ ਡੀਜੀਪੀ ਦਿਲਬਾਗ਼ ਸਿੰਘ ਵੀ ਮੌਜੂਦ ਸਨ।

NSA ਅਜੀਤ ਡੋਵਾਲ ਨੇ ਜਾਣੇ ਆਮ ਕਸ਼ਮੀਰੀਆਂ ਦੇ ਵਿਚਾਰ, ਜਵਾਨਾਂ ਨੂੰ ਵੀ ਮਿਲੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NSA Ajit Doval took feed back of common Kashmiris met Jawans also