ਅਗਲੀ ਕਹਾਣੀ

ਕੌਮਾਂਤਰੀ ਮਹਿਲਾ ਦਿਵਸ : ਦੁਨੀਆ ’ਚ ਨਾਮ ਕਮਾਉਣ ਵਾਲੀਆਂ ਭਾਰਤੀ ਮਹਿਲਾਵਾਂ

ਕੌਮਾਂਤਰੀ ਮਹਿਲਾ ਦਿਵਸ : ਦੁਨੀਆ ’ਚ ਨਾਮ ਕਮਾਉਣ ਵਾਲੀਆਂ ਭਾਰਤੀ ਮਹਿਲਾਵਾਂ

ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਵਿਸ਼ਵ ਦੇ ਵੱਖ ਵੱਖ ਖੇਤਰਾਂ ਵਿਚ ਮਹਿਲਾਵਾਂ ਦੇ ਪ੍ਰਤੀ ਸਨਮਾਨ, ਪ੍ਰਸ਼ੰਸਾ ਅਤੇ ਪਿਆਰ ਪ੍ਰਗਟ ਕਰਦੇ ਹੋਏ ਇਯ ਦਨ ਨੁੰ ਮਹਿਲਾਵਾਂ ਦੇ ਆਰਥਿਕ, ਰਾਜਨੀਤਿਕ ਅਤੇ ਸਮਾਜਿਕ ਉਪਲੱਬਧੀਆਂ ਦੇ ਉਤਸਵ ਦੇ ਤੌਰ ਉਤੇ ਮਨਾਇਆ ਜਾਂਦਾ ਹੈ।

 

ਭਾਰਤ ਵਿਚ ਮਹਿਲਾਵਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਦਾ ਰਿਹਾ ਹੈ ਅਤੇ ਕਿਸੇ ਵੀ ਖੇਤਰ ਵਿਚ ਖੁਦ ਨੂੰ ਸਫਲ ਅਤੇ ਆਪਣੀ ਪਹਿਚਾਣ ਬਣਾਉਣਾ ਮੁਸ਼ਕਲ ਹੁੰਦਾ ਹੈ। ਪ੍ਰੰਤੂ ਇਸਦੇ ਬਾਅਦ ਵੀ ਕਈ ਭਾਰਤੀ ਮਹਿਲਾਵਾਂ ਨੇ ਨਾ ਸਿਰਫ ਖੁਦ ਸਫਲਤਾ ਪ੍ਰਾਪਤ ਕੀਤੀ ਸਗੋਂ ਦੇਸ਼ ਵਿਚ ਹੋਰ ਮਹਿਲਾਵਾਂ ਲਈ ਵੀ ਇਕ ਪ੍ਰੇਰਣਾ ਬਣੀਆਂ। ਆਓ ਕੁਝ ਅਜਿਹੀਆਂ ਹੀ ਭਾਰਤੀ ਮਹਿਲਾਵਾਂ ਬਾਰੇ ਜਾਣਦੇ ਹਾਂ ਜਿਨ੍ਹਾਂ ਅੰਤਰਰਾਸ਼ਟਰੀ ਪੱਧਰ ਉਤੇ ਆਪਣੀ ਪਹਿਚਾਣ ਬਣਾਈ ਹੈ।

 

ਇੰਦਰਾ ਗਾਂਧੀ

 

ਇੰਦਰਾ ਗਾਂਧੀ ਨਾ ਕੇਵਲ ਭਾਰਤੀ ਰਾਜਨੀਤੀ ਉਤੇ ਛਾਈ ਰਹੀ, ਸਗੋਂ ਵਿਸ਼ਵ ਰਾਜਨੀਤੀ ਉਤੇ ਵੀ ਕਾਫੀ ਪ੍ਰਭਾਵਸ਼ਾਲੀ ਰਹੀ। ਇੰਦਰਾ ਗਾਂਧੀ ਨੇ ਕੇਵਲ 12 ਸਾਲ ਦੀ ਉਮਰ ਵਿਚ ਦੇਸ਼ ਦੀ ਸੇਵਾ ਸ਼ੁਰੂ ਕਰ ਦਿੱਤੀ ਸੀ। ਇੰਦਰਾ ਗਾਂਧੀ ਨੂੰ ‘ਲੋਹ ਮਹਿਲਾ’ ਦੇ ਨਾਮ ਨਾਲ ਸੰਬੋਧਨ ਕੀਤਾ ਜਾਂਦਾ ਹੈ। ਉਹ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੀ।

 

ਅੰਮ੍ਰਿਤਾ ਪ੍ਰੀਤਮ

 

ਅੰਮ੍ਰਿਤਾ ਪ੍ਰੀਤਮ ਸਿਰਫ ਇਕ ਮਹਾਨ ਲੇਖਿਕਾ ਹੀ ਨਹੀਂ ਸੀ, ਸਗੋਂ ਉਨ੍ਹਾਂ ਨੇ ਔਰਤ ਆਜ਼ਾਦੀ ਅਤੇ ਪ੍ਰਗਤੀਸ਼ੀਲ ਸੋਚ ਨੂੰ ਵੀ ਸਥਾਪਤ ਕੀਤਾ। ਅੰਮ੍ਰਿਤਾ ਸਾਹਿਤ ਅਕੈਡਮੀ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਮਹਿਲਾ ਸੀ। ਉਨ੍ਹਾਂ ਕਈ ਨਾਵਲ ਲਿਖੇ ਹਨ। ਉਹ ਇਕ ਸ਼ਾਦੀਸ਼ੁਦਾ ਮਹਿਲਾ ਸੀ, ਪ੍ਰੰਤੂ ਉਨ੍ਹਾਂ ਆਪਣੇ ਜੀਵਨ ਵਿਚ ਪ੍ਰੇਮ ਨੂੰ ਚੁਣਿਆ। ਇਹ ਗੱਲ ਦੀਗਰ ਹੈ ਕਿ ਉਨ੍ਹਾਂ ਦਾ ਹੋਰ ਸਾਹਿਰ ਦਾ ਪ੍ਰੇਮ ਮੁਕਾਮ ਤੱਕ ਨਹੀਂ ਪਹੁੰਚ ਸਕਿਆ, ਪ੍ਰੰਤੂ ਉਹ ਆਜੀਵਨ ਸਾਹਿਰ ਨਾਲ ਪ੍ਰੇਮ ਕਰਦੀ ਰਹੀ। ਸਾਹਿਰ ਲਈ ਉਨ੍ਹਾਂ ਅਣਗਿਣਤ ਗੀਤ ਲਿਖੇ।

 

ਮੇਰੀ ਕੌਮ

 

ਮੇਰੀ ਕੌਮ ਇਕ ਮਸ਼ਹੂਰ ਭਾਰਤੀ ਮਹਿਲਾ ਬਾਕਸਰ ਹੈ। ਮੇਰੀ ਨੇ 2012 ਵਿਚ ਉਲੰਪਿਕ ਲਈ ਕੁਆਲੀਫਾਈ ਕੀਤਾ ਸੀ ਅਤੇ ਕਾਂਸੀ ਤਗਮਾ ਹਾਸਿਲ ਕੀਤਾ ਸੀ। ਪਹਿਲੀ ਵਾਰ ਭਾਰਤੀ ਬਾਕਸਰ ਮਹਿਲਾ ਇੱਥੋਂ ਤੱਕ ਪਹੁੰਚੀ ਸੀ ਇਸ ਤੋਂ ਇਲਾਵਾ ਉਹ 5 ਵਾਰ ਵਿਸ਼ਵ ਚੈਪੀਅਨਸ਼ਿਪ ਜਿੱਤ ਚੁੱਕੀ ਹੈ। ਮੇਰੀ ਨੇ ਆਪਣੇ ਬਾਕਸਿੰਗ ਕੈਰੀਅਰ ਦੀ ਸ਼ੁਰੂਆਤ 18 ਸਾਲ ਦੀ ਉਮਰ ਵਿਚ ਹੀ ਕਰ ਦਿੱਤੀ ਸੀ।

 

ਮੀਰਾ ਕੁਮਾਰ

 

ਮੀਰਾ ਕੁਮਾਰ ਪਹਿਲੀ ਮਹਿਲਾ ਲੋਕ ਸਭਾ ਸਪੀਕਰ ਹੈ। ਮੀਰਾ ਕੁਮਾਰ ਸਾਲ 2017 ਵਿਚ ਯੂਪੀਏ ਵੱਲੋਂ ਰਾਸ਼ਟਰਪਤੀ ਦੀ ਉਮੀਦਵਾਰ ਸੀ। ਇਸ ਚੋਣ ਵਿਚ ਉਨ੍ਹਾਂ ਨੂੰ 3,67,314 ਵੋਟਾਂ ਮਿਲੀਆਂ ਸਨ, ਪ੍ਰੰਤੂ ਫਿਰ ਵੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੋਂ ਹਾਰ ਗਈ ਸੀ।

 

ਸਾਇਨਾ ਨੇਹਵਾਲ

 

ਸਾਇਨਾ ਨੇਹਵਾਲ ਭਾਰਤੀ ਬੈਡਮਿੰਟਨ ਖਿਡਾਰੀ ਹੈ। ਵਰਤਮਾਨ ਵਿਚ ਉਹ ਦੁਨੀਆ ਦੀ ਸਭ ਤੋਂ ਚੰਗੀ ਮਹਿਲਾ ਬੈਡਮਿੰਟਨ ਖਿਡਾਰੀਆਂ ਵਿਚੋਂ ਇਕ ਹੈ ਅਤੇ ਇਸ ਮੁਕਾਮ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਲੰਪਿਕ ਖੇਡਾਂ ਵਿਚ ਬੈਡਮਿੰਟਨ ਵਿਚ ਮੈਡਲ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਹੈ। ਸਾਇਨਾ ਨੇ 2015 ਦੀ BWF ਵਰਡਲ ਚੈਪੀਅਨਸ਼ਿਪ ਵਿਚ ਚਾਂਦੀ ਤਗਮਾ ਜਿੱਤਿਆ ਸੀ ਅਤੇ ਅਜਿਹਾ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ ਸੀ।

 

ਪ੍ਰਤਿਭਾ ਪਾਟਿਲ

 

ਪ੍ਰਤਿਭਾ ਦੇਵੀ ਸਿੰਘ ਪਾਟਿਲ ਭਾਰਤ ਦੀ 12ਵੀਂ ਅਤੇ ਭਾਰਤ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੈ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਵਕੀਲ ਸੀ। ਪ੍ਰਤਿਭਾ ਪਾਟਿਲ ਨੇ 28 ਸਾਲ ਦੇ ਰਾਜਨੀਤਿਕ ਜੀਵਨ ਵਿਚ ਸਿੱਖਿਆ ਉਪ ਮੰਤਰੀ ਤੋਂ ਸਮਾਜਿਕ ਕਲਿਆਣ ਮੰਤਰੀ, ਸ਼ੈਰਸਪਾਟਾ ਅਤੇ ਆਵਾਸ ਮੰਤਰੀ ਅਤੇ ਦੇਸ਼ ਦੇ ਕਈ ਮੁੱਖ ਅਹੁਦਿਆਂ ਉਤੇ ਵੀ ਕੰਮ ਕੀਤਾ ਹੈ।

 

ਸਾਨੀਆ ਮਿਰਜ਼ਾ

 

ਸਾਨੀਆ ਮਿਰਜ਼ਾ ਹੁਣ ਤੱਕ ਭਾਰਤ ਦੀ ਸਭ ਤੋਂ ਸਫਲ ਅਤੇ ਚੋਟੀ ਉਤੇ ਕਾਇਮ ਰਹਿਣ ਵਾਲੀ ਪਹਿਲੀ ਮਹਿਲਾ ਟੇਨਿਸ ਖਿਡਾਰੀ ਹੈ। ਸਾਨੀਆ ਨੇ 6 ਸਾਲ ਦੀ ਉਮਰ ਵਿਚ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ। ਸ਼ੁਰੂਆਤ ਵਿਚ ਸਾਨੀਆ ਆਪਣੇ ਆਪ ਹੀ ਟੈਨਿਸ ਖੇਡਿਆ ਕਰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nternational womens day indian women who have identity in world nation proud of them