ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਪੂਰੇ ਪਰਿਵਾਰ ਤੋਂ ਐਸਪੀਜੀ ਦੀ ਸੁਰੱਖਿਆ ਹਟਾਉਣ ਨੂੰ ਲੈ ਕੇ ਹੰਗਾਮਾ ਹੋਇਆ ਹੈ। ਇਸ ‘ਤੇ ਕਾਂਗਰਸ ਦੀ ਸਖ਼ਤ ਪ੍ਰਤੀਕ੍ਰਿਆ ਆਈ ਹੈ। ਜਿਥੇ ਕਾਂਗਰਸ ਨੇ ਪ੍ਰੈੱਸ ਕਾਨਫ਼ਰੰਸ ਕਰਕੇ ਵਿਰੋਧ ਕੀਤਾ, ਉਥੇ ਪਾਰਟੀ ਦੇ ਵਿਦਿਆਰਥੀ ਸੰਗਠਨ ਐਨਐਸਯੂਆਈ ਦੇ ਕਾਰਕੁਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ। ਉਨ੍ਹਾਂ ਐਸਪੀਜੀ ਸੁਰੱਖਿਆ ਨੂੰ ਬਹਾਲ ਕਰਨ ਦੀ ਮੰਗ ਕੀਤੀ।
Delhi: Congress workers protest near Home Minister Amit Shah's residence against Govt's decision to withdraw SPG cover from the Gandhi family pic.twitter.com/OXy5WFFEef
— ANI (@ANI) November 8, 2019
ਦੱਸ ਦੇਈਏ ਕਿ ਹੁਣ ਗਾਂਧੀ ਪਰਿਵਾਰ ਨੂੰ ਕੇਂਦਰ ਸਰਕਾਰ ਤੋਂ ਪੂਰੇ ਭਾਰਤ ਵਿੱਚ ਸੀਆਰਪੀਐਫ ਦੀ ‘ਜ਼ੈਡ ਪਲੱਸ’ ਸੁਰੱਖਿਆ ਦਿੱਤੀ ਜਾਵੇਗੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਪਰਿਵਾਰ ਨੂੰ ਦਿੱਤੀ ਗਈ ਐਸਪੀਜੀ ਸੁਰੱਖਿਆ ਵਾਪਸ ਲੈਣ ਦਾ ਫ਼ੈਸਲਾ ਇੱਕ ਵਿਸਥਾਰਤ ਸੁਰੱਖਿਆ ਮੁਲਾਂਕਣ ਤੋਂ ਬਾਅਦ ਲਿਆ ਗਿਆ ਸੀ। ਰਾਜੀਵ ਗਾਂਧੀ ਨੂੰ 21 ਮਈ 1991 ਨੂੰ ਲਿਟੇ ਦੇ ਅੱਤਵਾਦੀਆਂ ਨੇ ਕਤਲ ਕਰ ਦਿੱਤਾ ਸੀ।
ਗਾਂਧੀ ਪਰਿਵਾਰ 28 ਸਾਲਾਂ ਬਾਅਦ ਐਸਜੀਪੀ ਸੁਰੱਖਿਆ ਤੋਂ ਬਿਨਾਂ ਰਹੇਗਾ। 1988 ਦੇ ਐਸਜੀਪੀ ਐਕਟ ਵਿੱਚ ਸੋਧ ਕਰਨ ਤੋਂ ਬਾਅਦ ਸਤੰਬਰ 1991 ਵਿੱਚ ਉਸ ਨੂੰ ਵੀਵੀਆਈਪੀ ਸੁਰੱਖਿਆ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਮਹੱਤਵਪੂਰਣ ਗੱਲ ਇਹ ਹੈ ਕਿ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਕੋ ਇੱਕ ਵਿਅਕਤੀ ਹੋਣਗੇ ਜਿਸ ਨੂੰ ਐਸਪੀਜੀ ਸੁਰੱਖਿਆ ਮਿਲੇਗੀ।
ਨਿਯਮਾਂ ਦੇ ਤਹਿਤ ਐਸਪੀਜੀ ਸੁਰੱਖਿਆ ਪ੍ਰਾਪਤ ਕਰਨ ਵਾਲੇ ਸੁਰੱਖਿਆ ਕਰਮੀ, ਉੱਚ ਤਕਨੀਕੀ ਵਾਹਨਾਂ, ਜੈਮਰਾਂ ਅਤੇ ਕਾਰਾਂ ਦੇ ਕਾਫਲੇ ਵਿੱਚ ਇੱਕ ਐਂਬੂਲੈਂਸ ਮਿਲਦੀ ਹੈ। ਸਰਕਾਰ ਨੇ ਇਸ ਸਾਲ ਅਗਸਤ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਐਸਪੀਜੀ ਸੁਰੱਖਿਆ ਹਟਾ ਦਿੱਤੀ ਸੀ। ਸੰਸਦ ਦੁਆਰਾ 1988 ਵਿੱਚ ਲਾਗੂ ਕੀਤਾ ਗਿਆ ਐਸਪੀਜੀ ਐਕਟ ਸ਼ੁਰੂ ਵਿੱਚ ਸਿਰਫ਼ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਬਣਾਇਆ ਗਿਆ ਸੀ।